ਦੁਨੀਆ ਦੀ ਫੈਕਟਰੀ ਕਹੇ ਜਾਣ ਵਾਲੇ ਚੀਨ ਦੀ ਅਰਥਵਿਵਸਥਾ ਡਾਵਾਂਡੋਲ, ਸਾਹਮਣੇ ਆਈ ਹੈਰਾਨੀਜਨਕ ਸਥਿਤੀ

Tuesday, Jan 02, 2024 - 06:46 PM (IST)

ਦੁਨੀਆ ਦੀ ਫੈਕਟਰੀ ਕਹੇ ਜਾਣ ਵਾਲੇ ਚੀਨ ਦੀ ਅਰਥਵਿਵਸਥਾ ਡਾਵਾਂਡੋਲ, ਸਾਹਮਣੇ ਆਈ ਹੈਰਾਨੀਜਨਕ ਸਥਿਤੀ

ਬੈਂਕਾਕ (ਭਾਸ਼ਾ) – ਜਦੋਂ ਤੋਂ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਹੋਈ, ਉਦੋਂ ਤੋਂ ਹੀ ਚੀਨ ਦੀ ਅਰਥਵਿਵਸਥਾ ਲਈ ਲਗਾਤਾਰ ਬੁਰੀਆਂ ਖਬਰਾਂ ਆਈਆਂ ਹਨ। ਤਾਜ਼ਾ ਅੰਕੜਾ ਮੈਨੂਫੈਕਚਰਿੰਗ ਪੀ. ਐੱਮ. ਆਈ. ਦਾ ਹੈ। ਦੁਨੀਆ ਦੀ ਫੈਕਟਰੀ ਕਹੇ ਜਾਣ ਵਾਲੇ ਚੀਨ ’ਚ ਹੁਣ ਕੰਮਕਾਜ ਦੀ ਰਫਤਾਰ ਤੇ਼ ਨਹੀਂ ਰਹੀ ਹੈ। ਦਸੰਬਰ ਮਹੀਨੇ ਵਿਚ ਚੀਨ ਦੀਆਂ ਨਿਰਮਾਣ ਗਤੀਵਿਧੀਆਂ ’ਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਦੁਨੀਆ ਦੀ ਇਹ ਨੰਬਰ-2 ਅਰਥਵਿਵਸਥਾ ਹੁਣ ਵੀ ਸੁਸਤ ਬਣੀ ਹੋਈ ਹੈ। ਚੀਨੀ ਫੈਕਟਰੀ ਮੈਨੇਜਰਸ ਦੇ ਇਕ ਸਰਵੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਚੀਨ ਦੇ ਨੈਸ਼ਨਲ ਸਟੈਟਿਕਸ ਬਿਆਨ ਵਲੋਂ ਜਾਰੀ ਅੰਕੜਿਅਾਂ ਮੁਤਾਬਕ ਅਧਿਕਾਰਕ ਨਿਰਮਾਣ ਖਰੀਦ ਪ੍ਰਬੰਧਕ ਸੂਚਕ ਅੰਕ ਜਾਂ ਮੈਨੂਫੈਕਚਰਿੰਗ ਪੀ. ਐੱਮ. ਆਈ. ਦਸੰਬਰ ’ਚ ਡਿਗ ਕੇ 49 ’ਤੇ ਆ ਗਈ।

ਇਹ ਵੀ ਪੜ੍ਹੋ :      RBI ਦੀ ਵਧੀ ਚਿੰਤਾ, ਮੋਟਾ ਕਰਜ਼ਾ ਲੈਣਗੀਆਂ ਇਨ੍ਹਾਂ ਸੂਬਿਆਂ ਦੀਆਂ ਨਵੀਂਆਂ ਸਰਕਾਰਾਂ

9 ਮਹੀਨਿਆਂ ’ਚ 8 ਵਾਰ ਆਈ ਗਿਰਾਵਟ

ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਸੁਸਤ ਮੰਗ ਦਾ ਸੰਕੇਤ ਹੈ। ਸੂਚਕ ਅੰਕ ਵਿਚ 100 ’ਚੋਂ 50 ਤੋਂ ਹੇਠਾਂ ਦਾ ਅੰਕੜਾ ਮੈਨੂਫੈਕਚਰਿੰਗ ਐਕਟੀਵਿਟੀਜ਼ ’ਚ ਕਾਂਟ੍ਰੈਕਸ਼ਨ ਨੂੰ ਦਿਖਾਉਂਦਾ ਹੈ ਜਦ ਕਿ 50 ਤੋਂ ਉੱਪਰ ਦਾ ਅੰਕੜਾ ਵਿਸਤਾਰ ਨੂੰ ਦਿਖਾਉਂਦਾ ਹੈ। ਇਹ ਸੂਚਕ ਅੰਕ ਪਿਛਲੇ 9 ਮਹੀਨਿਆਂ ’ਚੋਂ 8 ਵਾਰ ਡਿਗਿਆ ਹੈ। ਸਿਰਫ ਸਤੰਬਰ ਮਹੀਨੇ ਵਿਚ ਇਸ ’ਚ ਵਾਧਾ ਹੋਇਆ ਸੀ। ਨਵੰਬਰ ’ਚ ਇਹ 49.4 ਅਤੇ ਅਕਤੂਬਰ ਵਿਚ 49.5 ਸੀ।

ਇਹ ਵੀ ਪੜ੍ਹੋ :     ਇਹ ਵੱਡੇ ਬਦਲਾਅ ਘਟਾ ਦੇਣਗੇ EV ਦੀਆਂ ਕੀਮਤਾਂ, ਈਂਧਣ ਵਾਹਨਾਂ ਨਾਲੋਂ ਹੋਣਗੀਆਂ ਸਿਰਫ਼ 15 ਫ਼ੀਸਦੀ ਮਹਿੰਗੀਆਂ

ਚੀਨੀ ਰਾਸ਼ਟਰਪਤੀ ਨੇ ਕਹੀ ਇਹ ਗੱਲ

ਸੰਸਾਰਿਕ ਮਹਾਮਾਰੀ ਤੋਂ ਬਾਅਦ ਲੰਬੇ ਸਮੇਂ ਤੱਕ ਕਮਜ਼ੋਰ ਪਈ ਚੀਨ ਦੀ ਅਰਥਵਿਵਸਤਾ ਦੇ ਕਰੀਬ 5.2 ਫੀਸਦੀ ਸਾਲਾਨਾ ਗ੍ਰੋਥ ਨਾਲ ਵਧਣ ਦੀ ਉਮੀਦ ਹੈ। ਅਧਿਕਾਰਕ ਸਮਾਚਾਰ ਏਜੰਸੀ ਸ਼ਿਨਹੁਆ ਮੁਤਾਬਕ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੇ ਨਵੇਂ ਸਾਲ ਦੇ ਭਾਸ਼ਣ ’ਚ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਪਹਿਲਾਂ ਨਾਲੋਂ ਵੱਧ ਲਚਕੀਲੀ ਅਤੇ ਗਤੀਸ਼ੀਲ ਬਣ ਗਈ ਹੈ। ਦੁਨੀਆ ਭਰ ਦੇ ਕੇਂਦਰੀ ਬੈਂਕਾਂ ਵਲੋਂ ਮਹਿੰਗਾਈ ਨਾਲ ਨਜਿੱਠਣ ਲਈ ਵਿਆਜ ਦਰਾਂ ਵਧਾਉਣ ਨਾਲ ਤਿਆਰ ਵਸਤਾਂ ਦੀ ਗਲੋਬਲ ਮੰਗ ਪ੍ਰਭਾਵਿਤ ਹੋਈ ਹੈ। ਨੈਸ਼ਨਲ ਸਟੈਟਿਕਸ ਬਿਊਰੋ ਮੁਤਾਬਕ ਦਸੰਬਰ ਵਿਚ ਚੀਨ ਦਾ ਗੈਰ-ਨਿਰਮਾਣ ਪੀ. ਐੱਮ. ਆਈ. ਵਧ ਕੇ 50.4 ਹੋ ਗਿਆ। ਉੱਥੇ ਹੀ ਸਰਵਿਸ ਸੈਕਟਰ ਦਾ ਪੀ. ਐੱਮ. ਆਈ. ਉੱਪ-ਸੂਚਕ ਅੰਕ 49.3 ਰਿਹਾ।

ਇਹ ਵੀ ਪੜ੍ਹੋ :     ਬਿੱਲ ਦਿੰਦੇ ਸਮੇਂ ਗਾਹਕ ਕੋਲੋਂ ਫ਼ੋਨ ਨੰਬਰ ਲੈਣਾ ਪਿਆ ਭਾਰੀ , ਹੁਣ Coffee shop ਨੂੰ ਦੇਣਾ ਪਵੇਗਾ ਜੁਰਮਾਨਾ

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News