ਕੋਵਿਡ-19 ਨਾਲ ਚੀਨ ਦੀ ਵਿੱਤੀ ਹਾਲਤ ਹੋਈ ਖ਼ਸਤਾ, ਟਾਲਿਆ ਆਰਥਿਕ ਗਲਿਆਰਾ ਪ੍ਰਾਜੈਕਟ

Wednesday, Nov 18, 2020 - 08:24 AM (IST)

ਕੋਵਿਡ-19 ਨਾਲ ਚੀਨ ਦੀ ਵਿੱਤੀ ਹਾਲਤ ਹੋਈ ਖ਼ਸਤਾ, ਟਾਲਿਆ ਆਰਥਿਕ ਗਲਿਆਰਾ ਪ੍ਰਾਜੈਕਟ

ਬੀਜਿੰਗ, (ਏ. ਐੱਨ. ਆਈ.)-ਕੋਰੋਨਾ ਲਾਗ ਦੀ ਬੀਮਾਰੀ ਕਾਰਣ ਪੈਦਾ ਹੋਏ ਹਾਲਾਤ ਨਾਲ ਚੀਨ ’ਚ ਚਲ ਰਹੀ ਸਿਆਸੀ ਉਥਲ-ਪੁਥਲ ਅਤੇ ਵਿਦੇਸ਼ੀ ਕਰਜ਼ਾ ਹੱਦ ਨਾਲ ਜੁੜੀਆਂ ਮੁਸ਼ਕਲਾਂ ਕਾਰਣ ਪਾਕਿਸਤਾਨ ’ਚ ਹੋ ਰਹੇ ਚੀਨੀ ਨਿਵੇਸ਼ ’ਤੇ ਲਗਾਮ ਲਗਦੀ ਨਜ਼ਰ ਆ ਰਹੀ ਹੈ। ਇਨ੍ਹਾਂ ਪ੍ਰੇਸ਼ਾਨੀਆਂ ਕਾਰਣ ਚੀਨ ਨੇ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀ. ਪੀ. ਈ. ਸੀ.) ਦੇ ਤਹਿਤ ਚਲ ਰਹੇ 62 ਅਰਬ ਡਾਲਰ ਦੇ ਪ੍ਰਾਜੈਕਟ ਰੋਕ ਦਿੱਤੇ ਹਨ।

ਰਿਪੋਰਟ ਮੁਤਾਬਕ ਦੇਸ਼ ’ਚ ਘਰੇਲੂ ਸਿਆਸਤ ’ਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਇਸ ਗੱਲ ਲਈ ਆਲੋਚਨਾ ਕੀਤੀ ਜਾ ਰਹੀ ਹੈ ਕਿ ਉਹ ਫ਼ੌਜ ਦੇ ਦਬਾਅ ’ਚ ਕੰਮ ਕਰ ਰਹੇ ਹਨ ਅਤੇ ਉਹ ਦੇਸ਼ ’ਚ ਚੀਨ ਦੇ ਵੱਡੇ ਨਿਵੇਸ਼ ਨੂੰ ਅੱਗੇ ਵਧਾਉਣ ’ਚ ਕੋਈ ਸਾਰਥਕ ਪਹਿਲ ਨਹੀਂ ਕਰ ਸਕੇ ਹਨ।

ਜ਼ਿਕਰਯੋਗ ਹੈ ਕਿ ਸਾਲ 2018 ’ਚ ਪਿਛਲੀ ਸਰਕਾਰ ਵਲੋਂ ਭ੍ਰਿਸ਼ਟਾਚਾਰ ਦੇ ਸ਼ੱਕ ’ਚ ਸੀ. ਪੀ. ਈ. ਸੀ. ਨਾਲ ਸਬੰਧਤ ਕਈ ਪ੍ਰਾਜੈਕਟਾਂ ਨੂੰ ਰੋਕ ਦਿੱਤਾ ਸੀ। ਇਸ ਦਰਮਿਆਨ 2 ਸਾਲ ਉਨ੍ਹਾਂ ਦੇ ਕੈਬਨਿਟ ਦੇ ਸਾਰੇ ਮੈਂਬਰਾਂ ’ਤੇ ਦੇਸ਼ ਦੇ ਪਾਵਰ ਸੈਕਟਰ ’ਚ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਲੱਗ ਰਹੇ ਹਨ। ਦਰਅਸਲ, ਪਾਕਿਸਤਾਨ ਦੀਆਂ ਲਗਭਗ ਇਕ ਤਿਹਾਈ ਪਾਵਰ ਕੰਪਨੀਆਂ ਸੀ. ਪੀ. ਈ. ਸੀ. ਤਹਿਤ ਕੰਮ ਕਰ ਰਹੀਆਂ ਹਨ, ਜਿਨ੍ਹਾਂ ’ਤੇ ਭ੍ਰਿਸ਼ਟਾਚਾਰ ਦਾ ਦੋਸ਼ ਹੈ। ਰਿਪੋਰਟ ਮੁਤਾਬਕ, ਪਾਕਿਸਤਾਨ ਦੇ ਸਕਿਓਰਿਟੀ ਐਂਡ ਐਕਸਚੈਂਜ ਕਮਿਸ਼ਨ ਆਫ਼ ਪਾਕਿਸਤਾਨ (ਸੀ. ਈ. ਸੀ. ਪੀ.) ਵਲੋਂ ਤਿਆਰ ਕੀਤੀ ਗਈ 278 ਪੇਜਾਂ ਦੀ ਜਾਂਚ ਰਿਪੋਰਟ ’ਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਪਾਕਿਸਤਾਨ ਦੀ 16 ਪਾਵਰ ਕੰਪਨੀਆਂ ਨੇ ਉਨ੍ਹਾਂ ਨੂੰ ਮਿਲਣ ਵਾਲੀ ਸਬਸਿਡੀ ਨੂੰ ਲੈ ਕੇ 1.8 ਅਰਬ ਡਾਲਰ ਦਾ ਘਪਲਾ ਕੀਤਾ ਹੈ। ਇਨ੍ਹਾਂ ਵਿਚ ਉਹ ਕੰਪਨੀਆਂ ਵੀ ਸ਼ਾਮਲ ਹਨ ਜੋ ਇਮਰਾਨ ਖਾਨ ਦੇ ਸਲਾਹਕਾਰਾਂ ਰੱਜਾਕ ਦਾਊਦ ਅਤੇ ਨਦੀਮ ਬਾਬਰ ਨਾਲ ਸਬੰਧਤ ਹਨ। ਸੀ. ਈ. ਸੀ. ਪੀ. ਚੀਨ ਦੀ ਪਾਵਰ ਕੰਪਨੀਆਂ ਵਲੋਂ ਕੀਤੀ ਗਈ ਕਮਾਈ ਦੀ ਵੀ ਜਾਂਚ ਕੀਤੀ ਹੈ। ਇਸ ਜਾਂਚ ’ਚ ਪਤਾ ਲੱਗਾ ਹੈ ਕਿ ਰਿਊਂਗ ਸ਼ਾਨਡੌਂਗ ਰੂਈ ਪਾਕਿਸਤਾਨ ਲਿ. (ਐੱਚ. ਐੱਸ. ਆਰ.) ਅਤੇ ਪੋਰਟ ਕਾਸਿਮ ਇਲੈਕਟ੍ਰਿਕ ਪਾਵਰ ਕੰ. ਲਿਮ. ਦੋਨਾਂ ਨੂੰ ਮਿਲਾ ਕੇ 483.6 ਅਰਬ ਰੁਪਏ (3 ਅਰਬ ਡਾਲਰ) ਦੀ ਵੱਧ ਤਨਖ਼ਾਹ ਦਿੱਤੀ ਗਈ ਹੈ।

 

ਇਹ ਵੀ ਪੜ੍ਹੋ-  ਫਾਈਜ਼ਰ-ਮੋਡੇਰਨਾ ਨਹੀਂ, ਇਹ 5 ਟੀਕੇ ਭਾਰਤ 'ਚ ਪਾਉਣਗੇ ਕੋਰੋਨਾ 'ਤੇ ਕਾਬੂ!

ਪਾਕਿਸਤਾਨ ਦੀਆਂ 11 ਵਿਰੋਧੀ ਪਾਰਟੀਆਂ ਦੇ ਗਠਜੋੜ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਨੇ ਪਾਕਿਸਤਾਨ ਦੀ ਅਗਵਾਈ ਵਾਲੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਚੀਨ ਦੇ ਸਹਿਯੋਗ ਨਾਲ ਬਣ ਰਹੇ ਪ੍ਰਾਜੈਕਟਾਂ ’ਚ ਤੇਜ਼ੀ ਲਿਆਵੇ। ਨਾਲ ਹੀ ਇਹ ਵੀ ਮੰਗ ਕੀਤੀ ਹੈ ਕਿ ਸੀ. ਪੀ. ਈ. ਸੀ. ਅਥਾਰਿਟੀ ਦੇ ਚੇਅਰਮੈਨ ਰਿਟਾ. ਲੈਫਟੀਨੈਂਟ ਜਨਰਲ ਅਸੀਮ ਸਲੀਮ ਬਾਜਵਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਜਾਵੇ ਅਤੇ ਉਦੋਂ ਤਕ ਆਪਣੇ ਅਹੁਦੇ ’ਤੇ ਦੁਬਾਰਾ ਕੰਮ ਨਾ ਕਰਨ ਜਦੋਂ ਤੱਕ ਉਹ ਜਾਂਚ ’ਚ ਨਿਰਦੋਸ਼ ਸਾਬਤ ਨਾ ਹੋ ਜਾਣ।
 


author

Lalita Mam

Content Editor

Related News