ਚੀਨੀ ਹੈਕਰਾਂ ਨੇ 30,000 ਅਮਰੀਕੀ ਕੰਪਨੀਆਂ ਨੂੰ ਬਣਾਇਆ ਨਿਸ਼ਾਨਾ
Saturday, Mar 06, 2021 - 05:10 PM (IST)
ਸਾਨ ਫ੍ਰਾਂਸਿਸਕੋ (ਅਨਸ)– ਸੋਲਰਵਿੰਡਸ ਤੋਂ ਬਾਅਦ ਹੋਏ ਇਕ ਹੋਰ ਵੱਡੇ ਸਾਈਬਰ ਹਮਲੇ ’ਚ ਚੀਨੀ ਹੈਕਰਾਂ ਨੇ ਪੂਰੇ ਅਮਰੀਕਾ ’ਚ ਘੱਟ ਤੋਂ ਘੱਟ 30,000 ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਹੈ। ਇਨ੍ਹਾਂ ਕੰਪਨੀਆਂ ’ਚ ਸਰਕਾਰੀ ਅਤੇ ਕਮਰਸ਼ੀਅਲ ਕੰਪਨੀਆਂ ਵੀ ਹਨ। ਹੈਕਰਾਂ ਨੇ ਇਨ੍ਹਾਂ ਕੰਪਨੀਆਂ ਦੇ ਨੈੱਟਵਰਕ ’ਚ ਸੰਨ੍ਹਮਾਰੀ ਕਰਨ ਲਈ ਮਾਈਕ੍ਰੋਸਾਫਟ ਐਕਸਚੇਂਜ ਸਰਵਰ ਸਾਫਟਵੇਅਰ ਦਾ ਇਸਤੇਮਾਲ ਕੀਤਾ। ‘ਕ੍ਰੇਬਸਆਨਸਿਕਓਰਿਟੀ’ ਦੇ ਮੁਤਾਬਕ ਚੀਨ ਸਥਿਤ ਜਾਸੂਸੀ ਸਮੂਹ ਨੇ ਮਾਈਕ੍ਰੋਸਾਫਟ ਐਕਸਚੇਂਜ ਸਰਵਰ ਈ-ਮੇਲ ਸਾਫਟਵੇਅਰ ’ਚ 4 ਕਮਜ਼ੋਰੀਆਂ ਦਾ ਫਾਇਦਾ ਉਠਾਇਆ।
ਇਹ ਵੀ ਪੜ੍ਹੋ: ਮਿਸਰ ’ਚ ਟਰੱਕ ਅਤੇ ਮਿੰਨੀ ਬੱਸ ਦੀ ਹੋਈ ਭਿਆਨਕ ਟੱਕਰ, 18 ਲੋਕਾਂ ਦੀ ਮੌਤ
ਇਨ੍ਹਾਂ ਕਮਜ਼ੋਰੀਆਂ ਕਾਰਣ ਹੈਕਰਾਂ ਨੇ ਉਨ੍ਹਾਂ ਕੰਪਨੀਆਂ ਦੇ ਈ-ਮੇਲ ਅਕਾਊਂਟਸ ਤੱਕ ਆਪਣੀ ਪਹੁੰਚ ਬਣਾ ਲਈ ਅਤੇ ਉਹ ਮੈਲਵੇਅਰ ਸਥਾਪਿਤ ਕਰਨ ’ਚ ਸਫਲ ਵੀ ਹੋ ਗਏ। ਮਾਈਕ੍ਰੋਸਾਫਟ ਨੇ ਹਾਲਾਂਕਿ ਚੀਨ ਸਥਿਤ ਹੈਕਰਾਂ ਬਾਰੇ ਦੱਸਿਆ ਸੀ ਪਰ ਉਸ ਪੈਮਾਨੇ ਨੂੰ ਪ੍ਰਗਟ ਨਹੀਂ ਕੀਤਾ ਸੀ, ਜਿਸ ’ਤੇ ਹਜ਼ਾਰਾਂ ਸੰਗਠਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਸਾਈਬਰ ਅਟੈਕ ’ਤੇ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਨੂੰ ਜਾਣਕਾਰੀ ਦੇਣ ਵਾਲੇ ਦੋ ਸਾਈਬਰ ਸੁਰੱਖਿਆ ਮਾਹਰਾਂ ਨੇ ਕ੍ਰੇਬਸਆਨਸਿਕਓਰਿਟੀ ਨੂੰ ਦੱਸਿਆ ਕਿ ਚੀਨੀ ਹੈਕਿੰਗ ਗਰੁੱਪ ਨੇ ਦੁਨੀਆ ਭਰ ’ਚ ਮਾਈਕ੍ਰੋਸਾਫਟ ਦੇ ਹਜ਼ਾਰਾਂ ਐਕਸਚੇਂਜ ਸਰਵਰ ’ਤੇ ਕੰਟਰੋਲ ਕਰ ਲਿਆ ਹੈ। ਵ੍ਹਾਈਟ ਹਾਊਸ ਨੇ ਕਿਹਾ ਸੀ ਕਿ ਨੌ ਸੰਘੀ ਏਜੰਸੀਆਂ ਅਤੇ ਲਗਭਗ 100 ਨਿੱਜੀ ਖੇਤਰ ਦੀਆਂ ਕੰਪਨੀਆਂ ਨੂੰ ਸੋਲਰਵਿੰਡਸ ਹੈਂਕਿੰਗ ਦੇ ਨਤੀਜੇ ਵਜੋਂ ਨਿਸ਼ਾਨਾ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ: ਪਾਕਿ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ ਇਮਰਾਨ ਖਾਨ, ਭਰੋਸੇ ਦੀ ਵੋਟ 'ਚ ਹਾਸਲ ਕੀਤੀ ਜਿੱਤ
ਮਾਈਕ੍ਰੋਸਾਫਟ ਨੇ ਜਾਰੀ ਕੀਤੇ ਸੇਫਟੀ ਅਪਡੇਟ
ਐਕਸਚੇਂਜ ਸਰਵਰ ਮੁੱਖ ਤੌਰ ’ਤੇ ਕਾਰੋਬਾਰੀ ਗਾਹਕਾਂ ਵਲੋਂ ਵਰਤਿਆ ਜਾਂਦਾ ਹੈ। ਮਾਈਕ੍ਰੋਸਾਫਟ ਨੇ ਕਮਜ਼ੋਰੀਆਂ ਨੂੰ ਠੀਕ ਕਰਨ ਲਈ ਕਈ ਸੁਰੱਖਿਆ ਅਪਡੇਟ ਜਾਰੀ ਕੀਤੇ ਹਨ। ਇਸ ਨੇ ਆਪਣੇ ਗਾਹਕਾਂ ਨੂੰ ਤੁਰੰਤ ਇਨ੍ਹਾਂ ਨੂੰ ਇੰਸਟਾਲ ਕਰਨ ਦੀ ਵੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ: ਵਿਰਾਟ ਦੇ ‘ਵੀਰਾਂ’ ਦੀ ਇੰਗਲੈਂਡ ’ਤੇ ਵੱਡੀ ਜਿੱਤ, ਵਿਸ਼ਵ ਟੈਸਟ ਚੈਂਪੀਅਨਸ਼ਿਪ ’ਚ ਪੁੱਜਾ ਭਾਰਤ
ਜ਼ਿਕਰਯੋਗ ਹੈ ਕਿ ਇਸ ਹਫਤੇ ਦੀ ਸ਼ੁਰੂਆਤ ’ਚ ਮਾਈਕ੍ਰੋਸਾਫਟ ਨੇ ਆਪਣੇ ਗਾਹਕਾਂ ਨੂੰ ਚੀਨੀ ਮੂਲ ਵਾਲੇ ਨਵੇਂ ਸਾਈਬਰ ਅਟੈਕ ਦੀ ਜਾਣਕਾਰੀ ਦਿੱਤੀ ਸੀ ਜੋ ਮੁੱਖ ਰੂਪ ਨਾਲ ਮਾਈਕ੍ਰੋਸਾਫਟ ਦੇ ਆਨ-ਪ੍ਰੀਮਾਈਸੇਸ ‘ਐਕਸਚੇਂਜ ਸਰਵਰ’ ਸਾਫਟਵੇਅਰ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਸ ਨੂੰ ‘ਹਾਫਨਿਯਮ’ ਨਾਂ ਦਿੱਤਾ ਗਿਆ ਹੈ। ਇਹ ਚੀਨ ਤੋਂ ਸੰਚਾਲਿਤ ਹੁੰਦਾ ਹੈ ਅਤੇ ਇਹ ਗੁਪਤ ਜਾਣਕਾਰੀਆਂ ਹਾਸਲ ਕਰਨ ਦੇ ਮਕਸਦ ਨਾਲ ਅਮਰੀਕਾ ’ਚ ਇਨਫੈਕਸ਼ਨ ਰੋਗ ਖੋਜਕਾਰਾਂ, ਕਾਨੂੰਨ ਫਰਮਾਂ, ਉੱਚ ਸਿੱਖਿਆ ਸੰਸਥਾਨਾਂ, ਰੱਖਿਆ ਠੇਕੇਦਾਰਾਂ, ਨੀਤੀ ਥਿੰਕ ਟੈਂਕ ਅਤੇ ਐੱਨ. ਜੀ. ਓ. ’ਤੇ ਅਟੈਕ ਕਰ ਰਿਹਾ ਹੈ।
ਇਹ ਵੀ ਪੜ੍ਹੋ: ਆਰ.ਟੀ.ਆਈ. ’ਚ ਖ਼ੁਲਾਸਾ: ਹਾਕੀ ਨਹੀਂ ਹੈ ਭਾਰਤ ਦੀ ‘ਰਾਸ਼ਟਰੀ ਖੇਡ’
ਪਿਛਲੇ 12 ਮਹੀਨਿਆਂ ’ਚ 8 ਸਾਈਬਰ ਅਟੈਕ
ਮਾਈਕ੍ਰੋਸਾਫਟ ’ਚ ਕਸਟਮਰ ਸਿਕਓਰਿਟੀ ਐਂਡ ਟਰੱਸਟ ਦੇ ਕਾਰਪੋਰੇਟ ਵਾਈਸ ਪ੍ਰਧਾਨ ਟਾਮ ਬਰਟ ਨੇ ਕਿਹਾ ਕਿ ਹਾਫਨਿਯਮ ਚੀਨ ’ਚ ਸਥਿਤ ਹੈ। ਇਹ ਮੁੱਖ ਰੂਪ ਨਾਲ ਅਮਰੀਕਾ ’ਚ ਲੀਜ਼ਡ ਵਰਚੁਅਲ ਪ੍ਰਾਈਵੇਟ ਸਰਵਰ (ਵੀ. ਪੀ. ਐੱਸ.) ਤੋਂ ਆਪਣੀ ਗਤੀਵਿਧੀ ਦਾ ਸੰਚਾਲਨ ਕਰਦਾ ਹੈ। ਪਿਛਲੇ 12 ਮਹੀਨਿਆਂ ’ਚ ਇਹ 8ਵੀਂ ਵਾਰ ਸੀ ਜਦੋਂ ਮਾਈਕ੍ਰੋਸਾਫਟ ਨੇ ਜਨਤਕ ਤੌਰ ’ਤੇ ਨਾਗਰਿਕ ਸਮਾਜ ਲਈ ਅਹਿਮ ਸੰਸਥਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਰਾਸ਼ਟਰ-ਰਾਜ ਸਮੂਹਾਂ ਦਾ ਖੁਲਾਸਾ ਕੀਤਾ ਹੈ।
ਇਹ ਵੀ ਪੜ੍ਹੋ: ਇਕ ਅਜਿਹਾ ਦੇਸ਼ ਜਿਥੇ ਇਕ ਵੀ ਅਪਰਾਧੀ ਨਹੀ, ਜੇਲ੍ਹਾਂ ਬੰਦ ਹੋਣ ਕੰਢੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।