ਬੀਬੀਆਂ ਲਈ ਵੱਡੇ ਖ਼ਤਰੇ ਦੀ ਘੰਟੀ! ਡਾਕਟਰਾਂ ਨੇ ਦਿੱਤੀ ਵੱਡੀ ਚਿਤਾਵਨੀ, ਇਨ੍ਹਾਂ ਗੱਲਾਂ ਨੂੰ ਨਾ ਕਰੋ...
Saturday, May 09, 2026 - 11:57 AM (IST)
ਚੰਡੀਗੜ੍ਹ (ਸ਼ੀਨਾ) : ਔਰਤਾਂ ’ਚ ਅਨਿਯਮਿਤ ਮਾਹਵਾਰੀ ਹੁਣ ਇਕ ਆਮ ਉਤਰਾਅ-ਚੜ੍ਹਾਅ ਨਹੀਂ ਹੈ, ਸਗੋਂ ਇਕ ਗੰਭੀਰ ਬੀਮਾਰੀ ਦੀ ਸ਼ੁਰੂਆਤੀ ਨਿਸ਼ਾਨੀ ਹੈ। ਸਿਹਤ ਵਿਭਾਗ ਦੇ ਗਾਇਨੀਕੋਲੋਜਿਸਟ ਡਾ. ਸਵਪਨਾ ਮਿਸ਼ਰਾ ਮੁਤਾਬਕ ਪਿਛਲੇ ਪੰਜ ਸਾਲਾਂ ’ਚ ਖ਼ਾਸ ਕਰਕੇ ਨੌਜਵਾਨ ਔਰਤਾਂ ’ਚ ਮਾਹਵਾਰੀ ਦੀਆਂ ਬੇਨਿਯਮੀਆਂ ’ਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਬਦਲਦੀ ਜੀਵਨ ਸ਼ੈਲੀ, ਵਧਿਆ ਤਣਾਅ, ਜੰਕ ਫੂਡ ਤੇ ਸਰੀਰਕ ਗਤੀਵਿਧੀਆਂ ਦੀ ਘਾਟ ਇਸ ਦੇ ਮੁੱਖ ਕਾਰਨ ਹਨ। ਡਾ. ਮਿਸ਼ਰਾ ਨੇ ਦੱਸਿਆ ਕਿ ਕਈ ਬੀਬੀਆਂ ਮਹੀਨਿਆਂ ਤੱਕ ਦੇਰੀ ਨਾਲ ਜਾਂ ਸਮੇਂ ਤੋਂ ਪਹਿਲਾਂ ਆਉਣ ਵਾਲੀ ਮਾਹਵਾਰੀ ਨੂੰ ਆਮ ਗੱਲ ਸਮਝ ਕੇ ਨਜ਼ਰ-ਅੰਦਾਜ਼ ਕਰ ਦਿੰਦੀਆਂ ਹਨ, ਜਦੋਂ ਕਿ ਇਹ ਹਾਰਮੋਨਲ ਅਸੰਤੁਲਨ ਦਾ ਸਪੱਸ਼ਟ ਸੰਕੇਤ ਹੁੰਦਾ ਹੈ। ਸਮੇਂ ਸਿਰ ਇਲਾਜ ਨਾ ਹੋਣ ’ਤੇ ਇਹ ਸਮੱਸਿਆ ਪੀ. ਸੀ. ਓ. ਡੀ. (ਪੌਲੀਸਿਸਟਿਕ ਅੰਡਾਸ਼ਯ ਰੋਗ) ਦਾ ਰੂਪ ਧਾਰ ਸਕਦੀ ਹੈ। ਇਸ ਨਾਲ ਮੋਟਾਪਾ, ਇਨਸੁਲਿਨ ਰੋਧ ਮੋਟਾਪਾ, ਸ਼ੂਗਰ ਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ।
ਐਂਡੋਮੈਟਰੀਅਲ ਹਾਈਪਰਪਲਸੀਆ ਦੀ ਬੀਮਾਰੀ ਦਾ ਰੂਪ
ਮਾਹਵਾਰੀ ਦਾ ਸਮਾਂ 27 ਤੋਂ 32 ਦਿਨਾਂ ’ਚ ਆਉਣਾ ਜ਼ਰੂਰੀ ਹੈ ਪਰ ਜੇਕਰ ਹਰ ਮਹੀਨੇ ਅਨਿਯਮਿਤ ਮਾਹਵਾਰੀ ਹੋ ਰਹੀ ਹੈ ਤਾਂ ਸਰੀਰ ਦੇ ਹਾਰਮੋਨ ਤੋਂ ਲੈ ਕੇ ਹੱਡੀਆਂ ਤੱਕ ਵੀ ਇਸ ਦਾ ਅਸਰ ਮਾੜੇ ਪ੍ਰਭਾਵ ਪਾਉਂਦਾ ਹੈ ਦਿੰਦਾ ਹੈ ਅਤੇ ਮੋਟਾਪਾ ਵਧਣਾ ਅਤੇ ਹੋਰ ਸਮੱਸਿਆਵਾਂ ਦੇਖਣ ਨੂੰ ਮਿਲ ਸਕਦੀਆਂ ਹਨ। ਜੇਕਰ ਕਿਸੇ ਔਰਤ ਨੂੰ ਮਾਹਵਾਰੀ ਲਗਾਤਾਰ 2 ਤੋਂ 3 ਮਹੀਨਿਆਂ ਤੱਕ ਨਹੀਂ ਆਉਂਦੀ ਜਾਂ ਵਾਰ-ਵਾਰ ਦੇਰੀ ਨਾਲ ਆਉਂਦੀ ਹੈ ਤਾਂ ਇਸ ਨੂੰ ਹਲਕੇ ’ਚ ਨਹੀਂ ਲੈਣਾ ਚਾਹੀਦਾ। 35 ਸਾਲ ਦੀ ਉਮਰ ਤੋਂ ਬਾਅਦ ਇਹ ਸਮੱਸਿਆ ਬੱਚੇਦਾਨੀ, ਓਵਰੀ ਤੇ ਬ੍ਰੈਸਟ ਕੈਂਸਰ ਦੇ ਖ਼ਤਰੇ ਨੂੰ ਵੀ ਵਧਾ ਸਕਦੀ ਹੈ। ਅਜਿਹੀ ਸਥਿਤੀ ’ਚ ਬੱਚੇਦਾਨੀ ਦੀ ਅੰਦਰੂਨੀ ਪਰਤ ਮੋਟੀ ਹੋਣ ਲੱਗਦੀ ਹੈ, ਜਿਸ ਨੂੰ ਐਂਡੋਮੈਟਰੀਅਲ ਹਾਈਪਰਪਲਸੀਆ ਕਿਹਾ ਜਾਂਦਾ ਹੈ। ਜੇਕਰ ਇਹ ਸਥਿਤੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ ਤਾਂ ਬੱਚੇਦਾਨੀ ਦੇ ਕੈਂਸਰ ਦਾ ਖ਼ਤਰਾ ਵਧਾ ਸਕਦੀ ਹੈ। ਅਨਿਯਮਿਤ ਮਾਹਵਾਰੀ ਸਰੀਰ ’ਚ ਕਈ ਪੱਧਰਾਂ ’ਤੇ ਤਬਦੀਲੀਆਂ ਦਾ ਕਾਰਨ ਹੁੰਦੀ ਹੈ ਜਿਵੇਂ ਕਿ ਹਾਰਮੋਨਲ ਅਸੰਤੁਲਨ, ਇਨਸੁਲਿਨ ਦੇ ਪੱਧਰ ’ਚ ਵਾਧਾ, ਸੋਜਸ਼ ਤੇ ਅਸਧਾਰਣ ਸੈੱਲ ਵਿਕਾਸ। ਇਹ ਬਦਲਾਅ ਅਕਸਰ ਬਿਨਾਂ ਲੱਛਣਾਂ ਦੇ ਹੌਲੀ-ਹੌਲੀ ਇੱਕ ਗੰਭੀਰ ਬੀਮਾਰੀ ’ਚ ਵਿਕਸਿਤ ਹੁੰਦੇ ਹਨ। ਜੇਕਰ ਮਾਹਵਾਰੀ ਦੇਰ ਬਾਅਦ ਆਵੇ ਤਾਂ ਉਸ ’ਚ ਖੂਨ ਦਾ ਰੰਗ (ਲਾਲ, ਭੂਰਾ, ਸੰਤਰੀ, ਕਾਲਾ, ਲਾਲ-ਕਾਲਾ ਗਾੜਾ) ਬਦਲਣ ਦੇ ਸੰਕੇਤ ਦੇ ਮਾੜੇ ਪ੍ਰਭਾਵ ਹੋ ਸਕਦੇ ਹਨ।
ਇਹ ਵੀ ਪੜ੍ਹੋ : ਪੈਨਸ਼ਨ ਲੈਣ ਵਾਲੇ ਫ਼ੌਜੀਆਂ ਲਈ ਵੱਡੀ ਖ਼ਬਰ, ਪੰਜਾਬ-ਹਰਿਆਣਾ ਹਾਈਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ
ਇਸ ਸਮੱਸਿਆ ਨੂੰ ਨਜ਼ਰ-ਅੰਦਾਜ਼ ਕਰਨਾ ਖ਼ਤਰਨਾਕ
ਵੱਖ-ਵੱਖ ਰਾਸ਼ਟਰੀ ਅਧਿਐਨਾਂ ਮੁਤਾਬਕ ਭਾਰਤ ’ਚ ਕਰੀਬ 40 ਫ਼ੀਸਦੀ ਔਰਤਾਂ ਪੀ. ਸੀ. ਓ. ਡੀ. (ਪੋਲੀਸਿਸਟਿਕ ਅੰਡਾਸ਼ਯ ਬਿਮਾਰੀ) ਤੋਂ ਪ੍ਰਭਾਵਿਤ ਹਨ, ਜਿਸ ’ਚ ਸ਼ਹਿਰੀ ਔਰਤਾਂ ’ਚ ਇਹ ਅਨੁਪਾਤ ਹੋਰ ਵੀ ਵੱਧ ਹੈ। ਚੰਡੀਗੜ੍ਹ ਵਰਗੇ ਸ਼ਹਿਰਾਂ ’ਚ ਗਾਇਨੀਕੋਲੋਜੀ ਓ. ਪੀ. ਡੀ. ’ਚ ਜਾਣ ਵਾਲੀਆਂ ਲਗਭਗ 70 ਫ਼ੀਸਦੀ ਔਰਤਾਂ ਕਿਸੇ ਨਾ ਕਿਸੇ ਤਰ੍ਹਾਂ ਦੀ ਅਨਿਯਮਿਤ ਮਾਹਵਾਰੀ ਤੋਂ ਪੀੜਤ ਹਨ। ਪਿਛਲੇ ਪੰਜ ਸਾਲਾਂ ਤੋਂ ਅਨਿਯਮਤ ਮਾਹਵਾਰੀ ਦਾ ਰੁਝਾਨ 14 ਸਾਲ ਦੀਆਂ ਕੁੜੀਆਂ ’ਚ ਵੱਧ ਰਿਹਾ ਹੈ। ਅਜਿਹੀ ਸਮੱਸਿਆ ਨਾਲ ਪ੍ਰਭਾਵਿਤ 24 ਸਾਲ ਦੀ ਮਹਿਲਾ ਦੀ ਓਵਰੀ ਕੈਂਸਰ ਦੀ ਸਰਜਰੀ ਕੀਤੀ ਗਈ ਅਤੇ 18 ਸਾਲ ’ਚ ਵੀ ਯੂਟਰਸ, ਓਵਰੀ ਦੇ ਕੈਂਸਰ ਦੇਖਣ ਨੂੰ ਮਿਲ ਰਹੇ ਹਨ, ਜਿਸ ਦੀ ਇਕੋ ਵਜ੍ਹਾ ਮਾਹਵਾਰੀ ਦਾ ਅਨਿਯਮਿਤ ਹੋਣਾ ਹੈ। ਸ਼ੁਰੂਆਤੀ ਲੱਛਣ ’ਚ ਵੱਧ ਬਲੀਡਿੰਗ ਹੋਣਾ, ਮਾਹਵਾਰੀ ਦੇ ਸਮੇਂ ਤੋਂ ਵੱਧ ਦਿਨਾਂ ਤੱਕ ਪੀਰੀਅਡਸ ਰਹਿਣਾ, ਬਹੁਤ ਜ਼ਿਆਦਾ ਦਰਦ ਹੈ ਤਾਂ ਇਸ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ।
ਇਹ ਸਮੱਸਿਆਵਾਂ ਹੋਣ ਦੀ ਸੰਭਾਵਨਾ
ਮਾਹਵਾਰੀ ਦੀ ਲੰਬੇ ਸਮੇਂ ਤੱਕ ਗੈਰ ਹਾਜ਼ਰੀ ਔਰਤਾਂ ਦੀ ਸਮੁੱਚੀ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ, ਗਰਭ ਧਾਰਨ ਕਰਨ ’ਚ ਮੁਸ਼ਕਲ, ਭਾਰ ਵਧਣਾ, ਚਮੜੀ ਦੀਆਂ ਸਮੱਸਿਆਵਾਂ, ਵਾਲਾਂ ਦਾ ਝੜਨਾ, ਥਕਾਵਟ ਤੇ ਮਾਨਸਿਕ ਤਣਾਅ ਵਰਗੀਆਂ ਸਮੱਸਿਆਵਾਂ ਵਧਦੀਆਂ ਹਨ। ਮਾੜੀ ਖ਼ੁਰਾਕ ਤੇ ਕੁਪੋਸ਼ਣ ਵੀ ਇਸ ਸਮੱਸਿਆ ਨੂੰ ਵਧਾਉਂਦੀਆਂ ਹਨ। ਜੰਕ ਫੂਡ ਦੀ ਵੱਧਦੀ ਖ਼ਪਤ, ਆਇਰਨ ਦੀ ਕਮੀ ਤੇ ਅਨੀਮੀਆ ਸਰੀਰ ’ਚ ਹਾਰਮੋਨਲ ਸੰਤੁਲਨ ਨੂੰ ਵਿਗਾੜਦਾ ਹੈ ਜੋ ਮਾਹਵਾਰੀ ਨੂੰ ਪ੍ਰਭਾਵਤ ਕਰਦਾ ਹੈ।
ਇਨ੍ਹਾਂ ਕਾਰਨਾਂ ਨਾਲ ਹੋ ਸਕਦੀ ਹੈ ਮਾਹਵਾਰੀ ’ਚ ਦਿੱਕਤ
ਬਦਲਦੀ ਜੀਵਨਸ਼ੈਲੀ ਕਾਰਨ ਇਹ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ। ਵਧਿਆ ਹੋਇਆ ਸਕਰੀਨ ਸਮਾਂ ਤੇ ਸਰੀਰਕ ਗਤੀਵਿਧੀ ਦੀ ਘਾਟ ਨੇ ਸਿੱਧੇ ਤੌਰ ’ਤੇ ਹਾਰਮੋਨਲ ਸੰਤੁਲਨ ਨੂੰ ਪ੍ਰਭਾਵਿਤ ਕੀਤਾ ਹੈ। ਹਰ ਔਰਤ ਨੂੰ ਆਪਣੇ ਮਾਹਵਾਰੀ ਚੱਕਰ ਦਾ ਰਿਕਾਰਡ ਰੱਖਣਾ ਚਾਹੀਦਾ ਹੈ। 21 ਤੋਂ 35 ਦਿਨਾਂ ਦੇ ਚੱਕਰ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ ਪਰ ਵਾਰ-ਵਾਰ ਅਸਧਾਰਨਤਾਵਾਂ ਸਰੀਰ ਤੋਂ ਇਕ ਸੰਕੇਤ ਹਨ ਤੇ ਉਨ੍ਹਾਂ ਨੂੰ ਨਜ਼ਰ-ਅੰਦਾਜ਼ ਖ਼ਤਰਨਾਕ ਹੈ।
ਜੰਕ ਫੂਡ ਤੋਂ ਪਰਹੇਜ਼, 30 ਮਿੰਟ ਦੀ ਕਸਰਤ ਕਰੋ
ਜੇਕਰ ਮਾਹਵਾਰੀ 2-3 ਮਹੀਨਿਆਂ ਲਈ ਗੈਰ ਹਾਜ਼ਰ ਰਹਿੰਦੀ ਹੈ, ਖੂਨ ਬਹੁਤ ਜ਼ਿਆਦਾ ਜਾਂ ਘੱਟ ਹੁੰਦਾ ਹੈ, ਭਾਰ ਅਚਾਨਕ ਵੱਧਦਾ ਹੈ, ਚਿਹਰੇ ਦੇ ਅਣਚਾਹੇ ਵਾਲ ਜਾਂ ਮੁਹਾਸੇ ਵਧਦੇ ਹਨ ਜਾਂ ਪੇਟ ਦੇ ਹੇਠਲੇ ਹਿੱਸੇ ’ਚ ਲਗਾਤਾਰ ਦਰਦ ਰਹਿੰਦਾ ਹੈ ਤਾਂ ਡਾਕਟਰ ਸਲਾਹ ਲਓ। ਨਿਯਮਤ ਰੂਟੀਨ ਬਣਾਈ ਰੱਖਣਾ, ਸੰਤੁਲਿਤ ਖ਼ੁਰਾਕ ਖਾਣਾ, ਜੰਕ ਫੂਡ ਅਤੇ ਜ਼ਿਆਦਾ ਮਿਠਾਈਆਂ ਤੋਂ ਬਚਣਾ, ਰੋਜ਼ਾਨਾ ਘੱਟੋ-ਘੱਟ 30 ਮਿੰਟ ਕਸਰਤ ਕਰਨਾ ਅਤੇ ਤਣਾਅ ਦਾ ਪ੍ਰਬੰਧਨ ਕਰਨਾ ਬਹੁਤ ਜ਼ਰੂਰੀ ਹੈ। ਸਮੇਂ-ਸਮੇਂ ’ਤੇ ਹਾਰਮੋਨ ਟੈਸਟ, ਅਲਟਰਾਸਾਊਂਡ ਅਤੇ ਬਲੱਡ ਸ਼ੂਗਰ ਦੀ ਜਾਂਚ ਵੀ ਲਾਭਦਾਇਕ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
