ਚੀਨ ''ਚ ਗੋਦਾਮ ਢਹਿਣ ਕਾਰਨ ਮਲਬੇ ਹੇਠਾਂ ਫਸੇ 7 ਲੋਕ
Tuesday, Aug 04, 2020 - 05:17 PM (IST)

ਹਰਬਿਨ (ਵਾਰਤਾ) : ਚੀਨ ਦੇ ਹੀਲੋਂਗਜਿਆਂਗ ਸੂਬੇ ਦੀ ਰਾਜਧਾਨੀ ਹਰਬਿਨ ਵਿਚ ਮੰਗਲਵਾਰ ਦੀ ਸਵੇਰ ਨੂੰ ਇਕ ਗੋਦਾਮ ਦੇ ਢਹਿਣ ਕਾਰਨ ਘੱਟ ਤੋਂ ਘੱਟ 7 ਲੋਕ ਉਸ ਦੇ ਮਲਬੇ ਹੇਠਾਂ ਫਸ ਗਏ। ਹਰਬਿਨ ਦੇ ਦਾਓਲੀ ਜ਼ਿਲ੍ਹੇ ਵਿਚ ਸਥਿਤ ਖਾਦ ਕੰਪਨੀ ਦੇ ਗੋਦਾਮ ਵਿਚ ਇਹ ਹਾਦਸਾ ਸਵੇਰੇ 08.55 'ਤੇ ਵਾਪਰਿਆ। ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਬਚਾਅ ਕਾਮੇ ਆਪਣੇ ਕੰਮ ਵਿਚ ਜੁੱਟ ਗਏ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।