ਖੁਸ਼ਖਬਰੀ : ਕੋਰੋਨਾ ਦੇ ਪੁਰਾਣੇ ਮਰੀਜ਼ਾਂ ਦੇ ਖੂਨ ਨਾਲ ਨਵੇਂ ਮਰੀਜ਼ਾਂ ਦਾ ਸਫਲ ਇਲਾਜ

04/01/2020 8:24:15 PM

ਬੀਜਿੰਗ (ਬਿਊਰੋ): ਕੋਰੋਨਾਵਾਇਰਸ ਨੇ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ। ਇਸ ਵਿਚ ਕੋਰੋਨਾਵਾਇਰਸ ਦੇ ਭਿਆਨਕ ਦੌਰ ਵਿਚ ਇਕ ਰਾਹਤ ਦੇਣ ਵਾਲੀ ਖਬਰ ਆਈ ਹੈ। ਕੋਰੋਨਾਵਾਇਰਸਨਾਲ ਇਨਫੈਕਟਿਡ 5 ਗੰਭੀਰ ਮਰੀਜ਼ਾਂ ਦਾ ਇਲਾਜ ਖੂਨ ਨਾਲ ਕੀਤਾ ਗਿਆ ਹੈ। ਇਹ ਖੂਨ ਉਹਨਾਂ ਮਰੀਜ਼ਾਂ ਦਾ ਸੀ ਜੋ ਪਹਿਲਾਂ ਕੋਰੋਨਾਵਾਇਰਸ ਨਾਲ ਇਨਫੈਕਟਿਡ ਸਨ। ਇਲਾਜ ਦੇ ਇਸ ਤਰੀਕੇ ਨੂੰ ਚੀਨ ਦੇ ਹਸਪਤਾਲ ਵਿਚ ਅਪਨਾਇਆ ਗਿਆ। 3 ਮਰੀਜਾਂ ਨੂੰ ਹਸਪਤਾਲ ਤੋਂ ਵਾਪਸ ਭੇਜ ਦਿੱਤਾ ਗਿਆ ਹੈ। ਦੋ ਹਾਲੇ ਵੀ ਹਸਪਤਾਲ ਵਿਚ ਹਨ ਪਰ ਪਹਿਲਾਂ ਤੋਂ ਬਹੁਤ ਜ਼ਿਆਦਾ ਬਿਹਤਰ ਹਾਲਤ ਵਿਚ ਹਨ।

PunjabKesari

ਇਹਨਾਂ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰ ਦਾ ਮੰਨਣਾ ਹੈ ਕਿ ਪੁਰਾਣੇ ਮਰੀਜ਼ਾਂ ਦੇ ਖੂਨ ਦੇ ਜ਼ਰੀਏ ਇਲਾਜ ਦੇ ਇਸ ਤਰੀਕੇ ਨਾਲ ਕੋਰੋਨਾ ਦੇ ਕਾਫੀ ਜ਼ਿਆਦਾ ਮਰੀਜ਼ਾਂ ਨੂੰ ਠੀਕ ਕੀਤਾ ਜਾ ਸਕਦਾ ਹੈ। ਇਹ ਖਬਰ ਡੇਲੀ ਮੇਲ ਵੈਬਸਾਈਟ 'ਤੇ ਪ੍ਰਕਾਸ਼ਿਤ ਹੋਈ ਹੈ।ਚੀਨ ਦੇ 'ਦੀ ਸ਼ੇਨਜੇਨ ਥਰਡ ਪੀਪਲਜ਼' ਹਸਪਤਾਲ ਨੇ ਆਪਣੇ ਇਲਾਜ ਦੇ ਇਸ ਤਰੀਕੇ ਦੀ ਰਿਪੋਰਟ 27 ਮਾਰਚ ਨੂੰ ਪ੍ਰਕਾਸ਼ਿਤ ਕੀਤੀ ਸੀ। ਹਸਪਤਾਲ ਪ੍ਰਬੰਧਨ ਨੇ ਦੱਸਿਆ ਕਿ ਜਿਹੜੇ 5 ਮਰੀਜ਼ਾਂ ਦਾ ਇਲਾਜ ਪੁਰਾਣੇ ਕੋਰੋਨਾ ਮਰੀਜ਼ਾਂ ਦੇ ਖੂਨ ਨਾਲ ਕੀਤਾ ਗਿਆ ਸੀ ਉਹ 36 ਤੋਂ 73 ਸਾਲ ਦੇ ਵਿਚ ਸਨ। 

PunjabKesari

ਵਿਗਿਆਨੀ ਪੁਰਾਣੇ ਮਰੀਜ਼ਾਂ ਦੇ ਖੂਨ ਨਾਲ ਨਵੇਂ ਮਰੀਜ਼ਾਂ ਦਾ ਇਲਾਜ ਕਰਨ ਦੀ ਤਕਨੀਕ ਨੂੰ 'ਕੋਵੈਲੇਸੇਂਟ ਪਲਾਜ਼ਮਾ' ਕਹਿੰਦੇ ਹਨ। ਇਸ ਨਾਲ ਕਈ ਬੀਮਾਰੀਆਂ ਨੂੰ ਠੀਕ ਕੀਤਾ ਜਾ ਚੁੱਕਾ ਹੈ। ਇਸ ਨਾਲ ਨਵੇਂ ਮਰੀਜ਼ਾਂ ਦੇ ਖੂਨ ਵਿਚ ਪੁਰਾਣੇ ਠੀਕ ਹੋ ਚੁੱਕੇ ਮਰੀਜ਼ ਦਾ ਖੂਨ ਪਾ ਕੇ ਪ੍ਰਤੀਰੋਧਕ ਸਮੱਰਥਾ ਵਧਾਈ ਜਾਂਦੀ ਹੈ।ਇਸ ਤਕਨੀਕ ਵਿਚ ਖੂਨ ਦੇ ਅੰਦਰ ਵਾਇਰਸ ਨਾਲ ਲੜਨ ਲਈ ਐਂਟੀਬੌਡੀ ਬਣ ਜਾਂਦੇ ਹਨ। ਇਹ ਐਂਟੀਬੌਡੀ ਵਾਇਰਸ ਨਾਲ ਲੜ ਕੇ ਉਹਨਾਂ ਨੂੰ ਮਾਰ ਦਿੰਦੇ ਹਨ ਜਾਂ ਫਿਰ ਦਬਾ ਦਿੰਦੇ ਹਨ। ਸ਼ੇਨਝੇਨ ਥਰਡ ਹਸਪਤਾਲ ਵਿਚ ਛੂਤ ਦੀਆਂ ਬੀਮਾਰੀਆਂ ਦੇ ਅਧਿਐਨ ਲਈ ਨੈਸ਼ਨਲ ਕਲੀਨਿਕ ਰਿਸਰਚ ਸੈਂਟਰ ਵੀ ਹੈ। 

PunjabKesari

ਕਰੀਬ 12 ਦਿਨ ਪਹਿਲਾਂ ਦੀ ਗੱਲ ਹੈ ਜਦੋਂ ਇਸ ਹਸਪਤਾਲ ਵਿਚ ਮੌਜੂਦ 5 ਮਰੀਜ਼ਾਂ ਕੋਰੋਨਾਵਾਇਰਸ ਨਾਲ ਇਨਫੈਕਟਿਡ ਪਾਏ ਗਏ ਸਨ। ਇਹਨਾਂ ਵਿਚ 3 ਪੁਰਸ਼ ਅਤੇ 2 ਔਰਤਾਂ ਸਨ। ਸ਼ੇਨਝੇਨ ਹਸਪਤਾਲ ਦੇ ਡਾਕਟਰਾਂ ਨੇ ਪੁਰਾਣੇ ਠੀਕ ਹੋ ਚੁੱਕੇ ਮਰੀਜ਼ਾਂ ਦੇ ਖੂਨ ਨਾਲ ਇਹਨਾਂ ਮਰੀਜ਼ਾਂ ਦਾ ਇਲਾਜ ਕੀਤਾ। ਹਸਪਤਾਲ ਦੇ ਡਿਪਟੀ ਡਾਇਰੈਕਟਰ ਲਿਉ ਯਿੰਗਜਿਯਾ ਨੇ ਦੱਸਿਆ ਕਿ ਅਸੀਂ 30 ਜਨਵਰੀ ਤੋਂ ਹੀ ਕੋਰੋਨਾ ਨਾਲ ਠੀਕ ਹੋਏ ਮਰੀਜ਼ਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਦੇ ਖੂਨ ਦੇ ਸੈਂਪਲ ਲਏ ਫਿਰ ਉਸ ਵਿਚੋਂ ਪਲਾਜ਼ਮਾ ਕੱਢ ਕੇ ਸਟੋਰ ਕਰ ਲਿਆ। ਜਦੋਂ ਨਵੇਂ ਮਰੀਜ਼ ਆਏ ਤਾਂ ਉਹਨਾਂ ਨੂੰ ਇਸੇ ਪਲਾਜ਼ਮਾ ਦਾ ਡੋਜ਼ ਦਿੱਤਾ ਗਿਆ। ਲਿਉ ਯਿੰਗਜਿਯਾ ਨੇ ਦੱਸਿਆ ਕਿ ਸਾਨੂੰ ਆਸ ਹੈ ਕਿ ਸਾਡੀ ਇਸ ਮੁੱਢਲੀ ਤਕਨੀਕ ਦੀ ਵਰਤੋਂ ਪੂਰੀ ਦੁਨੀਆ ਕਰ ਸਕਦੀ ਹੈ। ਇਸ ਨਾਲ ਅਸਲ ਵਿਚ ਲਾਭ ਹੁੰਦਾ ਦਿੱਸ ਰਿਹਾ ਹੈ। ਇਹ ਤਕਨੀਕ ਭਰੋਸੇਮੰਦ ਵੀ ਹੈ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ਨੇ ਵਧਾਇਆ ਭਾਰਤੀ ਅਤੇ ਵਿਦੇਸ਼ੀ ਡਾਕਟਰਾਂ ਦਾ ਵਰਕ ਵੀਜ਼ਾ

ਵਿਸ਼ਵ ਸਿਹਤ ਸੰਗਠਨ ਦੇ ਹੈਲਥ ਐਮਰਜੈਂਸੀ ਪ੍ਰੋਗਰਾਮ ਦੇ ਪ੍ਰਮੁੱਖ ਡਾਕਟਰ ਮਾਇਕ ਰਿਯਾਨ ਨੇ ਚੀਨ ਦੇ ਹਸਪਤਾਲ ਵੱਲੋਂ ਖੂਨ ਨਾਲ ਇਲਾਜ ਕਰਨ ਦੇ ਤਰੀਕੇ ਨੂੰ ਬਿਹਤਰੀਨ ਦੱਸਿਆ ਹੈ।  ਉਹਨਾਂ ਮੁਤਾਬਕ ਇਸ ਸਮੇਂ ਦੇ ਮੁਤਾਬਕ ਇਹ ਸਹੀ ਕਦਮ ਹੈ। ਡਾਕਟਰ ਮਾਇਕ ਰਿਯਾਨ ਨੇ ਕਿਹਾ ਕਿ ਕੋਰੋਨਾ ਨੂੰ ਹਰਾਉਣ ਲਈ ਇਸ ਨਾਲੋਂ ਬਿਹਤਰ ਤਰੀਕਾ ਹਾਲੇ ਨਹੀਂ ਹੈ। ਇਸ ਨੂੰ ਵਿਕਸਿਤ ਕਰਕੇ ਅਸੀਂ ਮਰੀਜ਼ਾਂ ਨੂੰ ਠੀਕ ਕਰ ਸਕਦੇ ਹਾਂ। ਇਸ ਨਾਲ ਨਵੇਂ ਮਰੀਜ਼ਾਂ ਦੇ ਸਰੀਰ ਵਿਚ ਪ੍ਰਤੀਰੋਧਕ ਸਮੱਰਥਾ ਵੱਧਦੀ ਹੈ ਅਤੇ ਵਾਇਰਸ ਨੂੰ ਹਰਾਉਣ ਦੀ ਤਾਕਤ ਵੀ।


 


Vandana

Content Editor

Related News