101 ਸਾਲ ਦੇ ਬਜ਼ੁਰਗ ਨੇ ਜਿੱਤੀ ਕੋਰੋਨਾ ਤੋਂ ਜੰਗ, 1 ਹਫਤੇ ''ਚ ਮਿਲੀ ਛੁੱਟੀ

03/06/2020 10:22:03 AM

ਬੀਜਿੰਗ (ਬਿਊਰੋ): ਦੁਨੀਆ ਭਰ ਵਿਚ ਜਾਨਲੇਵਾ ਕੋਰੋਨਾਵਾਇਰਸ ਦਾ ਪ੍ਰਕੋਪ ਤੇਜ਼ ਗਤੀ ਨਾਲ ਵੱਧ ਰਿਹਾ ਹੈ। ਇਹ ਵਾਇਰਸ ਕਰੀਬ 85 ਦੇਸ਼ਾਂ ਵਿਚ ਫੈਲ ਚੁੱਕਾ ਹੈ। ਵਾਇਰਸ ਦੇ ਨਾਮ ਸੁਣਦੇ ਹੀ ਲੋਕਾਂ ਦੇ ਮਨ ਵਿਚ ਦਹਿਸ਼ਤ ਜਿਹੀ ਪੈਦਾ ਹੋ ਰਹੀ ਹੈ। ਅਜਿਹੇ ਵਿਚ ਚੀਨ ਦੇ 100 ਸਾਲ ਦੀ ਉਮਰ ਪੂਰੀ ਕਰ ਚੁੱਕੇ ਬਜ਼ੁਰਗ ਨੇ ਇਸ ਖਤਰਨਾਕ ਵਾਇਰਸ ਨੂੰ ਹਰਾ ਕੇ ਬਾਕੀਆਂ ਲਈ ਮਿਸਾਲ ਕਾਇਮ ਕੀਤੀ ਹੈ। ਚੀਨ ਵਿਚ 100 ਸਾਲ ਦੀ ਉਮਰ ਪੂਰੀ ਕਰ ਚੁੱਕੇ ਇਹ ਬਜ਼ੁਰਗ ਵੀ ਜਾਨਲੇਵਾ ਵਾਇਰਸ ਦੀ ਚਪੇਟ ਵਿਚ ਆ ਗਏ ਸਨ। ਕੋਰੋਨਾ ਨਾਲ ਇਨਫੈਕਟਿਡ ਇਹ ਬਜ਼ੁਰਗ ਆਪਣਾ 101ਵਾਂ ਜਨਮਦਿਨ ਮਨਾਉਣ ਦੇ ਤੁਰੰਤ ਬਾਅਦ ਹਸਪਤਾਲ ਵਿਚ ਭਰਤੀ ਹੋਏ ਸਨ।

ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਮ੍ਰਿਤਕਾਂ ਦੀ ਗਿਣਤੀ ਹੋਈ 3,042, ਦੁਨੀਆ ਭਰ 'ਚ 1 ਲੱਖ ਲੋਕ ਇਨਫੈਕਟਿਡ

ਚੀਨ ਵਿਚ ਡਾਈ ਉਪਨਾਮ ਵਾਲੇ ਇਸ ਬਜ਼ੁਰਗ ਨੂੰ ਹੁਬੇਈ ਸੂਬੇ ਦੇ ਵੁਹਾਨ ਥਰਡ ਹਸਪਤਾਲ ਵਿਚ ਬੁੱਧਵਾਰ ਨੂੰ ਛੁੱਟੀ ਦੇ ਦਿੱਤੀ ਗਈ। ਉਹ 1 ਹਫਤੇ ਤੱਕ ਹਸਪਤਾਲ ਵਿਚ ਇਲਾਜ ਲਈ ਭਰਤੀ ਰਹੇ। ਇਸ ਤੋਂ ਪਹਿਲਾਂ ਕੋਰੋਨਾਵਾਇਰਸ ਦੀ ਚਪੇਟ ਵਿਚ ਆਉਣ ਦੇ ਬਾਅਦ ਠੀਕ ਹੋਣ ਵਾਲੇ ਸਭ ਤੋ ਬਜ਼ੁਰਗ ਮਰੀਜ਼ ਦੀ ਉਮਰ 98 ਸਾਲ ਸੀ। ਚੀਨ ਵਿਚ ਡਾਈ ਦੀ ਬਹੁਤ ਚਰਚਾ ਹੋ ਰਹੀ ਹੈ। ਜਿਹੜੇ ਲੋਕ ਕੋਰੋਨਾ ਤੋਂ ਡਰੇ ਹੋਏ ਹਨ ਉਹਨਾਂ ਨੂੰ ਨਾ ਘਬਰਾਉਣ ਦੀ ਸਲਾਹ ਦਿੰਦੇ ਹੋਏ ਡਾਈ ਦਾ ਉਦਾਹਰਨ ਦਿੱਤਾ ਜਾ ਰਿਹਾ ਹੈ। ਜਿਹਨਾਂ ਨੇ ਉਮਰ ਦੇ ਇਸ ਪੜਾਅ ਵਿਚ ਵੀ ਕੋਰੋਨਾ ਨੂੰ ਹਰਾ ਦਿੱਤਾ। 

PunjabKesari

ਜਦਕਿ ਕੁਝ ਮਾਹਰਾਂ ਦਾ ਕਹਿਣਾ ਹੈ ਕਿ 70 ਸਾਲ ਤੋਂ ਵੱਧ ਦੀ ਉਮਰ ਦੇ ਲੋਕਾਂ ਨੂੰ ਕੋਰੋਨਾਵਾਇਰਸ ਦਾ ਖਤਰਾ ਜ਼ਿਆਦਾ ਰਹਿੰਦਾ ਹੈ ਕਿਉਂਕਿ ਉਹਨਾਂ ਦੀ ਇਮਨਿਊਟੀ ਘੱਟ ਹੁੰਦੀ ਹੈ। ਡਾਈ ਦੀ ਗੱਲ ਕਰੀਏ ਤਾਂ ਉਹ ਹਸਪਤਾਲ ਤੋਂ ਛੁੱਟੀ ਮਿਲਣ ਦੇ ਬਾਅਦ ਬਹੁਤ ਊਰਜਾਵਾਨ ਦਿਸ ਰਹੇ ਸਨ। ਉਹਨਾਂ ਦੀ ਨਰਸ ਲਾ ਲਾਈ ਨੇ ਦੱਸਿਆ,''ਉਹ ਅਕਸਰ ਆਪਣੀ 92 ਸਾਲਾ ਪਤਨੀ ਦੇ ਬਾਰੇ ਵਿਚ ਗੱਲ ਕਰਿਆ ਕਰਦੇ ਸਨ। ਉਹਨਾਂ ਕਹਿੰਦੇ ਸੀ ਕਿ ਉਹਨਾਂ ਨੂੰ ਜਲਦੀ ਠੀਕ ਹੋਣ ਦੀ ਲੋੜ ਹੈ ਤਾਂ ਜੋ ਉਹ ਘਰ ਜਾ ਸਕਣ ਅਤੇ ਆਪਣੀ ਪਤਨੀ ਦੀ ਦੇਖਭਾਲ ਕਰ ਸਕਣ।'' ਇਕ ਵੀਡੀਓ ਵਿਚ ਡਾਈ ਹਸਪਤਾਲ ਤੋਂ ਛੁੱਟੀ ਮਿਲਦੇ ਸਮੇਂ ਮੈਡੀਕਲ ਸਟਾਫ ਨਾਲ ਆਪਣੀ ਉਮਰ ਦੇ ਬਾਰੇ ਵਿਚ ਗੱਲਾਂ ਕਰਦੇ ਦੇਖੇ ਜਾ ਸਕਦੇ ਹਨ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾਵਾਇਰਸ ਦੀ ਦਹਿਸ਼ਤ ਦੌਰਾਨ ਭਾਰਤੀਆਂ ਲਈ ਆਈ ਚੰਗੀ ਖਬਰ

ਫਰਵਰੀ ਵਿਚ ਆਪਣਾ 101ਵਾਂ ਜਨਮਦਿਨ ਮਨਾਉਣ ਦੇ ਬਾਅਦ ਡਾਈ ਵਿਚ ਕੋਰੋਨਾਵਾਇਰਸ ਦੇ ਕੁਝ ਲੱਛਣ ਦੇਖੇ ਗਏ ਸਨ। ਇਸ ਦੇ ਬਾਅਦ ਉਹਨਾਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ। ਉਹਨਾਂ ਨੂੰ 2 ਹਫਤੇ ਤੱਕ ਨਿਗਰਾਨੀ ਵਿਚ 14 ਦਿਨ ਲਈ ਵੱਖਰੇ ਰੱਖਿਆ ਗਿਆ। ਡਾਈ ਪਿਛਲੇ ਬਜ਼ੁਰਗ ਮਰੀਜ਼ ਹਿਊ ਹੈਨਯਿੰਗ ਤੋਂ 3 ਸਾਲ ਵੱਡੇ ਹਨ। ਹੁਣ ਤੱਕ ਦੁਨੀਆ ਭਰ ਵਿਚ 3,200 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 95,000 ਤੋਂ ਜ਼ਿਆਦਾ ਲੋਕ ਇਨਫੈਕਟਿਡ ਹਨ।ਚੀਨ ਵਿਚ ਕੋਰੋਨਾਵਾਇਰਸ ਦਾ ਸਭ ਤੋਂ ਪਹਿਲਾ ਮਾਮਲਾ ਦਸੰਬਰ ਵਿਚ ਸਾਹਮਣੇ ਆਇਆ ਸੀ।

PunjabKesari


Vandana

Content Editor

Related News