ਚੀਨ ਨੇ ਅਣਪਛਾਤੇ ਕਾਰਨਾਂ ਕਰਕੇ ਦੇਸ਼ ਭਰ ’ਚ 9,000 ਤੋਂ ਜ਼ਿਆਦਾ ਉਡਾਣਾਂ ਕੀਤੀਆਂ ਰੱਦ

Sunday, Sep 25, 2022 - 01:52 AM (IST)

ਚੀਨ ਨੇ ਅਣਪਛਾਤੇ ਕਾਰਨਾਂ ਕਰਕੇ ਦੇਸ਼ ਭਰ ’ਚ 9,000 ਤੋਂ ਜ਼ਿਆਦਾ ਉਡਾਣਾਂ ਕੀਤੀਆਂ ਰੱਦ

ਪੇਈਚਿੰਗ (ਇੰਟ.)-ਚੀਨ ਨੇ ਵੱਡੇ ਪੈਮਾਨੇ ’ਤੇ ਆਪਣੀਆਂ ਉਡਾਣਾਂ ਨੂੰ ਰੱਦ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ, ਫਲਾਈਟ ਰੱਦ ਹੋਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ‘ਦਿ ਏਪੋਚ ਟਾਈਮਸ’ ਦੀ ਰਿਪੋਰਟ ਦੇ ਆਧਾਰ ’ਤੇ ਫਲਾਈਟ ਮਾਸਟਰ ਨੇ ਕਿਹਾ ਕਿ 21 ਸਤੰਬਰ ਨੂੰ ਦੇਸ਼ ਭਰ ’ਚ 9,583 ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਰੱਦ ਕੀਤੀਆਂ ਗਈਆਂ ਉਡਾਣਾਂ ਦਿਨ ਦੀਆਂ ਕੁਲ ਨਿਰਧਾਰਿਤ ਉਡਾਣਾਂ ਦਾ 59.66 ਫੀਸਦੀ ਸੀ। ਇਹ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਫਲਾਈਟ ਮਾਸਟਰ ਦੇਸ਼ ’ਚ ਉਡਾਣ, ਟਿਕਟ ਅਤੇ ਯਾਤਰਾ ਸੇਵਾਵਾਂ ਬਾਰੇ ਜਾਣਕਾਰੀ ਦੇ ਸੋਮੇ ਦੇ ਰੂਪ ’ਚ ਕਾਰਜ ਕਰਦਾ ਹੈ। ਇਸ ਤੋਂ ਇਲਾਵਾ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਚੀਨ ਦੇ ਕੁਝ ਹਵਾਈ ਆਵਾਜਾਈ ਕੇਂਦਰਾਂ ’ਚ 50 ਫੀਸਦੀ ਤੋਂ ਜ਼ਿਆਦਾ ਉਡਾਣਾਂ ਰੱਦ ਕਰਨ ਦੀ ਰਿਪੋਰਟ ਸੀ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ ’ਚ ਜ਼ਖ਼ਮੀ ਪੰਜਾਬਣ ਦੀ ਹੋਈ ਮੌਤ


author

Manoj

Content Editor

Related News