100 ਸਾਲ ਤੋਂ ਘੱਟ ਉਮਰ ਹੈ ਤਾਂ ਨਹੀਂ ਖਰੀਦ ਸਕੋਗੇ ਸਿਗਰਟ, ਬਣੇਗਾ ਕਾਨੂੰਨ

02/11/2019 4:20:07 PM

ਵਾਸ਼ਿੰਗਟਨ— ਅਮਰੀਕਾ ਦੇ ਹਵਾਈ ਸੂਬੇ 'ਚ ਸਦਨ 'ਚ ਇਕ ਕਾਨੂੰਨ ਦਾ ਮਸੌਦਾ ਪੇਸ਼ ਕੀਤਾ ਗਿਆ ਹੈ, ਜਿਸ ਦੇ ਮੁਤਾਬਕ 2024 ਤੱਕ 100 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਸਿਗਰੇਟ ਵੇਚਣ 'ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਹੈ। ਮਤਲਬ ਅਗਲੇ ਪੰਜ ਸਾਲਾਂ 'ਚ ਸਿਗਰਟ ਦੀ ਵਿਕਰੀ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਜਾਵੇਗੀ। ਹਾਲਾਂਕਿ ਪਾਬੰਦੀ ਸਿਗਾਰ, ਪਾਈਪ ਤੰਬਾਕੂ, ਚਬਾਉਣ ਵਾਲੇ ਤੰਬਾਕੂ ਜਾਂ ਈ-ਸਿਗਰਟ 'ਤੇ ਲਾਗੂ ਨਹੀਂ ਹੋਵੇਗੀ।

ਕਾਨੂੰਨ ਦੇ ਮਸੌਦੇ ਮੁਤਾਬਕ ਅਗਲੇ ਪੰਜ ਸਾਲਾਂ ਦੌਰਾਨ ਸਿਗਰੇਟ ਖਰੀਦਣ ਵਾਲਿਆਂ ਦੀ ਘੱਟ ਤੋਂ ਘੱਟ ਉਮਰ ਸਿਲਸਿਲੇਵਾਰ ਵਧਾਈ ਜਾ ਰਹੀ ਹੈ। ਅਜੇ ਤੱਕ ਸਿਗਰਟ ਖਰੀਦਣ ਵਾਲਿਆਂ ਦੀ ਘੱਟ ਤੋਂ ਘੱਟ ਉਮਰ 21 ਸਾਲ ਹੈ। 2020 'ਚ 30 ਸਾਲ ਤੋਂ ਘੱਟ ਉਮਰ ਦੇ ਲੋਕ ਸਿਗਰਟ ਨਹੀਂ ਖਰੀਦ ਸਕਣਗੇ। ਇਸ ਤੋਂ ਬਾਅਦ 2021 'ਚ 40, 2022 'ਚ 50, 2023 'ਚ 60 ਸਾਲ ਤੇ 2024 ਤੱਕ ਸਿਗਰਟ ਖਰੀਦਣ ਦੀ ਘੱਟ ਤੋਂ ਘੱਟ ਉਮਰ 100 ਸਾਲ ਕਰ ਦਿੱਤੀ ਜਾਵੇਗੀ। ਇਸ ਦਾ ਮਤਲਬ ਕਿ ਸਿਗਰਟ ਪੀਣੀ ਹੈ ਤਾਂ ਪਹਿਲਾਂ 100 ਸਾਲ ਜ਼ਿੰਦਾ ਰਹਿਣਾ ਪਵੇਗਾ।

ਸਿਗਰਟਨੋਸ਼ੀ ਕਾਰਨ ਭਾਰਤ 'ਚ ਹਰ ਸਾਲ 14 ਲੱਖ ਮੌਤਾਂ
ਰਿਪਬਲਿਕਨ ਪਾਰਟੀ ਦੀ ਨੇਤਾ ਸਿੰਥੀਆ ਥਿਏਲੇਨ ਸਦਨ 'ਚ ਇਸ ਬਿੱਲ ਨੂੰ ਲਿਆਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਵੀਂ ਨੀਤੀ ਨਾਲ ਅਸੀਂ ਹਵਾਈ ਨੂੰ 2024 ਤੱਕ ਪੂਰੀ ਤਰ੍ਹਾਂ ਨਾਲ ਸਿਗਰਟ ਮੁਕਤ ਬਣਾ ਦੇਵਾਂਗੇ। ਹਵਾਈ ਸੂਬੇ ਦੀ ਕੁਲ ਆਬਾਦੀ 14 ਲੱਖ ਦੇ ਕਰੀਬ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇੰਨੇ ਹੀ ਲੋਕ ਹਰ ਸਾਲ ਭਾਰਤ 'ਚ ਸਿਗਰਟ ਪੀਣ ਕਾਰਨ ਮਰ ਜਾਂਦੇ ਹਨ। ਜ਼ਿਕਰਯੋਗ ਹੈ ਕਿ ਭਾਰਤ 'ਚ ਸਿਗਰਟ ਪੀਣ ਵਾਲਿਆਂ ਦੀ ਗਿਣਤੀ 10 ਕਰੋੜ ਤੋਂ ਵੀ ਜ਼ਿਆਦਾ ਹੈ।


Baljit Singh

Content Editor

Related News