ਚੀਨ ਨੇ ਹੁਣ ਰੂਸ ਦੇ ਇਸ ਸ਼ਹਿਰ 'ਤੇ ਦਾਅਵਾ ਕਰ ਕਿਹਾ, '1860 ਤੋਂ ਪਹਿਲਾਂ ਸੀ ਚੀਨ ਦਾ ਹਿੱਸਾ'

07/02/2020 10:25:27 PM

ਪੇਇਚਿੰਗ - ਭਾਰਤ ਨਾਲ ਲੱਦਾਖ ਵਿਚ ਸਰਹੱਦੀ ਵਿਵਾਦ ਵਧਾ ਰਹੇ ਚੀਨ ਨੇ ਹੁਣ ਰੂਸ ਦੇ ਸ਼ਹਿਰ ਵਲਾਦਿਵੋਸਤੋਕ 'ਤੇ ਆਪਣਾ ਦਾਅਵਾ ਕੀਤਾ ਹੈ। ਚੀਨ ਦੇ ਸਰਕਾਰੀ ਨਿਊਜ਼ ਚੈਨਲ ਸੀ. ਜੀ. ਟੀ. ਐਨ. ਦੇ ਸੰਪਾਦਕ ਸ਼ੇਨ ਸਿਵਈ ਨੇ ਦਾਅਵਾ ਕੀਤਾ ਕਿ ਰੂਸ ਦਾ ਵਲਾਦਿਵੋਸਤੋਕ ਸ਼ਹਿਰ 1860 ਤੋਂ ਪਹਿਲਾਂ ਚੀਨ ਦਾ ਹਿੱਸਾ ਸੀ। ਇੰਨਾ ਹੀ ਨਹੀਂ, ਉਨ੍ਹਾਂ ਨੇ ਇਹ ਵੀ ਆਖਿਆ ਕਿ ਇਸ ਸ਼ਹਿਰ ਨੂੰ ਪਹਿਲਾਂ ਹੈਸ਼ੇਨਵਾਈ ਦੇ ਨਾਂ ਤੋਂ ਜਾਣਿਆ ਜਾਂਦਾ ਸੀ। ਜਿਸ ਨੂੰ ਰੂਸ ਨੇ ਇਕ ਪਾਸੜ ਸਮਝੌਤੇ ਦੇ ਤਹਿਤ ਚੀਨ ਤੋਂ ਖੋਹ ਲਿਆ ਸੀ।

ਸੀ. ਜੀ. ਟੀ. ਐਨ. ਦੇ ਸੰਪਾਦਕ ਦੀ ਟਿੱਪਣੀ ਇੰਨੀ ਅਹਿਮ ਕਿਉਂ
ਚੀਨ ਵਿਚ ਜਿੰਨੇ ਵੀ ਮੀਡੀਆ ਸੰਗਠਨ ਹਨ ਸਾਰੇ ਸਰਕਾਰੀ ਹਨ। ਇਸ ਵਿਚ ਬੈਠੇ ਲੋਕ ਚੀਨੀ ਕਮਿਊਨਿਸਟ ਪਾਰਟੀ ਦੇ ਇਸ਼ਾਰੇ 'ਤੇ ਕੁਝ ਵੀ ਲਿੱਖਦੇ ਅਤੇ ਬੋਲਦੇ ਹਨ। ਆਖਿਆ ਜਾਂਦਾ ਹੈ ਕਿ ਚੀਨੀ ਮੀਡੀਆ ਵਿਚ ਲਿਖੀ ਗਈ ਕੋਈ ਵੀ ਗੱਲ ਉਥੋਂ ਦੀ ਸਰਕਾਰ ਦੀ ਸੋਚ ਨੂੰ ਦਰਸਾਉਂਦੀ ਹੈ। ਅਜਿਹੀ ਸਥਿਤੀ ਵਿਚ ਸ਼ੇਨ ਸਿਵਈ ਦਾ ਟਵੀਟ ਅਹਿਮ ਹੋ ਜਾਂਦਾ ਹੈ। ਹਾਲ ਦੇ ਦਿਨਾਂ ਵਿਚ ਰੂਸ ਨਾਲ ਚੀਨ ਦੇ ਸਬੰਧਾਂ ਵਿਚ ਖਟਾਸ ਵੀ ਆਈ ਹੈ।

ਪਣਡੁੱਬੀ ਨਾਲ ਜੁੜੀ ਖੁਫੀਆ ਫਾਈਲ ਚੋਰੀ ਕਰਨ ਦਾ ਦੋਸ਼
ਰੂਸ ਨੇ ਕੁਝ ਦਿਨ ਪਹਿਲਾਂ ਹੀ ਚੀਨ ਦੀ ਖੁਫੀਆ ਏਜੰਸੀ 'ਤੇ ਪਣਡੁੱਬੀ ਨਾਲ ਜੁੜੀ ਚੋਟੀ ਦੀ ਖੁਫੀਆ ਫਾਈਲ ਚੋਰੀ ਕਰਨ ਦਾ ਦੋਸ਼ ਲਾਇਆ ਸੀ। ਇਸ ਮਾਮਲੇ ਵਿਚ ਰੂਸ ਨੇ ਆਪਣੇ ਨਾਗਰਿਕ ਨੂੰ ਗਿ੍ਰਫਤਾਰ ਵੀ ਕੀਤਾ ਸੀ। ਜਿਸ 'ਤੇ ਦੇਸ਼ਧ੍ਰੋਹ ਦਾ ਦੋਸ਼ ਲਾਇਆ ਗਿਆ ਹੈ। ਦੋਸ਼ੀ ਰੂਸ ਦੀ ਸਰਕਾਰ ਵਿਚ ਵੱਡੇ ਅਹੁਦੇ 'ਤੇ ਸੀ ਜਿਸ ਨੇ ਇਸ ਫਾਈਲ ਨੂੰ ਚੀਨ ਨੂੰ ਸੌਂਪਿਆ ਸੀ।

अब रूस के शहर व्लादिवोस्तोक पर भी ...

ਰੂਸ ਦਾ ਵੱਡਾ ਨੌ-ਸੈਨਿਕ ਅੱਡਾ ਹੈ ਵਲਾਦਿਵੋਸਤੋਕ
ਰੂਸ ਦਾ ਵਲਾਦਿਵੋਸਤੋਕ ਸ਼ਹਿਰ ਪ੍ਰਸ਼ਾਤ ਮਹਾਸਾਗਰ ਵਿਚ ਤਾਇਨਾਤ ਉਸ ਦੇ ਬੇੜੇ ਦਾ ਦਾ ਮੁੱਖ ਬੇਸ ਹੈ। ਰੂਸ ਦੇ ਉੱਤਰ-ਪੂਰਬ ਵਿਚ ਸਥਿਤ ਇਹ ਸ਼ਹਿ ਪ੍ਰਿਮੋਸਰਕੀ ਕ੍ਰਾਯ ਸੂਬੇ ਦੀ ਰਾਜਧਾਨੀ ਹੈ। ਇਹ ਸ਼ਹਿਰ ਚੀਨ ਅਤੇ ਉੱਤਰੀ ਕੋਰੀਆ ਦੀ ਸਰਹੱਦ ਨੇੜੇ ਸਥਿਤ ਹੈ। ਵਪਾਰਕ ਅਤੇ ਇਤਿਹਾਸਕ ਰੂਪ ਤੋਂ ਵਲਾਦਿਵੋਸਤੋਕ ਰੂਸ ਦਾ ਸਭ ਤੋਂ ਅਹਿਮ ਸ਼ਹਿਰ ਹੈ। ਰੂਸ ਤੋਂ ਹੋਣ ਵਾਲੇ ਵਪਾਰ ਦਾ ਜ਼ਿਆਦਾ ਹਿੱਸਾ ਇਸੇ ਪੋਰਟ ਤੋਂ ਜਾ ਕੇ ਜਾਂਦਾ ਹੈ। ਦੂਜੇ ਵਿਸ਼ਵ ਯੁੱਧ ਵਿਚ ਵੀ ਇਥੇ ਜਰਮਨੀ ਅਤੇ ਰੂਸ ਦੀਆਂ ਫੌਜਾਂ ਵਿਚਾਲੇ ਭੀਸ਼ਣ ਜੰਗ ਲੜੀ ਗਈ ਸੀ।

ਏਸ਼ੀਆ ਵਿਚ ਕਿਹੜੇ-ਕਿਹੜੇ ਦੇਸ਼ਾਂ ਨੂੰ ਚੀਨ ਤੋਂ ਖਤਰਾ
ਏਸ਼ੀਆ ਵਿਚ ਚੀਨ ਦੀ ਵਿਸਥਾਰਵਾਦੀ ਨੀਤੀਆਂ ਨਾਲ ਭਾਰਤ ਨੂੰ ਸਭ ਤੋਂ ਜ਼ਿਆਦਾ ਖਤਰਾ ਹੈ। ਇਸ ਦੀ ਸਿੱਧੀ ਉਦਾਹਰਣ ਲੱਦਾਖ ਵਿਚ ਚੀਨੀ ਫੌਜੀ ਦੇ ਇਕੱਠੇ ਹੋਣ ਤੋਂ ਮਿਲ ਰਹੀ ਹੈ। ਇਸ ਤੋਂ ਇਲਾਵਾ ਚੀਨ ਅਤੇ ਜਾਪਾਨ ਵਿਚ ਵੀ ਪੂਰਬੀ ਚੀਨ ਸਾਗਰ ਵਿਚ ਸਥਿਤ ਟਾਪੂਆਂ ਨੂੰ ਲੈ ਕੇ ਤਣਾਅ ਚੋਟੀ 'ਤੇ ਹੈ। ਹਾਲ ਹੀ ਵਿਚ ਜਾਪਾਨ ਨੇ ਇਕ ਚੀਨੀ ਪਣਡੁੱਬੀ ਨੂੰ ਆਪਣੇ ਜਲ ਖੇਤਰ ਤੋਂ ਖਦੇੜਿਆ ਸੀ। ਚੀਨ ਕਈ ਵਾਰ ਤਾਈਵਾਨ 'ਤੇ ਵੀ ਸ਼ਰੇਆਮ ਫੌਜ ਦੇ ਇਸਤੇਮਾਲ ਦੀ ਧਮਕੀ ਦੇ ਚੁੱਕਿਆ ਹੈ। ਇਨੀਂ ਦਿਨੀਂ ਚੀਨੀ ਲੜਾਕੂ ਜਹਾਜ਼ਾਂ ਨੇ ਵੀ ਕਈ ਵਾਰ ਤਾਈਵਾਨ ਦੇ ਹਵਾਈ ਖੇਤਰ ਦਾ ਉਲੰਘਣ ਕੀਤਾ ਹੈ। ਉਥੇ ਚੀਨ ਦਾ ਫਿਲੀਪੀਨਸ, ਮਲੇਸ਼ੀਆ, ਇੰਡੋਨੇਸ਼ੀਆ ਦੇ ਨਾਲ ਵੀ ਵਿਵਾਦ ਹੈ।


Khushdeep Jassi

Content Editor

Related News