ਕਿਊਬਿਕ ''ਚ ਭਿਆਨਕ ਤੂਫਾਨ ਨੇ ਮਚਾਈ ਸੀ ਤਬਾਹੀ, ਹੁਣ ਇਸ ਕੰਮ ''ਚ ਜੁਟੇ ਅਧਿਕਾਰੀ

Saturday, Aug 26, 2017 - 02:57 PM (IST)

ਕਿਊਬਿਕ ''ਚ ਭਿਆਨਕ ਤੂਫਾਨ ਨੇ ਮਚਾਈ ਸੀ ਤਬਾਹੀ, ਹੁਣ ਇਸ ਕੰਮ ''ਚ ਜੁਟੇ ਅਧਿਕਾਰੀ

ਕਿਊਬਿਕ— ਬੀਤੇ ਦਿਨੀਂ ਕੈਨੇਡਾ ਦੇ ਕਿਊਬਿਕ 'ਚ ਭਿਆਨਕ ਤੂਫਾਨ ਕਾਰਨ ਕਾਫੀ ਨੁਕਸਾਨ ਹੋਇਆ। ਤੂਫਾਨ ਕਾਰਨ ਕਈ ਦਰਖਤ ਜੜ ਤੋਂ ਪੁੱਟੇ ਗਏ, ਜਿਸ ਕਾਰਨ ਲੋਕਾਂ ਦੇ ਘਰਾਂ ਅਤੇ ਗੱਡੀਆਂ ਨੂੰ ਕਾਫੀ ਨੁਕਸਾਨ ਪੁੱਜਾ। ਬਸ ਇੰਨਾ ਹੀ ਨਹੀਂ ਆਵਾਜਾਈ ਵੀ ਪ੍ਰਭਾਵਿਤ ਹੋਈ, ਦਰਖਤ ਉਖੜ ਕੇ ਸੜਕਾਂ 'ਤੇ ਡਿੱਗ ਗਏ ਸਨ, ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਤੂਫਾਨ ਕਾਰਨ ਮਚੀ ਤਬਾਹੀ ਤੋਂ ਬਾਅਦ ਹੁਣ ਸੜਕਾਂ ਦੀ ਸਫਾਈ ਕੀਤੀ ਜਾ ਰਹੀ ਹੈ। ਮੇਅਰ ਰਸੇਲ ਕਾਮਨ ਨੇ ਦੱਸਿਆ ਕਿ ਬਚਾਅ ਦਲ ਦੇ ਕਰਮਚਾਰੀ ਜੜ ਤੋਂ ਉਖੜੇ ਦਰਖਤਾਂ ਨੂੰ ਸੜਕਾਂ ਤੋਂ ਚੁੱਕਣ ਦਾ ਕੰਮ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਤੂਫਾਨ ਕਾਰਨ ਤਕਰੀਬਨ 100 ਘਰਾਂ ਨੂੰ ਨੁਕਸਾਨ ਪੁੱਜਾ ਅਤੇ ਤਕਰੀਬਨ 400 ਦਰਖਤ ਕਾਰਾਂ 'ਤੇ ਡਿੱਗ ਗਈਆਂ, ਜਿਸ ਕਾਰਨ ਕਾਰਾਂ ਨੁਕਸਾਨੀਆਂ ਗਈਆਂ। ਨੁਕਸਾਨੀਆਂ ਗਈਆਂ ਕਾਰਾਂ ਨੂੰ ਹਟਾਇਆ ਜਾ ਰਿਹਾ ਹੈ। ਅਧਿਕਾਰੀ ਵੱਖ-ਵੱਖ ਸ਼ਹਿਰਾਂ ਵਿਚ ਮਲਬਾ ਹਟਾਉਣ ਦਾ ਕੰਮ ਕਰ ਰਹੇ ਹਨ।


Related News