ਮਾਸਕੋ ’ਚ 12 ਤੋਂ 17 ਸਾਲ ਦੇ ਬੱਚਿਆਂ ’ਤੇ Sputnik-V ਟੀਕੇ ਦਾ ਕਲੀਨਿਕਲ ਪ੍ਰੀਖਣ ਸ਼ੁਰੂ
Monday, Jul 05, 2021 - 04:13 PM (IST)
ਮਾਸਕੋ (ਏਜੰਸੀ) : ਰੂਸ ਦੀ ਰਾਜਧਾਨੀ ਮਾਸਕੋ ਨੇ 12-17 ਸਾਲ ਦੀ ਉਮਰ ਦੇ ਬੱਚਿਆਂ ’ਤੇ ਕੋਰੋਨਾ ਦੀ ਸਪੂਤਨਿਕ-ਵੀ ਵੈਕਸੀਨ ਦਾ ਕਲੀਨਿਕਲ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ ਅਤੇ ਸਭ ਤੋਂ ਪਹਿਲਾਂ ਟੀਕਾ ਲਗਵਾਉਣ ਦੇ ਇਛੁੱਕ ਬੱਚਿਆਂ ਦੀ ਟੀਕਾਕਰਨ ਤੋਂ ਪਹਿਲਾਂ ਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ।
ਮਾਸਕੋ ਦੀ ਡਿਪਟੀ ਮੇਅਰ ਅਨਾਸਤਾਸੀਆ ਰਾਕੋਵਾ ਨੇ ਸੋਮਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘ਗਾਮਾਲੇਯਾ ਕੇਂਦਰ ਦੇ ਨਾਲ ਅਸੀਂ 12-17 ਸਾਲ ਦੇ ਬੱਚਿਆਂ ਲਈ ਸਪੂਤਨਿਕ-ਵੀ ਵੈਕਸੀਨ ਦਾ ਕਲੀਨਿਕਲ ਅਧਿਐਨ ਸ਼ੁਰੂ ਕੀਤਾ ਹੈ। ਇਸ ਉਦੇਸ਼ ਲਈ 100 ਭਾਗੀਦਾਰਾਂ ਦੀ ਭਰਤੀ ਕੀਤੀ ਹੈ। ਸ਼ੁਰੂਆਤ ਵਿਚ ਟੀਕਾ ਲਗਵਾਉਣ ਵਾਲੇ ਬੱਚਿਆਂ ਦੇ ਸਮੂਹ ਦੀ ਮੈਡੀਕਲ ਜਾਂਚ ਅੱਜ ਸ਼ੁਰੂ ਕੀਤੀ ਗਈ ਹੈ, ਜਿਸ ਵਿਚ ਇਕ ਜ਼ਰੂਰੀ ਪੀ.ਸੀ.ਆਰ. ਪ੍ਰੀਖਣ ਸ਼ਾਮਲ ਹੈ।