ਪੰਜਾਬ: 'ਰੱਬ ਦਾ ਵਾਸਤਾ ਮੇਰੀਆਂ ਧੀਆਂ ਨੂੰ ਵੱਸਣ ਦਿਓ', ਪਤੀ ਨੇ WhatsApp 'ਤੇ ਭੇਜੀ ਵੀਡੀਓ ਤੇ ਫ਼ਿਰ...

Sunday, May 10, 2026 - 02:10 PM (IST)

ਪੰਜਾਬ: 'ਰੱਬ ਦਾ ਵਾਸਤਾ ਮੇਰੀਆਂ ਧੀਆਂ ਨੂੰ ਵੱਸਣ ਦਿਓ', ਪਤੀ ਨੇ WhatsApp 'ਤੇ ਭੇਜੀ ਵੀਡੀਓ ਤੇ ਫ਼ਿਰ...

ਜਲੰਧਰ (ਜ. ਬ.)–ਗੁਲਾਬ ਦੇਵੀ ਰੋਡ ਸਥਿਤ ਲਾਟਰੀਆਂ ਦੀ ਦੁਕਾਨ ’ਤੇ ਕੰਮ ਕਰਨ ਵਾਲੇ 2 ਧੀਆਂ ਦੇ ਪਿਤਾ ਨੇ ਪ੍ਰਾਈਵੇਟ ਫਾਇਨਾਂਸਰਾਂ ਤੋਂ ਪ੍ਰੇਸ਼ਾਨ ਹੋ ਕੇ ਫਾਹਾ ਲਾ ਕੇ ਜਾਨ ਦੇ ਦਿੱਤੀ। ਵਿਅਕਤੀ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਲਗਭਗ 5 ਮਿੰਟ ਦੀ ਵੀਡੀਓ ਬਣਾ ਕੇ ਆਪਣੀ ਪਤਨੀ ਨੂੰ ਵ੍ਹਟਸਐਪ ਕੀਤੀ ਅਤੇ ਬਾਅਦ ਵਿਚ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਅਰੁਣ ਕੁਮਾਰ (45) ਨਿਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ ਰੂਪ ਵਿਚ ਹੋਈ ਹੈ।

ਥਾਣਾ ਨੰਬਰ 1 ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ ਅਰੁਣ ਨੇ ਕੁਝ ਲੋਕਾਂ ਤੋਂ ਵਿਆਜ ’ਤੇ ਪੈਸੇ ਲਏ ਹੋਏ ਸਨ। ਉਹ ਸਮੇਂ ’ਤੇ ਵਿਆਜ ਵੀ ਦੇ ਰਿਹਾ ਸੀ ਪਰ ਫਾਇਨਾਂਸਰ ਲਗਾਤਾਰ ਉਸ ’ਤੇ ਵਿਆਜ ਵਧਾ ਰਹੇ ਸਨ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਰਾਤੀਂ ਹਰ ਰੋਜ਼ ਵਾਂਗ ਅਰੁਣ ਕੰਮ ਤੋਂ ਪਰਤ ਕੇ ਘਰ ਆ ਕੇ ਖਾਣਾ ਖਾ ਕੇ ਸੌਂ ਗਿਆ ਪਰ ਸਵੇਰੇ ਜਦੋਂ ਕੰਮ ’ਤੇ ਗਿਆ ਤਾਂ ਉਸ ਨੇ ਲਾਟਰੀਆਂ ਦੀ ਦੁਕਾਨ ਵਿਚ ਹੀ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ: ਬਠਿੰਡਾ 'ਚ ਵੱਡੀ ਵਾਰਦਾਤ! ਆਜੜੀ ਦਾ ਬੇਰਹਿਮੀ ਨਾਲ ਕਤਲ, ਖੇਤਾਂ 'ਚ ਖ਼ੂਨ ਨਾਲ ਲਥਪਥ ਮਿਲੀ ਲਾਸ਼

ਉਨ੍ਹਾਂ ਦੱਸਿਆ ਕਿ ਦੁਕਾਨ ਵਿਚ ਆ ਕੇ ਅਰੁਣ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਪਤਨੀ ਨੂੰ ਇਕ ਵੀਡੀਓ ਵ੍ਹਟਸਐਪ ਐਪ ਕੀਤੀ, ਜਿਸ ਵਿਚ ਉਹ ਕਹਿ ਰਿਹਾ ਸੀ ਕਿ ਉਸ ਨੂੰ ਵਿਆਜ ਵਾਲੇ ਬਹੁਤ ਤੰਗ ਅਤੇ ਬੇਇੱਜ਼ਤ ਕਰ ਰਹੇ ਹਨ, ਜਿਸ ਕਾਰਨ ਉਹ ਖ਼ੁਦਕੁਸ਼ੀ ਕਰ ਰਿਹਾ ਹੈ। ਜਿਵੇਂ ਹੀ ਅਰੁਣ ਦੀ ਪਤਨੀ ਨੇ ਵੀਡੀਓ ਵੇਖੀ ਤਾਂ ਉਹ ਗੁਆਂਢਣ ਔਰਤ ਨਾਲ ਤੁਰੰਤ ਦੁਕਾਨ ਵਿਚ ਆਈ ਪਰ ਉਦੋਂ ਤਕ ਅਰੁਣ ਦਮ ਤੋੜ ਚੁੱਕਾ ਸੀ ਅਤੇ ਉਸ ਦੀ ਲਾਸ਼ ਲਟਕਦੀ ਮਿਲੀ। ਦੁਕਾਨ ਵਿਚੋਂ ਜਦੋਂ ਚੀਕਾਂ ਦੀਆਂ ਆਵਾਜ਼ਾਂ ਆਈਆਂ ਤਾਂ ਆਲੇ-ਦੁਆਲੇ ਦੇ ਲੋਕ ਵੀ ਇਕੱਠੇ ਹੋ ਗਏ। ਇਸ ਦੀ ਸੂਚਨਾ ਪੁਲਸ ਕੰਟਰੋਲ ਰੂਮ ਵਿਚ ਦਿੱਤੀ ਗਈ, ਜਿਸ ਦੇ ਬਾਅਦ ਥਾਣਾ ਨੰਬਰ 1 ਦੇ ਇੰਚਾਰਜ ਰਾਕੇਸ਼ ਕੁਮਾਰ ਅਤੇ ਉਨ੍ਹਾਂ ਦੀ ਟੀਮ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਲਾਸ਼ ਹੇਠਾਂ ਲਾਹ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤੀ ਹੈ।

ਥਾਣਾ ਇੰਚਾਰਜ ਰਾਕੇਸ਼ ਕੁਮਾਰ ਨੇ ਕਿਹਾ ਕਿ ਵੀਡੀਓ ਵਿਚ ਰਸ਼ਮੀ ਭਾਬੀ, ਕਮਾਂਡੋ, ਸੁਧੀਰ ਅਤੇ ਹੋਰ ਲੋਕਾਂ ਦੇ ਨਾਂ ਲਏ ਗਏ ਹਨ, ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਇਲਾਵਾ ਅਣਪਛਾਤੇ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਲੋਕਾਂ ਦੇ ਕਲੀਅਰ ਨਾਂ ਸਾਹਮਣੇ ਆਏ ਹਨ, ਉਨ੍ਹਾਂ ਦੇ ਘਰਾਂ ਵਿਚ ਰੇਡ ਕੀਤੀ ਜਾ ਰਹੀ ਹੈ ਪਰ ਉਹ ਘਰਾਂ ਵਿਚੋ ਫ਼ਰਾਰ ਮਿਲੇ। ਪੁਲਸ ਦਾ ਕਹਿਣਾ ਹੈ ਕਿ ਜਲਦ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਤੇਜ਼ ਰਫ਼ਤਾਰ ਕਾਰ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ, 3 ਲੋਕਾਂ ਦੀ ਮੌਤ

5.03 ਮਿੰਟ ਦੀ ਵੀਡੀਓ ’ਚ ਰੋ-ਰੋ ਕੇ ਆਪਬੀਤੀ ਦੱਸੀ
ਮੈਂ ਪੈਸੇ ਲੈਣ ਵਾਲਿਆਂ ਨੂੰ ਇਹ ਕਹਿ ਕੇ ਜਾ ਰਿਹਾ ਹਾਂ ਕਿ ਮੈਂ ਜਿਨ੍ਹਾਂ ਨਾਲ ਇੰਨੀ ਦੇਰ ਰਿਹਾ, ਭਾਵੇਂ ਉਹ ਰਸ਼ਮੀ ਭਾਬੀ ਹੋਵੇ, ਕਮਾਂਡੋ ਭਾਜੀ ਦੇ ਘਰ ਵਾਲੇ ਹਨ, ਭਾਵੇਂ ਸੁਧੀਰ ਅਤੇ ਹੋਰ ਵੀ ਹਨ, ਮੇਰੇ ਉੱਪਰ ਕੋਈ ਜ਼ਿਆਦਾ ਕਰਜ਼ਾ ਨਹੀਂ ਸੀ ਪਰ ਮੈਨੂੰ ਬਹੁਤ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਮੈਂ 10-10 ਫ਼ੀਸਦੀ ਵਿਆਜ ਨਹੀਂ ਭਰ ਸਕਦਾ, ਮੈਂ ਬਹੁਤ ਵਿਆਜ ਭਰਿਆ ਹੈ। ਮੈਂ 2 ਬੇਟੀਆਂ ਨਾਲ ਰਹਿੰਦਾ ਸੀ। ਭਗਵਾਨ ਦਾ ਵਾਸਤਾ ਹੈ ਕਿ ਮੇਰੀਆਂ ਬੇਟੀਆਂ ਨੂੰ ਵਸਣ ਦਿਓ। ਉਨ੍ਹਾਂ ਦਾ ਕੋਈ ਸਹਾਰਾ ਨਹੀਂ ਹੈ, ਜੋ ਸੀ ਉਹ ਸਹਾਰਾ ਤੁਸੀਂ ਲੋਕ ਖੋਹਣ ਲੱਗੇ ਹੋ। ਰੱਬ ਤੋਂ ਡਰੋ। ਪੈਸਾ ਇਥੇ ਰਹਿ ਜਾਣਾ ਹੈ, ਕਿਸੇ ਨੇ ਨਾਲ ਲੈ ਕੇ ਨਹੀਂ ਜਾਣਾ ਪਰ ਕਿਸੇ ਦਾ ਘਰ ਬਰਬਾਦ ਨਾ ਕਰੋ।

PunjabKesari

ਮੈਂ ਬਹੁਤ ਪ੍ਰੇਸ਼ਾਨ ਹੋ ਗਿਆ ਸੀ। ਵਿਆਜ ਉਤਾਰਨ ਲਈ ਦਿਨ-ਰਾਤ ਘਰ ਦੇ ਬਾਹਰ ਧੱਕੇ ਖਾਂਦਾ ਸੀ ਪਰ ਮੇਰੀ ਹੁਣ ਬਸ ਹੋ ਗਈ। ਮੇਰੇ ਸਿਰ ’ਤੇ ਨਾ ਬਾਪ ਹੈ, ਨਾ ਮਾਂ ਅਤੇ ਨਾ ਹੀ ਕੋਈ ਭਰਾ। ਮੈਂ ਸੋਚਿਆ ਸੀ ਪਰਿਵਾਰ ਨਾਲ ਰਹਾਂਗਾ, ਸੁੰਦਰ ਜ਼ਿੰਦਗੀ ਜੀਵਾਂਗਾ ਪਰ ਤੁਸੀਂ ਮੇਰੇ ਪਰਿਵਾਰ ਨੂੰ ਖ਼ਤਮ ਕਰ ਦਿੱਤਾ। ਮੇਰੇ ਉੱਪਰ 20 ਹਜ਼ਾਰ, 40 ਹਜ਼ਾਰ, 60 ਹਜ਼ਾਰ ਜਾਂ ਇਕ ਲੱਖ ਦਾ ਕਰਜ਼ਾ ਸੀ। ਇਕ ਲੱਖ ਰੁਪਿਆ ਇਕ ਕਰੋੜ ਰੁਪਏ ਵਾਂਗ ਬੋਝ ਬਣ ਚੁੱਕਾ ਸੀ। ਕੰਮ ਕਰਦੇ ਸਮੇਂ ਫੋਨ ’ਤੇ ਫੋਨ ਕਰਕੇ ਵੀ ਪ੍ਰੇਸ਼ਾਨ ਕੀਤਾ ਜਾਂਦਾ ਸੀ। ਮੈਂ ਕਿਸੇ ਦਾ ਕੀ ਗੁਆ ਦਿੱਤਾ। ਲਾਟਰੀ ਦਾ ਕੰਮ ਕਰਕੇ ਬਦਨਾਮੀ ਤਕ ਲਈ। ਲਾਟਰੀ ਦੇ ਕੰਮ ਵਿਚ ਵੀ ਸਭ ਕੁਝ ਬਰਬਾਦ ਕਰ ਦਿੱਤਾ। ਮੈਂ ਫਿਰ ਵੀ ਲੋਕਾਂ ਅੱਗੇ ਹੱਥ ਜੋੜਦਾ ਰਿਹਾ ਅਤੇ ਵਿਆਜ ’ਤੇ ਪੈਸੇ ਲੈ ਕੇ ਵਿਆਜ ਉਤਾਰਦਾ ਰਿਹਾ। ਮੈਨੂੰ ਹੁਣ ਇੰਨਾ ਤੰਗ ਕੀਤਾ ਜਾ ਰਿਹਾ ਹੈ ਕਿ ਮੇਰੀ ਬਸ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਮੰਤਰੀ ਸੰਜੀਵ ਅਰੋੜਾ ਨੂੰ ਗ੍ਰਿਫ਼ਤਾਰ ਕਰਨ ਮਗਰੋਂ ED ਚੰਡੀਗੜ੍ਹ ਤੋਂ ਦਿੱਲੀ ਹੋਈ ਰਵਾਨਾ, ਜਾਇਦਾਦਾਂ ਜ਼ਬਤ

ਮੈਂ ਪੈਸੇ ਲੈਣ ਵਾਲਿਆਂ ਅੱਗੇ ਹੱਥ ਜੋੜ ਕੇ ਕਹਿੰਦਾ ਹਾਂ। ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦਾ ਪਰ ਅਜਿਹਾ ਨਾ ਕਰੋ। ਤੁਹਾਡੇ ਕੋਲ ਮੇਰੇ ਵਰਗੇ ਹੋਰ ਵੀ ਵਿਆਜ ’ਤੇ ਪੈਸੇ ਲੈਣ ਵਾਲੇ ਹੋਣਗੇ। ਕਿਸੇ ਦਾ ਘਰ ਨਾ ਉਜਾੜੋ। ਮੇਰੀਆਂ 2 ਛੋਟੀਆਂ-ਛੋਟੀਆਂ ਬੱਚੀਆਂ ਦੀ ਬਦਦੁਆ ਨਾ ਲਓ। ਹੋਰਨਾਂ ਦੀਆਂ ਵੀ ਬੇਟੀਆਂ ਅਤੇ ਬੱਚੇ ਹੋਣਗੇ, ਉਨ੍ਹਾਂ ਦੀ ਵੀ ਬਦਦੁਆ ਨਾ ਲਓ। 30-40 ਹਜ਼ਾਰ ਦੇ ਪਿੱਛੇ ਕਿਸੇ ਦਾ ਘਰ ਬਰਬਾਦ ਨਾ ਕਰੋ। ਰਸ਼ਮੀ ਭਾਬੀ ਤੇਰੇ ਅੱਗੇ ਹੱਥ ਜੋੜਦਾ ਹਾਂ, ਤੈਨੂੰ ਮਾਂ ਮੰਨਦਾ ਸੀ ਅਤੇ ਤੂੰ ਮੈਨੂੰ ਧਮਕਾਇਆ ਕਿ ਤੇਰੇ ਘਰ ਆ ਕੇ ਜਲੂਸ ਕੱਢਣਾ ਹੈ। ਤੁਸੀਂ ਸਾਰੇ ਕਹਿੰਦੇ ਹੋ ਕਿ ਤੈਨੂੰ ਮਾਰਨਾ ਹੈ, ਮੇਰੇ ਵਰਗੇ ਨੂੰ ਮਾਰ ਕੇ ਕੁਝ ਨਹੀਂ ਮਿਲੇਗਾ, ਮੈਂ ਖ਼ੁਦ ਹੀ ਮਰ ਜਾਂਦਾ ਹਾਂ। ਮੇਰੇ ਪਰਿਵਾਰ ਨੂੰ ਤੰਗ ਨਾ ਕਰਨਾ। ਉਨ੍ਹਾਂ ਦੇ ਚੈੱਕ ਗਲਤ ਵਰਤੋਂ ਕਰਨ ਲਈ ਰੱਖੇ ਹਨ, ਅਜਿਹਾ ਨਾ ਕਰੋ। ਤੁਹਾਡੀਆਂ ਵੀ ਬੇਟੀਆਂ ਹਨ, ਜਿਨ੍ਹਾਂ ਦੇ ਬੱਚੇ ਹੋਣਗੇ। ਨਾ ਦੁਖੀ ਕਰੋ। ਮੋਹਿਤ ਭਾਜੀ ਨੂੰ ਕਹਿਣ ਜਾ ਰਿਹਾ ਹਾਂ ਕਿ ਤੁਸੀਂ ਲਾਟਰੀ ਵਾਲੇ ਭਰਾ ਹੋ ਮੇਰੇ। ਤੁਸੀਂ ਲੋਕ ਮੇਰਾ ਸਸਕਾਰ ਕਰ ਦੇਣਾ ਅਤੇ ਮੇਰੀ ਰਸਮ ਕਿਰਿਆ ਵੀ ਕਰ ਦੇਣਾ। ਮੇਰੇ ਪਰਿਵਾਰ ਤੋਂ ਕੁਝ ਨਹੀਂ ਹੋਣਾ, ਬਾਕੀ ਮੇਰੀ ਭੈਣ, ਜੀਜੇ ਅਤੇ ਭਾਣਜੇ ਨਾਲ ਕੋਈ ਗੱਲ ਕਰਨ ਦੀ ਲੋੜ ਨਹੀਂ। ਉਹ ਪਹਿਲਾਂ ਹੀ ਮੇਰੇ ਤੋਂ ਦੂਰ ਹੋ ਚੁੱਕੇ ਹਨ। ਮੇਰੀ ਭੈਣ ਹੱਸਦੀ ਵਸਦੀ ਰਹਿ। ਮੇਰੀਆਂ ਬੇਟੀਆਂ ਦਾ ਧਿਆਨ ਰੱਖਣਾ। ਬਾਏ...

ਇਹ ਵੀ ਪੜ੍ਹੋ: ਪੰਜਾਬ 'ਚ High Alert! ਸਾਰੇ ਹਵਾਈ ਅੱਡਿਆਂ ਤੇ ਸੰਵੇਦਨਸ਼ੀਲ ਸਥਾਨਾਂ ’ਤੇ ਵਧਾਈ ਸੁਰੱਖਿਆ, ਸਖ਼ਤ ਹੁਕਮ ਜਾਰੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News