ਚੀਨ ''ਚ ਪਰਤਿਆ ਕੋਰੋਨਾ, ਹੁਣ ਹਾਰਬਿਨ ਸ਼ਹਿਰ ਕੀਤਾ ਗਿਆ ਸੀਲ

04/23/2020 6:13:00 PM

ਬੀਜਿੰਗ (ਬਿਊਰੋ): ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਕੋਵਿਡ-19 ਦੁਨੀਆ ਭਰ ਵਿਚ ਤਬਾਹੀ ਮਚਾ ਰਿਹਾ ਹੈ।ਇਸ ਮਹਾਮਾਰੀ ਨਾਲ ਵਿਸ਼ਵ ਵਿਚ ਪੌਣੇ 2 ਲੱਖ ਤੋਂ ਵਧੇਰੇ ਲੋਕ ਮਾਰੇ ਜਾ ਚੁੱਕੇ ਹਨ।ਲੰਬੇ ਲਾਕਡਾਊਨ ਦੇ ਬਾਅਦ ਚੀਨ ਵਿਚ ਹਾਲਾਤ ਬਿਹਤਰ ਹੋ ਰਹੇ ਹਨ। ਕੋਵਿਡ-19 ਦੇ ਜਨਕ ਵੁਹਾਨ ਸ਼ਹਿਰ ਵਿਚ ਲੋਕਾਂ ਦੀ ਜ਼ਿੰਦਗੀ ਪਟੜੀ 'ਤੇ ਪਰਤ ਰਹੀ ਹੈ ਪਰ ਉੱਤਰ ਪੂਰਬੀ ਸ਼ਹਿਰ ਹਾਰਬਿਨ ਕੋਰੋਨਾ ਦਾ ਨਵਾਂ ਕੇਂਦਰ ਬਣਦਾ ਨਜ਼ਰ ਆ ਰਿਹਾ ਹੈ, ਜਿਸ ਦੇ ਬਾਅਦ ਚੀਨੀ ਸਰਕਾਰ ਨੇ ਪੂਰੇ ਸ਼ਹਿਰ ਨੂੰ ਸੀਲ ਕਰ ਦਿੱਤਾ ਹੈ।

PunjabKesari

ਚੀਨ ਦਾ ਹਾਰਬਿਨ ਸ਼ਹਿਰ ਰੂਸੀ ਸੀਮਾ ਨਾਲ ਲੱਗਦਾ ਹੈ। ਇਸ ਕਾਰਨ ਅਧਿਕਾਰੀਆਂ ਨੇ ਸਾਵਧਾਨੀ ਦੇ ਤੌਰ 'ਤੇ ਪੂਰੇ ਖੇਤਰ ਵਿਚ ਕਿਸੇ ਵੀ ਤਰ੍ਹਾਂ ਦੀਆਂ ਗਤੀਵਿਧੀਆਂ 'ਤੇ ਪੂਰੀ ਪਾਬੰਦੀ ਲਗਾ ਦਿੱਤੀ ਹੈ। ਗੌਰਤਲਬ ਹੈ ਕਿ ਕੋਰੋਨਾਵਾਇਰਸ ਦੀ ਸ਼ੁਰੂਆਤ ਚੀਨ ਦੇ ਵੁਹਾਨ ਸ਼ਹਿਰ ਤੋਂ ਹੀ ਹੋਈ ਸੀ। ਲੱਗਭਗ 11 ਹਫਤੇ ਦੇ ਲਾਕਡਾਊਨ ਦੇ ਬਾਅਦ ਵੁਹਾਨ ਨੂੰ ਇਨਫੈਕਸ਼ਨ ਮੁਕਤ ਦੱਸ ਕੇ ਚੀਨ ਨੇ ਇੱਥੇ ਜਨ ਜੀਵਨ ਸਧਾਰਨ ਕਰ ਦਿੱਤਾ ਸੀ। ਇਸ ਦੇ ਬਾਅਦ ਚੀਨ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਕੋਰੋਨਾਵਾਇਰਸ 'ਤੇ ਕੰਟਰੋਲ ਕਰ ਲਿਆ ਹੈ ਅਤੇ ਦੂਜੇ ਦੇਸ਼ਾਂ ਦੇ ਮੁਕਾਬਲ ਉੱਥੇ ਮ੍ਰਿਤਕਾਂ ਦੀ ਗਿਣਤੀ ਕਾਫੀ ਘੱਟ ਹੈ।

PunjabKesari

ਚੀਨ ਦੇ ਹੀਲਾਂਗਜਿਯਾਂਗ ਸੂਬੇ ਵਿਚ ਕੋਰੋਨਾਵਾਇਰਸ ਦੇ ਦੁਬਾਰਾ ਤੇਜ਼ੀ ਨਾਲ ਫੈਲਣ ਦੇ ਬਾਅਦ ਚੀਨ ਸਰਕਾਰ ਨੇ ਸਖਤ ਕਦਮ ਚੁੱਕਦੇ ਹੋਏ ਕਈ ਅਧਿਕਾਰੀਆਂ ਨੂੰ ਸਜ਼ਾ ਦਿੱਤੀ ਸੀ। ਉਹਨਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ।ਇਸ ਸੂਬੇ ਵਿਚ ਜ਼ਿਆਦਾਤਰ ਵਿਦੇਸ਼ ਤੋਂ ਆਏ ਲੋਕ ਇਨਫੈਕਟਿਡ ਪਾਏ ਗਏ ਸਨ। ਹੁਣ ਹੀਲਾਂਗਜਿਯਾਂਗ ਦੀ ਰਾਜਧਾਨੀ ਹਾਰਬਿਨ ਵਿਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਸ਼ਹਿਰ ਵਿਚ ਬਾਹਰੀ ਲੋਕਾਂ ਅਤੇ ਗੱਡੀਆਂ ਦੇ ਦਾਖਲ ਹੋਣ 'ਤੇ ਰੋਕ ਲਗਾ ਦਿੱਤੀ ਗਈ ਹੈ। ਚੀਨ ਵਿਚ ਹੌਟਸਪੌਟ ਖੇਤਰ ਵਿਚ ਰਹਿਣ ਵਾਲੇ ਲੋਕਾਂ ਨੂੰ ਮੁੜ ਕੁਆਰੰਟੀਨ ਵਿਚ ਰੱਖਣ ਦਾ ਫੈਸਲਾ ਲਿਆ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ 24 ਘੰਟੇ 'ਚ 1738 ਮੌਤਾਂ, ਨਿਊਯਾਰਕ 'ਚ 2 ਬਿੱਲੀਆਂ ਇਨਫੈਕਟਿਡ

ਰਿਪੋਰਟ ਮੁਤਾਬਕ ਬੀਤੇ ਹਫਤੇ ਹਸਪਤਾਲ ਪਹੁੰਚ 35 ਲੋਕ ਇਕ 87 ਸਾਲਾ ਮਰੀਜ਼ ਤੋਂ ਹਸਪਤਾਲ ਵਿਚ ਇਨਫੈਕਟਿਡ ਪਾਏ ਗਏ ਸਨ ਜਿਸ ਦੇ ਬਾਅਦ ਹਾਰਬਿਨ ਸ਼ਹਿਰ ਨੂੰ ਨਵਾਂ ਕੋਰੋਨਾ ਕਲਸਟਰ ਮੰਨਿਆ ਜਾਣ ਲੱਗਾ।ਇਸ ਸ਼ਹਿਰ ਦੀ ਆਬਾਦੀ 1 ਕਰੋੜ ਤੋਂ ਵਧੇਰੇ ਹੈ। ਹਾਰਬਿਨ ਦੇ ਸਾਰੇ ਸਕੂਲ-ਕਾਲਜ ਫਿਲਹਾਲ ਬੰਦ ਕਰ ਦਿੱਤੇ ਗਏ ਹਨ। ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਦੇ ਮੁਤਾਬਕ ਬੁੱਧਵਾਰ ਨੂੰ ਹੀਲਾਂਗਜਿਯਾਂਗ ਸੂਬੇ ਵਿਚ 537 ਇਨਫੈਕਟਿਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਹਨਾਂ ਵਿਚੋਂ 384 ਲੋਕ ਬਾਹਰੋਂ ਆਏ ਸਨ।


 


Vandana

Content Editor

Related News