ਕੋਰੋਨਾਵਾਇਰਸ ''ਤੇ ਕਾਬੂ ਕਰਨ ਲਈ ਚੀਨ ਨੇ ਹੁਬੇਈ ਭੇਜੀ 25 ਹਜ਼ਾਰ ਡਾਕਟਰਾਂ ਦੀ ਟੀਮ

02/15/2020 7:10:21 PM

ਬੀਜਿੰਗ- ਚੀਨ ਵਿਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਤੇ ਇਹਨਾਂ ਮਰੀਜ਼ਾਂ ਨੂੰ ਦੇਖਦਿਆਂ ਡਾਕਟਰਾਂ ਦੀ ਗਿਣਤੀ ਵੀ ਵਧਾ ਦਿੱਤੀ ਗਈ ਹੈ। ਚੀਨ ਦਾ ਹੁਬੇਈ ਹੀ ਫਿਲਹਾਲ ਕੋਰੋਨਾਵਾਇਰਸ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਹੈ। ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।

ਚੀਨ ਦੇ ਹੁਬੇਈ ਵਿਚ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧੇ ਨੂੰ ਦੇਖਦਿਆਂ ਫੌਜ ਨੇ ਵੀ ਇਥੇ ਆਪਣੇ ਵੱਡੀ ਗਿਣਤੀ ਵਿਚ ਡਾਕਟਰ ਭੇਜ ਦਿੱਤੇ ਹਨ। ਇਸ ਤੋਂ ਇਲਾਵਾ ਸਰਕਾਰ ਵਲੋਂ ਹੁਣ 25 ਹਜ਼ਾਰ ਹੋਰ ਡਾਕਟਰਾਂ ਦੀ ਟੀਮ ਨੂੰ ਹੁਬੇਈ ਭੇਜ ਦਿੱਤਾ ਗਿਆ ਹੈ। ਇਹ ਡਾਕਟਰ ਵੀ ਉਥੇ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦਾ ਇਲਾਜ ਕਰਨਗੇ। ਉੱਧਰ ਰਾਸ਼ਟਰੀ ਸਿਹਤ ਕਮਿਸ਼ਨ ਮੁਤਾਬਕ ਚੀਨ ਵਿਚ ਨਵੇਂ ਕੋਰੋਨਾਵਾਇਰਸ ਕਾਰਨ 1600 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 66 ਹਜ਼ਾਰ ਤੋਂ ਵਧੇਰੇ ਲੋਕ ਇਸ ਨਾਲ ਪੀੜਤ ਹਨ। ਸ਼ੁੱਕਰਵਾਰ ਨੂੰ ਰਾਸ਼ਟਰੀ ਸਿਹਤ ਕਮਿਸ਼ਨ ਨੂੰ 31 ਸੂਬਿਆਂ ਤੋਂ ਕੋਰੋਨਾਵਾਇਰਸ ਦੇ ਕਾਰਨ 66,492 ਮਾਮਲਿਆਂ ਦੀ ਜਾਣਕਾਰੀ ਮਿਲੀ ਸੀ। ਇਹਨਾਂ ਵਿਚੋਂ 11,053 ਲੋਕ ਗੰਭੀਰ ਬੀਮਾਰ ਹਨ। ਇਸ ਦੇ ਨਾਲ ਹੀ ਕੋਰੋਨਾਵਾਇਰਸ ਨਾਲ ਪੀੜਤ ਹੋਏ 8096 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਫਿਲਹਾਲ 25,633 ਡਾਕਟਰਾਂ ਦੇ ਨਾਲ 217 ਮੈਡੀਕਲ ਟੀਮਾਂ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਦੇ ਲਈ ਹੁਬੇਈ ਸੂਬੇ ਵਿਚ ਭੇਜਿਆ ਗਿਆ ਹੈ। ਇਹ ਡਾਕਟਰ ਫੌਜ ਵਲੋਂ ਭੇਜੇ ਗਏ ਡਾਕਟਰਾਂ ਤੋਂ ਅਲੱਗ ਹਨ। ਇਸ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ ਚੀਨ ਵਿਚ ਕੋਰੋਨਾਵਾਇਰਸ ਨਾਲ ਲੜ੍ਹ ਰਹੇ ਫੌਜ ਤੇ ਆਮ ਡਾਕਟਰਾਂ ਦੀ ਗਿਣਤੀ ਕੁੱਲ ਮਿਲਾ ਕੇ 50 ਹਜ਼ਾਰ ਤੋਂ ਵਧੇਰੇ ਹੋ ਜਾਂਦੀ ਹੈ।


Baljit Singh

Content Editor

Related News