ਕੋਲੰਬੋ ਬੰਦਰਗਾਹ ''ਤੇ ਪਹੁੰਚਿਆ ਚੀਨ ਦਾ ਜਹਾਜ਼, ਭਾਰਤ ਨੇ ਜਤਾਈ ਸੀ ਚਿੰਤਾ
Friday, Aug 11, 2023 - 05:08 PM (IST)
ਕੋਲੰਬੋ (ਭਾਸ਼ਾ): ਚੀਨੀ ਜਲ ਸੈਨਾ ਦਾ, ਨਿਗਰਾਨੀ ਕਰਨ ਵਿਚ ਸਮਰੱਥ ਇਕ ਜੰਗੀ ਬੇੜਾ ਕੋਲੰਬੋ ਬੰਦਰਗਾਹ 'ਤੇ ਪਹੁੰਚ ਗਿਆ ਹੈ। ਲਗਭਗ ਇੱਕ ਸਾਲ ਪਹਿਲਾਂ ਜਦੋਂ ਚੀਨ ਦਾ ਇੱਕ ਹੋਰ ਜਾਸੂਸੀ ਜਹਾਜ਼ ਸ਼੍ਰੀਲੰਕਾ ਵਿੱਚ ਇੱਕ ਰਣਨੀਤਕ ਬੰਦਰਗਾਹ 'ਤੇ ਪਹੁੰਚਿਆ ਸੀ ਉਦੋਂ ਭਾਰਤ ਵੱਲੋਂ ਚਿੰਤਾ ਜਤਾਈ ਗਈ ਸੀ। ਸ਼੍ਰੀਲੰਕਾ ਦੀ ਜਲ ਸੈਨਾ ਨੇ ਕਿਹਾ ਕਿ ਚੀਨ ਦਾ 'ਪੀਪਲਜ਼ ਲਿਬਰੇਸ਼ਨ ਆਰਮੀ' ਜਲ ਸੈਨਾ ਦਾ ਜੰਗੀ ਜਹਾਜ਼ ਹਾਈ ਯਾਂਗ 24 ਹਾਓ ਵੀਰਵਾਰ ਨੂੰ ਕੋਲੰਬੋ ਬੰਦਰਗਾਹ 'ਤੇ ਪਹੁੰਚਿਆ। ਜਹਾਜ਼ ਦੀ ਵਾਪਸੀ ਸ਼ਨੀਵਾਰ ਨੂੰ ਹੋਣੀ ਹੈ।
ਉਸਨੇ ਕਿਹਾ ਕਿ “ਕੋਲੰਬੋ ਪਹੁੰਚੇ 129 ਮੀਟਰ ਲੰਬਾ ਜਹਾਜ਼ 'ਤੇ 138 ਲੋਕਾਂ ਦਾ ਦਲ ਸਵਾਰ ਹੈ ਅਤੇ ਇਸ ਦੀ ਕਮਾਂਡ ਕਮਾਂਡਰ ਜਿਨ ਜ਼ਿਨ ਕੋਲ ਹੈ। ਜਹਾਜ਼ ਭਲਕੇ ਦੇਸ਼ ਛੱਡਣ ਵਾਲਾ ਹੈ।” ਸ਼ੁੱਕਰਵਾਰ ਨੂੰ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਵੱਲੋਂ ਚਿੰਤਾਵਾਂ ਉਠਾਉਣ ਤੋਂ ਬਾਅਦ ਸ਼੍ਰੀਲੰਕਾ ਨੇ ਉਸ ਦਾ ਆਗਮਨ ਮੁਲਤਵੀ ਕਰ ਦਿੱਤਾ। 'ਡੇਲੀ ਮਿਰਰ' ਅਖ਼ਬਾਰ ਮੁਤਾਬਕ ''ਚੀਨੀ ਅਧਿਕਾਰੀਆਂ ਨੇ ਪਹਿਲਾਂ ਹੀ ਇਸ ਲਈ ਇਜਾਜ਼ਤ ਮੰਗੀ ਸੀ ਪਰ ਭਾਰਤ ਦੇ ਵਿਰੋਧ ਕਾਰਨ ਸ਼੍ਰੀਲੰਕਾ ਨੇ ਇਜਾਜ਼ਤ ਦੇਣ 'ਚ ਦੇਰੀ ਕੀਤੀ।''
ਪੜ੍ਹੋ ਇਹ ਅਹਿਮ ਖ਼ਬਰ-ਚੀਨ 'ਚ ਕੈਦ ਆਸਟ੍ਰੇਲੀਆਈ ਪੱਤਰਕਾਰ ਨੇ ਲਿਖੀ ਭਾਵੁਕ ਕਰ ਦੇਣ ਵਾਲੀ 'ਚਿੱਠੀ'
ਸ਼੍ਰੀਲੰਕਾ ਦੁਆਰਾ ਭਾਰਤੀ ਅਧਿਕਾਰੀਆਂ ਨੂੰ ਸੂਚਿਤ ਕਰਨ ਦੇ ਬਾਵਜੂਦ ਭਾਰਤ ਖੋਜ ਜਹਾਜ਼ ਦੇ ਸ਼੍ਰੀਲੰਕਾ ਦੌਰੇ ਨੂੰ ਲੈ ਕੇ ਚਿੰਤਤ ਰਿਹਾ ਹੈ। ਪਿਛਲੇ ਸਾਲ ਅਗਸਤ 'ਚ ਚੀਨ ਦੀ ਬੈਲਿਸਟਿਕ ਮਿਜ਼ਾਈਲ ਅਤੇ ਸੈਟੇਲਾਈਟ ਟਰੈਕਿੰਗ ਜਹਾਜ਼ 'ਯੁਆਨ ਵੈਂਗ 5' ਦੇ ਇਸੇ ਤਰ੍ਹਾਂ ਦੇ ਦੌਰੇ 'ਤੇ ਭਾਰਤ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਸੀ। ਉਕਤ ਜਹਾਜ਼ ਸ਼੍ਰੀਲੰਕਾ ਦੇ ਹੰਬਨਟੋਟਾ ਬੰਦਰਗਾਹ 'ਤੇ ਪਹੁੰਚਿਆ ਸੀ। ਭਾਰਤ ਨੂੰ ਡਰ ਸੀ ਕਿ ਜਹਾਜ਼ ਦਾ ਸਿਸਟਮ ਸ਼੍ਰੀਲੰਕਾ ਦੀ ਬੰਦਰਗਾਹ ਦੇ ਰਸਤੇ ਵਿੱਚ ਭਾਰਤੀ ਰੱਖਿਆ ਸਥਾਪਨਾਵਾਂ ਦੀ ਜਾਸੂਸੀ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਹਾਲਾਂਕਿ, ਸ਼੍ਰੀਲੰਕਾ ਨੇ ਕਾਫ਼ੀ ਦੇਰੀ ਤੋਂ ਬਾਅਦ, ਚੀਨੀ ਕੰਪਨੀ ਦੁਆਰਾ ਬਣਾਏ ਜਾ ਰਹੇ ਹੰਬਨਟੋਟਾ ਬੰਦਰਗਾਹ ਆਉਣ ਦੀ ਇਜਾਜ਼ਤ ਦਿੱਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।