ਚੀਨ: ਸੂਪ ''ਚੋਂ ਨਿਕਲਿਆ ਮਰਿਆ ਹੋਇਆ ਚਮਗਿੱਦੜ, ਪਰਿਵਾਰ ਨੂੰ ਪਈਆਂ ਭਾਜੜਾਂ
Friday, Jul 24, 2020 - 06:31 PM (IST)
ਬੀਜਿੰਗ (ਬਿਊਰੋ): ਚੀਨ, ਚਮਗਾਦੜ ਅਤੇ ਕੋਰੋਨਾਵਾਇਰਸ ਦਾ ਨਾਮ ਸੁਣਦੇ ਹੀ ਮਨ ਵਿਚ ਡਰਾਉਣੇ ਖਿਆਲ ਆਉਣ ਲੱਗਦੇ ਹਨ। ਹੁਣ ਤੱਕ ਇਹੀ ਕਿਹਾ ਜਾ ਰਿਹਾ ਸੀ ਕਿ ਕੋਰੋਨਾਵਾਇਰਰਸ ਚੀਨ ਦੀ ਵੈਟ ਮਾਰਕੀਟ ਜਾਂ ਲੈਬ ਦੇ ਚਮਗਾਦੜ ਤੋਂ ਨਿਕਲ ਕੇ ਇਨਸਾਨਾਂ ਵਿਚ ਫੈਲਿਆ ਹੈ। ਹੁਣ ਚੀਨ ਦੇ ਉਸੇ ਵੁਹਾਨ ਸ਼ਹਿਰ ਵਿਚ ਖਾਣੇ ਦੇ ਸੂਪ ਵਿਚੋਂ ਚਮਗਾਦੜ ਨਿਕਲਣੇ ਸ਼ੁਰੂ ਹੋ ਗਏ ਹਨ। ਇਸ ਗੱਲ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਜਦੋਂ ਕਿਸੇ ਪਰਿਵਾਰ ਨੂੰ ਪਤਾ ਚੱਲੇ ਕਿ ਉਹ ਅਣਜਾਣੇ ਵਿਚ 3 ਦਿਨਾਂ ਤੱਕ ਮਰੇ ਹੋਏ ਚਮਗਾਦੜ ਵਾਲਾ ਸੂਪ ਪੀਂਦੇ ਰਹੇ ਤਾਂ ਉਹਨਾਂ ਦੀ ਕੀ ਹਾਲ ਹੋਵੇਗਾ। ਵੁਹਾਨ ਵਿਚ ਇਕ ਪਰਿਵਾਰ ਦੇ ਨਾਲ ਅਜਿਹਾ ਹੀ ਕੁਝ ਹੋਇਆ ਹੈ।
ਸੂਪ ਵਿਚੋਂ ਨਿਕਲਿਆ ਚਮਗਾਦੜ
ਚੀਨ ਵਿਚ ਇਕ ਪਰਿਵਾਰ ਦੇ ਹੋਸ਼ ਉਦੋਂ ਉੱਡ ਗਏ ਜਦੋਂ ਉਹਨਾਂ ਨੂੰ ਖਾਣੇ ਦੇ ਦੌਰਾਨ ਸੂਪ ਵਿਚ ਮਰਿਆ ਹੋਇਆ ਚਮਗਾਦੜ ਮਿਲਿਆ। ਸਭ ਤੋਂ ਵੱਡੀ ਗੱਲ ਇਹ ਹੈਕਿ ਉਹ ਪਰਿਵਾਰ ਉਸ ਫਰੋਜ਼ਨ ਸੂਪ ਨੂੰ ਅਣਜਾਣੇ ਵਿਚ 3 ਦਿਨਾਂ ਤੋਂ ਗਰਮ ਕਰਕੇ ਪੀ ਰਿਹਾ ਸੀ। ਇਹ ਚਮਗਾਦੜ ਉਸ ਫਰੋਜ਼ਨ ਪੋਰਕ ਸੂਪ ਦੇ ਡੱਬੇ ਵਿਚ ਬੰਦ ਸੀ, ਜੋ ਉਸ ਪਰਿਵਾਰ ਨੇ ਸਥਾਨਕ ਰੈਸਟੋਰੈਂਟ ਤੋਂ ਆਰਡਰ ਜ਼ਰੀਏ ਮੰਗਵਾਇਆ ਸੀ। ਚਮਗਾਦੜ ਵਾਲੇ ਸੂਪ ਦੀਆਂ ਤਸਵੀਰਾਂ ਚੀਨ ਦੇ ਸੋਸ਼ਲ ਮੀਡੀਆ 'ਤੇ ਜਲਦੀ ਹੀ ਵਾਇਰਲ ਹੋਣੀਆਂ ਸ਼ੁਰੂ ਹੋ ਗਈਆਂ। ਬਾਅਦ ਵਿਚ ਇਕ ਸਥਾਨਕ ਹੁਬੇਈ ਟੀਵੀ ਨੇ ਇਹ ਖਬਰ ਦੱਸੀ ਅਤੇ ਉਸ ਸਬੰਧੀ ਤਸਵੀਰਾਂ ਦਿਖਾਈਆਂ।
ਤਸਵੀਰਾਂ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਾਲੇ ਰੰਗ ਦਾ ਇਹ ਜਾਨਲੇਵਾ ਜਾਨਵਰ ਉਸ ਵਿਚ ਮਰਿਆ ਪਿਆ ਹੈ ਅਤੇ ਉਸ ਦੇ ਸਰੀਰ ਦੇ ਸਾਰੇ ਅੰਗ ਸਪਸ਼ੱਟ ਦਿਸ ਰਹੇ ਹਨ। ਸਥਾਨਕ ਮੀਡੀਆ ਨੇ ਜਾਣਕਾਰੀ ਦਿੱਤੀ ਕਿ ਇਹ ਫਰੋਜ਼ਨ ਪੋਰਕ ਸੂਪ ਚੇਨ ਉਪਨਾਮ ਵਾਲੇ ਇਕ ਸ਼ਖਸ ਨੇ ਮੰਗਵਾਇਆ ਸੀ। ਜਾਣਕਾਰੀ ਦੇ ਮੁਤਾਬਕ ਪਹਿਲਾ ਚੇਨ ਦੇ ਪਿਤਾ 2 ਦਿਨ ਤੱਕ ਉਹ ਸੂਪ ਪੀਂਦੇ ਰਹੇ ਪਰ ਉਹਨਾਂ ਨੂੰ ਕੁਝ ਅਹਿਸਾਸ ਨਹੀਂ ਹੋਇਆ। ਤੀਜੇ ਦਿਨ ਪਰਿਵਾਰ ਵਾਲਿਆਂ ਨੇ ਇਕੱਠੇ ਖਾਣਾ ਖਾਣ ਦਾ ਫੈਸਲਾ ਕੀਤਾ ਪਰ ਜਿਵੇਂ ਹੀ ਸੂਪ ਨੂੰ ਗਰਮ ਕਰਕੇ ਸਰਵ ਕੀਤਾ ਗਿਆ ਤਾਂ ਸਾਰਿਆਂ ਦੇ ਚਿਹਰੇ 'ਤੇ ਹਵਾਈਆਂ ਉੱਡਣ ਲੱਗੀਆਂ।
ਸਥਾਨਕ ਮੀਡੀਆ ਨੂੰ ਚੇਨ ਨੇ ਕਿਹਾ,''ਮੈਂ ਸੂਪ ਨੂੰ ਦੁਬਾਰਾ ਗਰਮ ਕਰਨ ਜਾ ਰਿਹਾ ਸੀ ਅਤੇ ਮੈਂ ਉਸ ਵਿਚ ਕੁਝ ਕਾਲੀ ਜਿਹੀ ਚੀਜ਼ ਦੇਖੀ। ਇਹ ਇਕ ਛੋਟਾ ਜਿਹਾ ਚਮਗਾਦੜ ਦਾ ਬੱਚਾ ਸੀ। ਉਹਨਾਂ ਦੀ ਮਾਂ ਨੇ ਪਹਿਲਾਂ ਸੋਚਿਆ ਕਿ ਸੂਪ ਦੇ ਲਈ ਕੋਈ ਮਸਾਲਾ ਵਰਤਿਆ ਗਿਆ ਹੈ ਉਹੀ ਕਾਲਾ ਦਿਸ ਰਿਹਾ ਹੈ। ਉਹਨਾਂ ਨੇ ਕਿਹਾ ਪਰ ਮੈਂ ਇਸ ਨੂੰ ਚੌਪਸਟਿਕ ਨਾਲ ਚੈੱਕ ਕੀਤਾ ਅਤੇ ਦੇਖਿਆ ਕਿ ਉਸ ਦੇ ਖੰਭ ਅਤੇ ਕੰਨ ਸਨ। ਉਸ ਦੇ ਫਰ ਵੀ ਸਨ। ਪਰਿਵਾਰ ਵਾਲੇ ਭੱਜੇ-ਭੱਜੇ ਉਸ ਰੈਸਟੋਰੈਂਟ ਵਿਚ ਪਹੁੰਚੇ ਜਿੱਥੋਂ ਸੂਪ ਮੰਗਵਾਇਆ ਗਿਆ ਸੀ। ਉਸ ਨੇ ਪੈਸੇ ਵਾਪਸ ਕਰਨ ਬਾਰੇ ਤਾਂ ਮੰਨ ਲਿਆ ਪਰ ਕਿਹਾ ਕਿ ਉਸ ਨੇ ਇਕ ਸਥਾਨਕ ਸੂਪ ਬਣਾਉਣ ਵਾਲੇ ਤੋਂ ਇਹ ਫਰੋਜ਼ਨ ਸੂਪ ਪ੍ਰੋਡਕਟ ਖਰੀਦਿਆ ਸੀ। ਜਦਕਿ ਉਸ ਫੂਡ ਕੰਪਨੀ ਨੇ ਇਹ ਕਹਿ ਕੇ ਸੂਪ ਵਿਚ ਚਮਗਾਦੜ ਹੋਣ ਤੋਂ ਕਿਨਾਰਾ ਕਰ ਲਿਆ ਕਿ ਚਮਗਾਦੜ ਤਾਂ ਰਾਤ ਵੇਲੇ ਐਕਟਿਵ ਹੁੰਦੇ ਹਨ ਪਰ ਅਸੀਂ ਤਾਂ ਦਿਨ ਦੇ ਸਮੇਂ ਸੂਪ ਤਿਆਰ ਕਰਦੇ ਹਾਂ। ਅਸੀਂ ਸੂਪ ਤਿਆਰ ਹੁੰਦੇ ਹੀ ਤੁਰੰਤ ਡੱਬੇ ਨੂੰ ਸੀਲ ਕਰ ਕੇ ਫ੍ਰਿਜ਼ਰ ਵਿਚ ਪਾ ਦਿੰਦੇ ਹਾਂ ਅਸੀਂ ਕਦੇ ਵੀ ਇਸ ਨੂੰ ਖੁੱਲ੍ਹਾ ਨਹੀਂ ਛੱਡਦੇ। ਉਲਟਾ ਉਸ ਨੇ ਦੋਸ਼ ਲਗਾਇਆ ਕਿ ਚੇਨ ਦੇ ਘਰ ਵਿਚ ਹੀ ਚਮਗਾਦੜ ਸੂਪ ਵਿਚ ਡਿੱਗ ਗਿਆ ਹੋਵੇਗਾ।
ਪਰਿਵਾਰ ਵਾਲਿਆਂ ਨੇ ਪ੍ਰਸ਼ਾਸਨ ਨੂੰ ਵੀ ਇਸ ਸਬੰਧੀ ਸ਼ਿਕਾਇਤ ਕੀਤੀ ਪਰ ਹਾਲੇ ਤੱਕ ਪਤਾ ਨਹੀਂ ਲਗਾਇਆ ਜਾ ਸਕਿਆ ਹੈ ਕਿ ਸੂਪ ਵਿਚ ਚਮਗਾਦੜ ਕਿੱਥੋਂ ਆਇਆ। ਗੌਰਤਲਬ ਹੈ ਕਿ ਵੁਹਾਨ ਤੋਂ ਕੋਰੋਨਾ ਕਹਿਰ ਖਤਮ ਹੋਣ ਦੇ ਬਾਅਦ ਉੱਥੇ ਮੁੜ ਵੈਟ ਮਾਰਕੀਟ ਖੁੱਲ੍ਹ ਗਈ ਹੈ। ਇਸ ਦੌਰਾਨ ਚੇਨ ਦੇ ਪਰਿਵਾਰ ਵਾਲਿਆਂ ਨੇ ਤੁਰੰਤ ਆਪਣਾ ਕੋਵਿਡ-19 ਟੈਸਟ ਕਰਵਾਇਆ ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ।