ਸਪੇਨ ਨੇ ਚੀਨ ਤੋਂ ਮੰਗਾਏ ਅਰਬਾਂ ਰੁਪਏ ਦੇ ਮੈਡੀਕਲ ਉਪਕਰਣ ਤੇ ਵਧਾਇਆ 14 ਅਪ੍ਰੈਲ ਤੱਕ ਲਾਕਡਾਊਨ

03/26/2020 10:03:58 PM

ਮੈਡਿ੍ਰਡ - ਕੋਰੋਨਾਵਾਇਰਸ ਨੇ ਪੂਰੇ ਯੂਰਪ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਉਥੇ ਵਾਇਰਸ ਕਾਰਨ ਇਟਲੀ, ਸਪੇਨ ਅਤੇ ਫਰਾਂਸ ਸਭ ਤੋਂ ਜ਼ਿਆਦਾ ਪ੍ਰਭਾਵਿਤ ਪਾਏ ਗਏ ਹਨ। ਸਪੇਨ ਵਿਚ ਬੀਤੇ ਕਈ ਦਿਨਾਂ ਤੋਂ ਵਧ ਰਹੀ ਮੌਤਾਂ ਦੀ ਗਿਣਤੀ ਅਤੇ ਵਾਇਰਸ 'ਤੇ ਕਾਬੂ ਪਾਉਣ ਲਈ ਲਾਕਡਾਊਨ 14 ਅਪ੍ਰੈਲ ਤੱਕ ਵਧਾ ਦਿੱਤਾ ਗਿਆ ਹੈ। ਉਥੇ ਹੀ ਸਪੇਨ ਨੇ ਕੋਰੋਨਾਵਾਇਰਸ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਚੀਨ ਤੋਂ ਮੈਡੀਕਲ ਸਪਲਾਈ ਹਾਸਲ ਕਰਨ ਲਈ 432 ਮਿਲੀਅਨ ਯੂਰੋ (35,56,45,14,121 ਰੁਪਏ) ਦੇ ਇਕਰਾਰਨਾਮੇ 'ਤੇ ਹਸਤਾਖਰ ਕੀਤੇ ਹਨ। ਇਸ ਦੀ ਜਾਣਕਾਰੀ ਸਿਹਤ ਮੰਤਰੀ ਸਲਵਾਡੋਰ ਇੱਲਾ ਨੇ ਬੁੱਧਵਾਰ ਨੂੰ ਦਿੱਤੀ।

PunjabKesari

ਦੱਸ ਦਈਏ ਕਿ ਸਪੇਨ ਨੇ 432 ਮਿਲੀਅਨ ਯੂਰੋ ਦੇ ਸੌਦੇ ਨਾਲ ਆਪਣੇ ਦੇਸ਼ ਵਿਚ 550 ਮਿਲੀਅਨ ਮਾਸਕ, 5.5 ਮਿਲੀਅਨ ਰੈਪਿਡ ਟੈਸਟ ਕਿੱਟ ਅਤੇ 11 ਮਿਲੀਅਨ ਜੋਡ਼ੇ ਦਸਤਾਨੇ ਨੂੰ ਕਵਰ ਕਰਕੇ ਮੈਡੀਕਲ ਦੀ ਕਮੀ ਨੂੰ ਦੂਰ ਕਰੇਗਾ। ਸਪੇਨ ਵੱਲੋਂ ਇਹ ਐਲਾਨ ਉਸ ਵੇਲੇ ਹੋਇਆ ਹੈ ਜਦ ਬੀਤੇ ਦਿਨੀਂ ਮੌਤਾਂ ਦਾ ਅੰਕਡ਼ਾ 3434 ਪਹੁੰਚ ਗਿਆ ਹੈ, ਜਿਹਡ਼ਾ ਕਿ ਚੀਨ ਤੋਂ ਜ਼ਿਆਦਾ ਹੋ ਗਿਆ ਹੈ। ਸਿਹਤ ਮੰਤਰੀ ਇੱਲਾ ਦਾ ਆਖਣਾ ਹੈ ਕਿ ਅਸੀਂ ਪੂਰੀ ਉਤਪਾਦਨ ਚੇਨ ਹਾਸਲ ਕਰ ਲਈ ਹੈ, ਜੋ ਪੂਰੀ ਤਰ੍ਹਾਂ ਨਾਲ ਸਪੈਨਿਸ਼ ਸਰਕਾਰ ਲਈ ਕੰਮ ਕਰੇਗੀ।

PunjabKesari

ਕੋਰੋਨਾਵਾਇਰਸ ਨੇ ਜਿਥੇ ਚੀਨ ਨੂੰ ਆਪਣੀ ਲਪੇਟ ਵਿਚ ਲੈਣ ਤੋਂ ਬਾਅਦ ਯੂਰਪ ਅਤੇ ਅਮਰੀਕਾ ਵਿਚ ਵੀ ਆਪਣਾ ਕਹਿਰ ਦਿਖਾ ਰਿਹਾ ਹੈ। ਜਿਸ ਕਾਰਨ ਯੂਰਪ ਵਿਚ ਮੌਤਾਂ ਦੀ ਅਤੇ ਪ੍ਰਭਾਵਿਤ ਲੋਕਾਂ ਦੀ ਗਿਣਤੀ ਇਟਲੀ ਪਹਿਲੇ 'ਤੇ ਅਤੇ ਸਪੇਨ ਦੂਜੇ ਨੰਬਰ 'ਤੇ ਹੈ। ਇਟਲੀ 25 ਮਾਰਚ ਤੱਕ ਮੌਤਾਂ ਦੀ ਗਿਣਤੀ 7,503 ਦਰਜ ਕੀਤੀ ਗਈ ਹੈ ਅਤੇ 74,386 ਲੋਕ ਵਾਇਰਸ ਤੋਂ ਇਨਫੈਕਟਡ ਪਾਏ ਹਨ। ਉਥੇ ਦੂਜੇ ਪਾਸੇ ਸਪੇਨ ਵਿਚ ਹੁਣ ਤੱਕ ਮੌਤਾਂ ਦਾ ਅੰਕਡ਼ਾ 4,145 ਪਹੁੰਚ ਗਿਆ ਹੈ ਅਤੇ ਪ੍ਰਭਾਵਿਤ ਲੋਕਾਂ ਦੀ ਗਿਣਤੀ 56,197 ਹੋ ਗਈ ਹੈ।


Khushdeep Jassi

Content Editor

Related News