ਚੀਨ ਨੇ ਜਾਸੂਸਾਂ ਤੇ ਰਿਸ਼ਵਤਖੋਰਾਂ ਦੀ ਸ਼ਿਕਾਇਤ ਲਈ ਬਣਾਈ ਨਵੀਂ ਵੈੱਬਸਾਈਟ

Monday, Apr 16, 2018 - 09:01 PM (IST)

ਬੀਜਿੰਗ— ਚੀਨ ਨੇ ਵਿਦੇਸ਼ੀ ਜਾਸੂਸਾਂ ਦੇ ਖਿਲਾਫ ਆਪਣੇ ਅਭਿਆਨ ਨੂੰ ਅੱਗੇ ਵਧਾਉਂਦੇ ਹੋਏ ਮੈਂਡਰਿਨ ਤੇ ਅੰਗ੍ਰੇਜ਼ੀ ਭਾਸ਼ਾ 'ਚ ਇਕ ਨਵੀਂ ਵੈੱਬਸਾਈਟ ਲਾਂਚ ਕੀਤੀ ਹੈ। ਚੀਨ ਇਸ ਵੈੱਬਸਾਈਟ ਦੇ ਰਾਹੀਂ ਆਪਣੇ ਲੋਕਾਂ ਨੂੰ ਇਸ ਗੱਲ ਦੇ ਲਈ ਉਤਸ਼ਾਹਿਤ ਕਰੇਗਾ, ਜਿਸ 'ਚ ਦੇਸ਼ ਦੇ ਸਮਾਜਵਾਦੀ ਵਿਵਸਥਾ ਨੂੰ ਉਖਾੜ ਸੁੱਟਣ ਦੀ ਸਾਜ਼ਿਸ਼ ਕਰਨ ਵਾਲੇ ਕਈ ਰਾਸ਼ਟਰੀ ਸੁਰੱਖਿਆ ਦੇ ਲਈ ਸੰਭਾਵਿਤ ਖਤਰਿਆਂ ਬਾਰੇ ਸ਼ਿਕਾਇਤ ਕੀਤੀ ਜਾ ਸਕੇ।
ਰਿਸ਼ਵਤ ਤੇ ਵੱਖਵਾਦ ਵਰਗੀਆਂ ਹੋ ਸਕਣਗੀਆਂ ਸ਼ਿਕਾਇਤਾਂ
ਐਤਵਾਰ ਨੂੰ ਚੀਨ ਦੀ ਮਿਨੀਸਟ੍ਰੀ ਆਫ ਨੈਸ਼ਨਲ ਸਕਿਓਰਿਟੀ ਵਲੋਂ www.12339.gov.cn ਵੈੱਬਸਾਈਟ ਲਾਂਚ ਕੀਤੀ ਗਈ। ਮੰਤਰਾਲੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੀਨੀ ਨਾਗਰਿਕਾਂ ਜਾਂ ਵਿਦੇਸ਼ੀਆਂ ਵਲੋਂ ਫੌਜੀ ਅਧਿਕਾਰੀਆਂ ਨੂੰ ਰਿਸ਼ਵਤ ਦੇਣ, ਹਿੰਸਾ ਭੜਕਾਉਣ ਜਾਂ ਜਾਤੀ ਵੱਖਵਾਦ ਨੂੰ ਉਕਸਾਉਣ ਵਾਲਿਆਂ ਦੇ ਖਿਲਾਫ ਸ਼ਿਕਾਇਤ ਕਰਨ।
ਮੈਂਡਰਿਨ ਤੇ ਅੰਗ੍ਰੇਜ਼ੀ ਦੋਵਾਂ ਭਾਸ਼ਾਵਾਂ 'ਚ ਕਰ ਸਕਦੇ ਹਨ ਸ਼ਿਕਾਇਤ
ਇਸ ਵੈੱਬਸਾਈਟ 'ਤੇ ਜਾਣਕਾਰੀ ਦੇਣ ਵਾਲਿਆਂ ਨੂੰ ਇਨਾਮ ਦਿੱਤਾ ਜਾਵੇਗਾ। ਵੈੱਬਸਾਈਟ 'ਤੇ ਲੋਕ ਮੈਂਡਰਿਨ ਤੇ ਅੰਗ੍ਰੇਜ਼ੀ ਦੋਵਾਂ ਹੀ ਭਾਸ਼ਾਵਾਂ 'ਚ ਸ਼ਿਕਾਇਤ ਕਰ ਸਕਦੇ ਹਨ। ਉਥੇ ਇਨਾਮ ਦੇ ਬਾਰੇ ਵੈੱਬਸਾਈਟ 'ਤੇ ਕੋਈ ਜਾਣਕਾਰੀ ਉਪਲੱਬਧ ਨਹੀਂ ਹੈ। ਪਿਛਲੇ ਸਾਲ ਅਪ੍ਰੈਲ 'ਚ ਪੇਈਚਿੰਗ ਅਖਬਾਰ 'ਚ ਛਪੀ ਖਬਰ ਮੁਤਾਬਕ, ਨੈਸ਼ਨਲ ਸਕਿਓਰਿਟੀ ਬਿਊਰੋ ਸੂਚਨਾ ਦੇਣ ਵਾਲੇ ਨੂੰ 1,500 ਡਾਲਰ ਤੋਂ 73 ਹਜ਼ਾਰ ਡਾਲਰ ਤੱਕ ਦਾ ਇਨਾਮ ਮਿਲੇਗਾ।


Related News