ਦੁਨੀਆ ਦੇ ਉੱਚ 200 ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ''ਚੋਂ ਜਲਦੀ ਨਿਕਲ ਸਕਦੈ ਬੀਜਿੰਗ

Thursday, Sep 12, 2019 - 05:14 PM (IST)

ਦੁਨੀਆ ਦੇ ਉੱਚ 200 ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ''ਚੋਂ ਜਲਦੀ ਨਿਕਲ ਸਕਦੈ ਬੀਜਿੰਗ

ਬੀਜਿੰਗ (ਭਾਸ਼ਾ)— ਚੀਨ ਦੀ ਰਾਜਧਾਨੀ ਬੀਜਿੰਗ ਦੁਨੀਆ ਦੇ 200 ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿਚੋਂ ਜਲਦੀ ਬਾਹਰ ਨਿਕਲ ਸਕਦੀ ਹੈ। ਪ੍ਰਦੂਸ਼ਣ ਦੇ ਨਿਪਟਾਰੇ ਲਈ ਇੱਥੇ ਯੁੱਧ ਪੱਧਰ 'ਤੇ ਸਾਲ 2014 ਤੋਂ ਚਲਾਈ ਗਈ ਮੁਹਿੰਮ ਦਾ ਨਤੀਜਾ ਹੁਣ ਸਾਹਮਣੇ ਆ ਰਿਹਾ ਹੈ। ਅਸਲ ਵਿਚ ਬੀਜਿੰਗ ਆਪਣੀ ਖਰਾਬ ਹਵਾ ਗੁਣਵੱਤਾ ਕਾਰਨ ਕਈ ਵਾਰ ਸੁਰਖੀਆਂ ਵਿਚ ਰਿਹਾ ਹੈ। ਇਕ ਕੰਪਨੀ ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। 

ਸਵਿਟਜ਼ਰਲੈਂਡ ਦੀ ਹਵਾ ਸ਼ੁੱਧੀਕਰਨ ਤਕਨੀਕ ਕੰਪਨੀ ਆਈ.ਕਿਊ. ਏਅਰ ਵਿਜ਼ੁਅਲ (IQAir AirVisual) ਦੀ ਖੋਜ ਕਰਨ ਵਾਲੀ ਈਕਾਈ ਏਅਰ ਵਿਜ਼ੁਅਲ ਨੇ ਕਿਹਾ ਕਿ ਬੀਜਿੰਗ ਪੀ.ਐੱਮ. 2.5 ਨੂੰ ਘੱਟ ਕਰਨ ਦੀ ਦਿਸ਼ਾ ਵੱਲ ਵੱਧ ਰਿਹਾ ਹੈ। ਪੀ.ਐੱਮ. 2.5 ਅਜਿਹੇ ਸੂਖਮ ਕਣ ਹਨ ਜੋ ਖਤਰਨਾਕ ਹਵਾ ਪ੍ਰਦੂਸ਼ਕ ਹਨ। ਬੀਜਿੰਗ ਨੇ ਇਸ ਨੂੰ 2018 ਦੇ ਮੁਕਾਬਲੇ ਇਸ ਸਾਲ 20 ਫੀਸਦੀ ਘੱਟ ਕਰ ਲਿਆ ਹੈ। ਧੁੰਦ ਨਾਲ ਪ੍ਰਭਾਵਿਤ ਚੀਨ ਦੀ ਰਾਜਧਾਨੀ ਬੀਜਿੰਗ 2019 ਦੇ 8 ਮਹੀਨਿਆਂ ਵਿਚ ਹਵਾ ਦੇ ਪ੍ਰਤੀ ਕਿਊਬਿਕ ਮੀਟਰ ਵਿਚ ਪੀ.ਐੱਮ. 2.5 ਪ੍ਰਤੀ ਘੰਟੇ ਦੀ ਔਸਤ 42.6 ਮਾਈਕ੍ਰੋਗ੍ਰਾਮ ਦਰਜ ਕੀਤਾ ਗਿਆ ਹੈ। 

ਪਿਛਲੇ ਸਾਲ ਇਸੇ ਮਿਆਦ ਵਿਚ ਇਹ ਮਾਤਰਾ 52.8 ਸੀ। ਰਿਪੋਰਟ ਵਿਚ ਦੱਸਿਆ ਗਿਆ ਕਿ ਮੌਜੂਦਾ ਅੰਕੜਿਆਂ ਦੀ ਤੁਲਨਾ ਜੇਕਰ ਇਕ ਦਹਾਕੇ ਪਹਿਲਾਂ ਦੇ ਅੰਕੜਿਆਂ ਨਾਲ ਕੀਤੀ ਜਾਵੇ ਤਾਂ ਇਹ ਹੋਰ ਵੀ ਹੈਰਾਨ ਕਰ ਦੇਣ ਵਾਲੀ ਹੈ। ਭਾਵੇਂਕਿ ਮੌਜੂਦਾ ਅੰਕੜੇ ਵੀ ਵਿਸ਼ਵ ਸਿਹਤ ਸੰਗਠਨ ਵੱਲੋਂ ਤੈਅ ਕੀਤੇ ਗਏ ਅੰਕੜਿਆਂ ਦਾ ਚਾਰ ਗੁਣਾ ਜ਼ਿਆਦਾ ਹੈ।


author

Vandana

Content Editor

Related News