''ਮਾਪਿਆਂ ਦੇ ਟੁੱਟੇ ਰਿਸ਼ਤੇ ਬੱਚਿਆਂ ''ਤੇ ਪੈਂਦੇ ਹਨ ਭਾਰੂ''

04/07/2019 3:54:38 PM

ਲੰਡਨ— ਜਿਨ੍ਹਾਂ ਬੱਚਿਆਂ ਦੇ ਮਾਪੇ ਰਿਸ਼ਤੇ ਤੋੜ ਲੈਂਦੇ ਹਨ, ਉਨ੍ਹਾਂ ਬੱਚਿਆਂ 'ਚ ਮਾਨਸਿਕ ਬੀਮਾਰੀ, ਗਰੀਬੀ ਜਾਂ ਪੁਲਸ ਦੇ ਝੰਜਟ 'ਚ ਫਸਣ ਦਾ ਜੋਖਿਮ ਦੁਗਣਾ ਹੋ ਜਾਂਦਾ ਹੈ। ਅਜਿਹੀ ਚਿਤਾਵਨੀ ਇਕ ਮੁੱਖ ਰਿਪੋਰਟ 'ਚ ਦਿੱਤੀ ਗਈ ਹੈ।

ਸੈਂਟਰ ਫਾਰ ਸੋਸ਼ਲ ਜਸਟਿਸ ਥਿੰਕ ਟੈਂਕ ਨੇ ਆਪਣੇ ਇਕ ਸਰਵੇ 'ਚ ਪਤਾ ਲਾਇਆ ਕਿ ਜਿਨ੍ਹਾਂ ਬੱਚਿਆਂ ਨੂੰ 18 ਸਾਲ ਦੀ ਉਮਰ ਤੋਂ ਪਹਿਲਾਂ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਕੀਤਾ ਗਿਆ, ਉਨ੍ਹਾਂ 'ਚ ਸਕੂਲ 'ਚ ਫੇਲ ਹੋਣ, ਬੇਘਰ ਹੋਣ ਤੇ ਜੇਲ ਜਾਣ ਦੀ ਸੰਭਾਵਨਾ ਦੂਜੇ ਬੱਚਿਆਂ ਤੋਂ ਦੁਗਣੀ ਹੋ ਗਈ। 5000 ਲੋਕਾਂ 'ਤੇ ਕੀਤੇ ਸਰਵੇ ਤੋਂ ਇਹ ਪਤਾ ਲੱਗਿਆ ਕਿ ਜਿਨ੍ਹਾਂ ਬੱਚਿਆਂ ਦੇ ਮਾਪੇ ਆਪਣੇ ਰਿਸ਼ਤੇ ਤੋੜ ਲੈਂਦੇ ਹਨ ਉਨ੍ਹਾਂ 'ਚ ਸ਼ਰਾਬੀ ਬਣਨ, ਮਾਨਸਿਕ ਬਿਮਾਰੀ ਦੇ ਸ਼ਿਕਾਰ ਹੋਣ ਤੇ ਵੱਡੇ ਕਰਜ਼ੇ 'ਚ ਫਸਣ ਦੀ ਸੰਭਾਵਨਾ ਆਮ ਨਾਲੋਂ ਵਧ ਗਈ।

ਸੰਸਾਰ ਦੇ ਵਿਕਸਿਤ ਮੁਲਕਾਂ 'ਚੋਂ 80 ਪ੍ਰਤੀਸ਼ਤ ਦੇ ਮੁਕਾਬਲੇ ਯੂਕੇ 'ਚ ਸਿਰਫ 15 ਸਾਲ ਤੱਕ ਦੇ ਦੋ-ਤਿਹਾਈ ਬੱਚੇ ਹੀ ਆਪਣੇ ਮਾਪਿਆਂ ਨਾਲ ਰਹਿੰਦੇ ਹਨ। ਫਿਨਲੈਂਡ 'ਚ ਇਹ ਗਿਣਤੀ 95 ਫੀਸਦੀ ਤੋਂ ਵੀ ਜ਼ਿਆਦਾ ਹੈ।


Baljit Singh

Content Editor

Related News