ਚੀਨੀ ਟੀਕਾ ਬ੍ਰਾਜ਼ੀਲ ''ਚ ਹੋਇਆ ਫੇਲ, ਸੀਰਮ ਤੇ ਭਾਰਤ ਬਾਇਓਟੈੱਕ ਦੀ ਚਾਂਦੀ
Friday, Jan 15, 2021 - 10:33 PM (IST)

ਬ੍ਰਾਜ਼ੀਲੀਆ-ਚੀਨ ਦੀ ਬੀਜਿੰਗ ਸਥਿਤ ਕੰਪਨੀ ਸਿਨੋਵੈਕ ਵਿਚ ਤਿਆਰ ਕੀਤਾ ਗਿਆ ਕੋਰੋਨਾ ਟੀਕਾ 'ਕੋਰੋਨਾ ਵੈਕ' ਸਿਰਫ 50 ਫੀਸਦੀ ਹੀ ਅਸਰਦਾਰ ਹੈ। ਅਜਿਹੀਆਂ ਰਿਪੋਰਟਾਂ ਤੋਂ ਬਾਅਦ ਬ੍ਰਾਜ਼ੀਲ ਸਮੇਤ ਕਈ ਦੇਸ਼ ਭਾਰਤ ਦਾ ਦਰਵਾਜ਼ਾ ਖੜਕਾ ਰਹੇ ਹਨ। ਭਾਰਤ ਦੁਨੀਆ ਦੇ ਸਭ ਤੋਂ ਵੱਡੇ ਟੀਕਾ ਸਪਲਾਈਕਰਤਾਵਾਂ ਵਿਚੋਂ ਗਿਣਿਆ ਜਾਂਦਾ ਹੈ। ਪੁਣੇ ਦੀ ਸੀਰਮ ਇੰਸਟੀਚਿਊਟ ਨੇ ਵਿਸ਼ਵ ਸਿਹਤ ਸੰਗਠਨ ਦੀ ਦੇਖ-ਰੇਖ ਵਿਚ ਗੈਵੀ-ਕੋਵੈਕਸ ਨਾਲ ਸਮਝੌਤਾ ਕੀਤਾ ਹੈ।
ਇਹ ਵੀ ਪੜ੍ਹੋ -ਬਾਈਡੇਨ ਨੇ FDA ਦੇ ਸਾਬਕਾ ਮੁਖੀ ਕੇਸਲਰ ਨੂੰ ਟੀਕਾ ਮਾਹਰ ਦੀ ਅਗਵਾਈ ਕਰਨ ਲਈ ਚੁਣਿਆ
ਇਸ ਨੂੰ ਸੀਰਮ ਵਲੋਂ 400 ਮਿਲੀਅਨ ਖੁਰਾਕਾਂ ਦੀ ਸਪਲਾਈ ਕੀਤੀ ਜਾਏਗੀ। ਵਿਸ਼ਵ ਸਿਹਤ ਸੰਗਠਨ ਨੇ ਟੀਕੇ ਦੇ ਅੰਕੜੇ ਵੀ ਮੰਗੇ ਹਨ। ਬ੍ਰਾਜ਼ੀਲ ਇੰਡੋਨੇਸ਼ੀਆ ਅਤੇ ਉਨ੍ਹਾਂ 10 ਹੋਰਨਾਂ ਦੇਸ਼ਾਂ ਵਰਗਾ ਸੰਕਟ ਝੱਲ ਰਿਹਾ ਹੈ ਜਿਹੜੇ ਕੋਰੋਨਾ ਟੀਕੇ ਲਈ ਚੀਨ 'ਤੇ ਨਿਰਭਰ ਹਨ। ਇਨ੍ਹਾਂ ਦੇਸ਼ਾਂ ਨੇ 400 ਮਿਲੀਅਨ ਖੁਰਾਕਾਂ ਖਰੀਦਣ ਦੀ ਸਹਿਮਤੀ ਪ੍ਰਗਟਾਈ ਸੀ ਪਰ ਹੁਣ ਇਨ੍ਹਾਂ ਨੂੰ ਬਦਲਵਾਂ ਟੀਕਾ ਵੀ ਚਾਹੀਦਾ ਹੈ। ਸੂਤਰਾਂ ਮੁਤਾਬਕ ਬ੍ਰਾਜ਼ੀਲ ਨੂੰ ਕੋਵੈਕਸੀਨ ਸਪਲਾਈ ਕਰਨ ਲਈ ਭਾਰਤ ਬਾਇਓਟੈੱਕ ਉਸ ਨਾਲ ਗੱਲਬਾਤ ਕਰ ਰਹੀ ਹੈ।
ਇਹ ਵੀ ਪੜ੍ਹੋ -ਅਮਰੀਕੀ ਸੰਸਦ ’ਤੇ ਹਮਲੇ ’ਚ 100 ਤੋਂ ਵਧੇਰੇ ਲੋਕਾਂ ਨੂੰ ਕੀਤਾ ਗਿਆ ਗ੍ਰਿਫਤਾਰ
ਭਾਰਤ ਸਰਕਾਰ ਨੇ ਦੋਹਰੀ ਰਣਨੀਤੀ ਅਪਣਾਈ ਹੈ-ਭਾਰਤੀ ਟੀਕਾ ਨਿਰਮਾਤਾਵਾਂ ਕੋਲੋਂ ਟੀਕਾ ਖਰੀਦ ਕੇ ਗੁਆਂਢੀ ਦੇਸ਼ਾਂ ਨੂੰ ਭੇਂਟ ਕਰ ਦਿਓ ਅਤੇ ਇਨ੍ਹਾਂ ਕੰਪਨੀਆਂ ਨੂੰ ਵੀ ਆਪਣੇ ਪੱਧਰ 'ਤੇ ਵੇਚਣ ਦਿਓ। ਇਹ ਸਭ ਘਰੇਲੂ ਮੰਗ ਪੂਰੀ ਹੋਣ ਤੋਂ ਬਾਅਦ ਹੀ ਹੋਵੇਗਾ। ਪ੍ਰਧਾਨ ਮੰਤਰੀ ਕੋਰੋਨਾ ਦੀ ਮੈਨੇਜਮੈਂਟ 'ਤੇ ਆਪਣੀ ਟਾਸਕ ਫੋਰਸ ਦੇ ਮੁਖੀ ਡਾ. ਵੀ. ਕੇ. ਪਾਲ ਅਤੇ ਵਿਦੇਸ਼ ਮੰਤਰਾਲਾ ਰਾਹੀਂ ਖੁਦ ਵੀ ਕੋਰੋਨਾ ਟੀਕੇ ਨੂੰ ਲਵਾਉਣ ਦੇ ਕੰਮ ਵਿਚ ਸਰਗਰਮੀ ਨਾਲ ਜੁਟੇ ਹੋਏ ਹਨ।
ਸੀਰਮ ਇੰਸਟੀਚਿਊਟ ਵਿਚ ਹਰ ਮਹੀਨੇ 100 ਮਿਲੀਅਨ ਖੁਰਾਕਾਂ ਤਿਆਰ ਕਰਨ ਦੀ ਸਮਰੱਥਾ ਹੈ। ਉਸ ਨੂੰ ਗੈਵੀ ਨੂੰ ਟੀਕਾ ਸਪਲਾਈ ਕਰਨ ਲਈ ਬਿੱਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਤੋਂ 300 ਮਿਲੀਅਨ ਡਾਲਰ ਦੇ ਫੰਡ ਮਿਲੇ ਹਨ। ਭਾਰਤ ਬਾਇਓਟੈੱਕ ਆਪਣੀ 100 ਮਿਲੀਅਨ ਖੁਰਾਕ ਸਾਲਾਨਾ ਦੀ ਸਮਰੱਥਾ ਨੂੰ ਵਧਾ ਕੇ 200 ਮਿਲੀਅਨ ਕਰ ਸਕਦਾ ਹੈ। ਸਰਕਾਰ ਨੇ ਕਿਹਾ ਹੈ ਕਿ ਸੀਰਮ ਅਤੇ ਭਾਰਤ ਬਾਇਓਟੈੱਕ ਆਪਣੇ ਟੀਕਿਆਂ ਕੋਵੀਸ਼ੀਲਡ ਅਤੇ ਕੋਵੈਕਸੀਨ ਦੀ ਸ਼੍ਰੀਲੰਕਾ, ਮਾਲਦੀਵ, ਅਫਰੀਕਾ ਅਤੇ ਦੱਖਣੀ ਅਮਰੀਕਾ ਵਰਗੇ ਦੇਸ਼ਾਂ ਨੂੰ ਸਪਲਾਈ ਕਰ ਸਕਦੇ ਹਨ। ਇਸ ਤੋਂ ਬਾਅਦ ਭੂਟਾਨ, ਨੇਪਾਲ, ਅਫਗਾਨਿਸਤਾਨ ਅਤੇ ਮਿਆਂਮਾਰ ਨੂੰ ਟੀਕਿਆਂ ਦੀ ਸਪਲਾਈ ਭੇਜੀ ਜਾਵੇਗੀ। ਪ੍ਰਧਾਨ ਮੰਤਰੀ ਇਸ ਸਬੰਧੀ ਸਾਰਕ ਦੇਸ਼ਾਂ ਨਾਲ ਗੱਲਬਾਤ ਕਰ ਚੁੱਕੇ ਹਨ।
ਇਹ ਵੀ ਪੜ੍ਹੋ -ਅਮਰੀਕਾ ’ਚ ਅਗਲੇ 3 ਹਫਤਿਆਂ ’ਚ ਕੋਰੋਨਾ ਕਾਰਣ ਹੋ ਸਕਦੀ ਹੈ 90 ਹਜ਼ਾਰ ਲੋਕਾਂ ਦੀ ਮੌਤ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।