ਚੀਨੀ ਮੂਲ ਦੇ ਕੈਦ ਆਸਟਰੇਲੀਆਈ ਲੇਖਕ ’ਤੇ ਚੀਨ ਨੇ ਲਾਇਆ ਜਾਸੂਸੀ ਦਾ ਦੋਸ਼
Monday, Oct 12, 2020 - 07:45 AM (IST)

ਪੇਈਚਿੰਗ- ਚੀਨੀ ਮੂਲ ਦਾ ਇਕ ਆਸਟਰੇਲੀਆਈ ਲੇਖਕ ਯਾਂਗ ਹੇਂਗਜੁਨ, ਜੋ 20 ਮਹੀਨਿਆਂ ਤੋਂ ਜਿਆਦਾ ਸਮੇਂ ਤੋਂ ਚੀਨ ਦੀ ਹਿਰਾਸਤ ’ਚ ਕੈਦ ਹੈ, ’ਤੇ ਚੀਨੀ ਅਧਿਕਾਰੀਆਂ ਨੇ ਜਾਸੂਸੀ ਦਾ ਦੋਸ਼ ਲਾਇਆ ਹੈ। ਚੀਨ ਦੇ ਮਨੁੱਖੀ ਅਧਿਕਾਰਾਂ ਨੂੰ ਟਿੱਚ ਜਾਨਣ ਦਾ ਇਹ ਸਭ ਤੋਂ ਅਨੋਖਾ ਮਾਮਲਾ ਹੈ।
ਸੁਪਰੀਮ ਪੀਪੁਲਸ ਪ੍ਰਾਕਿਊਰੇਟੋਰੇਟ ਨੇ ਯਾਂਗ ਹੇਂਗਜੁਨ ਅਤੇ ਉਨ੍ਹਾਂ ਦੀ ਕਾਨੂੰਨੀ ਟੀਮ ਨੂੰ ਸੂਚਿਤ ਕੀਤਾ ਕਿ ਮੁਕੱਦਮਾ ਚਲਾਉਣ ਲਈ ਉਨ੍ਹਾਂ ਦਾ ਮਾਮਲਾ ਚੀਨ ਦੇ ਸੈਕੰਡ ਇੰਟਰਮੀਡੀਏਟ ਕੋਰਟ ਆਫ ਪ੍ਰਾਸੀਕਿਊਸ਼ਨ ’ਚ ਟਰਾਂਸਫਰ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਚੀਨ ਤੇ ਆਸਟਰੇਲੀਆ ਦੇ ਰਿਸ਼ਤਿਆਂ ਵਿਚ ਕੁੜੱਤਣ ਆਉਣ ਦੇ ਬਾਅਦ ਚੀਨ ਅਜਿਹੀਆਂ ਚਾਲਾਂ ਖੇਡ ਰਿਹਾ ਹੈ। ਅਜਿਹਾ ਹੀ ਇਸ ਨੇ ਕੈਨੇਡਾ ਦੇ ਨਾਗਰਿਕਾਂ ਨਾਲ ਵੀ ਕੀਤਾ। ਉੱਥੋਂ ਦੇ ਦੋ ਨਾਗਰਿਕਾਂ ਨੂੰ ਚੀਨ ਨੇ ਹਿਰਾਸਤ ਵਿਚ ਲਿਆ ਹੈ ਤੇ ਦੋਸ਼ ਲਾਇਆ ਹੈ ਕਿ ਉਹ ਉਸ ਦੇ ਦੇਸ਼ ਦੀ ਜਾਸੂਸੀ ਕਰ ਰਹੇ ਸਨ।