25 ਵਿਦਿਆਰਥੀਆਂ ਨੂੰ ਜ਼ਹਿਰ ਦੇਣ ਵਾਲੀ ਅਧਿਆਪਕਾ ਨੂੰ ਦਿੱਤੀ ਗਈ ਫਾਂਸੀ

Friday, Jul 14, 2023 - 05:19 PM (IST)

ਬੀਜਿੰਗ (ਭਾਸ਼ਾ)- ਕਿੰਡਰਗਾਰਟਨ ਦੀ ਇਕ ਮਹਿਲਾ ਅਧਿਆਪਕਾ ਨੂੰ ਸ਼ੁੱਕਰਵਾਰ ਨੂੰ ਫਾਂਸੀ ਦੇ ਦਿੱਤੀ ਗਈ, ਜਿਸ ਨੇ 25 ਵਿਦਿਆਰਥੀਆਂ ਨੂੰ ਜ਼ਹਿਰ ਦਿੱਤਾ ਸੀ। ਮੱਧ ਚੀਨ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਘਟਨਾ ਵਿੱਚ 1 ਬੱਚੇ ਦੀ ਮੌਤ ਹੋ ਗਈ ਸੀ। ਜੀਓਜ਼ੂਓ ਸ਼ਹਿਰ ਵਿੱਚ ਹੇਨਾਨ ਸੂਬੇ ਦੀ ਨੰਬਰ 1 ਇੰਟਰਮੀਡੀਏਟ ਕੋਰਟ ਦੇ ਬਾਹਰ ਚਿਪਕਾਏ ਗਏ ਇੱਕ ਪੋਸਟਰ ਵਿੱਚ ਕਿਹਾ ਗਿਆ ਹੈ ਕਿ ਵਾਂਗ ਯੂਨ ਨੂੰ ਵੀਰਵਾਰ ਨੂੰ ਫਾਂਸੀ ਦੇ ਦਿੱਤੀ ਗਈ ਹੈ। ਨੋਟਿਸ ਦੇ ਅਨੁਸਾਰ 40 ਸਾਲਾ ਵਾਂਗ ਨੇ 27 ਮਾਰਚ 2019 ਨੂੰ ਮੇਂਗਮੇਂਗ ਪ੍ਰੀ-ਸਕੂਲ ਐਜੂਕੇਸ਼ਨ ਵਿਖੇ ਬੱਚਿਆਂ ਨੂੰ ਪਰੋਸੇ ਜਾਣ ਵਾਲੇ ਦਲੀਆ ਵਿੱਚ ਜ਼ਹਿਰੀਲੇ ਸੋਡੀਅਮ ਨਾਈਟ੍ਰਾਈਟ ਨੂੰ ਮਿਲਾਇਆ ਸੀ, ਜਿਸ ਲਈ ਉਸ ਨੂੰ ਦੋਸ਼ੀ ਠਹਿਰਾਇਆ ਗਿਆ।

ਇਹ ਵੀ ਪੜ੍ਹੋ: ਨਾਮੀਂ ਫੁੱਟਬਾਲ ਖਿਡਾਰਨ ਦੀ ਘਰ 'ਚੋਂ ਮਿਲੀ ਲਾਸ਼, ਕੁੱਝ ਦਿਨ ਪਹਿਲਾਂ ਮਨਾਇਆ ਸੀ 20ਵਾਂ ਜਨਮਦਿਨ

ਨੋਟਿਸ ਦੇ ਅਨੁਸਾਰ, ਇੱਕ ਬੱਚੇ ਨੂੰ ਛੱਡ ਕੇ ਹੋਰ ਵਿਦਿਆਰਥੀ ਜਲਦੀ ਠੀਕ ਹੋ ਗਏ ਪਰ 10 ਮਹੀਨਿਆਂ ਦੇ ਇਲਾਜ ਤੋਂ ਬਾਅਦ, ਇੱਕ ਬਿਮਾਰ ਬੱਚੇ ਦੇ ਕਈ ਆਰਗਨ ਫੇਲ ਹੋਣ ਕਾਰਨ ਮੌਤ ਹੋ ਗਈ। ਹਾਈ ਸਕੂਲ (10ਵੀਂ ਜਮਾਤ) ਤੱਕ ਪੜ੍ਹਾਈ ਕਰਨ ਵਾਲੀ ਵਾਂਗ ਨੇ ਆਪਣੇ ਪਤੀ ਨੂੰ ਵੀ ਉਹੀ ਜ਼ਹਿਰ ਦਿੱਤਾ ਜੋ ਉਸਨੇ ਦੋ ਸਾਲ ਪਹਿਲਾਂ ਆਨਲਾਈਨ ਖਰੀਦਿਆ ਸੀ। ਹਾਲਾਂਕਿ ਉਸ ਦੇ ਪਤੀ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਸੀ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਵਾਂਗ ਦਾ ਇਰਾਦਾ ਸਾਫ਼ ਨਹੀਂ ਸੀ ਅਤੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਹ ਆਪਣੇ ਪਤੀ ਅਤੇ ਬੱਚਿਆਂ ਨੂੰ ਮਾਰਨਾ ਚਾਹੁੰਦੀ ਸੀ ਜਾਂ ਸਿਰਫ਼ ਉਨ੍ਹਾਂ ਨੂੰ ਬਿਮਾਰ ਕਰਨਾ ਚਾਹੁੰਦੀ ਸੀ। ਨੋਟਿਸ ਦੇ ਅਨੁਸਾਰ ਸ਼ੁਰੂ ਵਿਚ ਉਸ ਨੂੰ (ਵਾਂਗ) ਨੁਕਸਾਨ ਪਹੁੰਚਾਉਣ ਲਈ 9 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ ਪਰ ਬਾਅਦ ਵਿੱਚ ਸਜ਼ਾ ਨੂੰ ਫਾਂਸੀ ਵਿੱਚ ਬਦਲ ਦਿੱਤਾ ਗਿਆ। ਵਾਂਗ ਨੇ ਮੌਤ ਦੀ ਸਜ਼ਾ ਦੇ ਖ਼ਿਲਾਫ ਅਪੀਲ ਵੀ ਕੀਤੀ ਸੀ, ਜਿਸ ਨੂੰ ਅਦਾਲਤ ਨੇ ਠੁਕਰਾ ਦਿੱਤਾ ਸੀ ਅਤੇ ਉਸ ਨੂੰ ਫਾਂਸੀ ਦੇ ਦਿੱਤੀ ਗਈ।

ਇਹ ਵੀ ਪੜ੍ਹੋ: ਫਰਾਂਸ 'ਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਲਈ PM ਮੋਦੀ ਦਾ ਵੱਡਾ ਐਲਾਨ, ਮਿਲੇਗਾ 5 ਸਾਲ ਦਾ ਵਰਕ ਵੀਜ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News