ਨਗਰ ਨਿਗਮ ਦੀ ਸਖ਼ਤੀ : ਖੁੱਲ੍ਹੇ ’ਚ ਪਖ਼ਾਨੇ ਜਾਣ ’ਤੇ ਹੁਣ ਲੱਗੇਗਾ 10 ਹਜ਼ਾਰ ਜੁਰਮਾਨਾ

Saturday, May 09, 2026 - 01:38 PM (IST)

ਨਗਰ ਨਿਗਮ ਦੀ ਸਖ਼ਤੀ : ਖੁੱਲ੍ਹੇ ’ਚ ਪਖ਼ਾਨੇ ਜਾਣ ’ਤੇ ਹੁਣ ਲੱਗੇਗਾ 10 ਹਜ਼ਾਰ ਜੁਰਮਾਨਾ

ਚੰਡੀਗੜ੍ਹ (ਮਨਪ੍ਰੀਤ) : ਨਗਰ ਨਿਗਮ ਨੇ ਸ਼ਹਿਰ ਦੀ ਸਵੱਛਤਾ ਤੇ ‘ਸਿਟੀ ਬਿਊਟੀਫੁੱਲ’ ਦੇ ਅਕਸ ਨੂੰ ਬਰਕਰਾਰ ਰੱਖਣ ਲਈ ਸਖ਼ਤ ਕਦਮ ਚੁੱਕਿਆ ਹੈ। ਹੁਣ ਸ਼ਹਿਰ ’ਚ ਖੁੱਲ੍ਹੇ ’ਚ ਪਖ਼ਾਨੇ ਜਾਣ ਵਾਲਿਆਂ ਨੂੰ 10,000 ਰੁਪਏ ਤੱਕ ਦਾ ਭਾਰੀ ਜੁਰਮਾਨਾ ਅਦਾ ਕਰਨਾ ਪਵੇਗਾ। ਨਿਗਮ ਵੱਲੋਂ ਇਹ ਫ਼ੈਸਲਾ ਸਵੱਛ ਸਰਵੇਖਣ-2025 ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਲਿਆ ਗਿਆ ਹੈ। ਇਸ ਸਬੰਧੀ ਨਿਗਮ ਨੇ ਠੋਸ ਕੂੜਾ ਪ੍ਰਬੰਧਨ (ਐੱਸ. ਡਬਲਯੂ. ਐੱਮ.) ਉਪ-ਨਿਯਮ 2018 ’ਚ ਵਿਸ਼ੇਸ਼ ਸੋਧ ਕੀਤੀ ਹੈ, ਇਸ ਤਹਿਤ ਖੁੱਲ੍ਹੇ ’ਚ ਪਖ਼ਾਨੇ ਜਾਣ ਦੇ ਅਮਲ ਨੂੰ ਹੁਣ 'ਲਿਟਰਿੰਗ' ਮਤਲਬ ਕਿ ਗੰਦਗੀ ਫ਼ੈਲਾਉਣ ਦੀ ਸ਼੍ਰੇਣੀ ’ਚ ਸ਼ਾਮਲ ਕਰ ਦਿੱਤਾ ਗਿਆ ਹੈ।

ਜੁਰਮਾਨੇ ਦੇ ਵੇਰਵਿਆਂ ਅਨੁਸਾਰ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 500 ਰੁਪਏ ਜੁਰਮਾਨਾ ਅਤੇ 9,500 ਪ੍ਰਬੰਧਕੀ ਖਰਚੇ ਵਜੋਂ ਭਰਨੇ ਹੋਣਗੇ, ਇਸ ਨਾਲ ਪ੍ਰਤੀ ਉਲੰਘਣਾ ਕੁੱਲ ਰਾਸ਼ੀ 10,000 ਬਣਦੀ ਹੈ। ਨਿਗਮ ਨੇ ਸਪੱਸ਼ਟ ਕੀਤਾ ਹੈ ਕਿ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਤੇ ਰਾਸ਼ਟਰੀ ਪੱਧਰ ’ਤੇ ਸਵੱਛਤਾ ਰੈਂਕਿੰਗ ’ਚ ਸੁਧਾਰ ਲਿਆਉਣ ਲਈ ਅਜਿਹੇ ਸਖ਼ਤ ਕਦਮ ਲਾਜ਼ਮੀ ਹਨ। ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਤੇ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੁੱਲ੍ਹੇ ’ਚ ਜਾਣ ਦੀ ਬਜਾਏ ਨਗਰ ਨਿਗਮ ਵੱਲੋਂ ਬਣਾਏ ਗਏ ਜਨਤਕ ਤੇ ਕਮਿਊਨਿਟੀ ਪਖ਼ਾਨਿਆਂ ਦੀ ਵਰਤੋਂ ਕਰਨ।


author

Babita

Content Editor

Related News