ਸਕਾਟਲੈਂਡ: ਬੱਚਿਆਂ ਨੂੰ ਪ੍ਰਤੀ ਹਫ਼ਤਾ ਮਿਲਦਾ ਭੱਤਾ 25 ਪੌਂਡ ਤੱਕ ਵਧੇਗਾ, ਫਸਟ ਮਨਿਸਟਰ ਵੱਲੋਂ ਪੁਸ਼ਟੀ
Wednesday, Sep 07, 2022 - 03:53 AM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਸਕਾਟਿਸ਼ ਚਾਈਲਡ ਪੇਮੈਂਟ ਨੂੰ ਹਫ਼ਤੇ 'ਚ £25 ਤੱਕ ਵਧਾਉਣ ਦੀ ਪੁਸ਼ਟੀ ਕੀਤੀ ਹੈ। ਫਸਟ ਮਨਿਸਟਰ ਨੇ ਪੁਸ਼ਟੀ ਕੀਤੀ ਹੈ ਕਿ ਸਕਾਟਿਸ਼ ਚਾਈਲਡ ਪੇਮੈਂਟ £20 ਪ੍ਰਤੀ ਹਫ਼ਤੇ ਤੋਂ £25 ਤੱਕ ਵਧ ਜਾਵੇਗੀ। 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਪਿਛਲੇ ਸਾਲ ਫਰਵਰੀ ਵਿੱਚ ਸ਼ੁਰੂ ਕੀਤੇ ਜਾਣ ਤੋਂ ਲੈ ਕੇ ਹੁਣ ਤੱਕ £84 ਮਿਲੀਅਨ ਦਾ ਭੁਗਤਾਨ ਕੀਤਾ ਗਿਆ ਹੈ ਤੇ ਹੁਣ 1 ਲੱਖ ਤੋਂ ਵੱਧ ਬੱਚਿਆਂ ਨੂੰ ਇਸ ਦਾ ਲਾਭ ਮਿਲਦਾ ਹੈ।
ਇਹ ਵੀ ਪੜ੍ਹੋ : ਇੰਡੋਨੇਸ਼ੀਆ: ਤੇਲ ਦੀਆਂ ਕੀਮਤਾਂ 'ਚ ਵਾਧੇ ਦੇ ਵਿਰੋਧ 'ਚ ਪ੍ਰਦਰਸ਼ਨ, ਸੜਕਾਂ 'ਤੇ ਉਤਰੇ ਹਜ਼ਾਰਾਂ ਲੋਕ
ਜ਼ਿਕਰਯੋਗ ਹੈ ਕਿ ਇਹ ਵਾਧਾ ਨਵੰਬਰ 'ਚ ਹੋਵੇਗਾ ਅਤੇ ਭੁਗਤਾਨ 16 ਸਾਲ ਤੋਂ ਘੱਟ ਉਮਰ ਦੇ ਸਾਰੇ ਯੋਗ ਬੱਚਿਆਂ ਲਈ ਨੂੰ ਮਿਲਣਯੋਗ ਹੋਵੇਗਾ। ਸਕਾਟਿਸ਼ ਸਰਕਾਰ ਵੱਲੋਂ ਪਹਿਲਾਂ ਮਿਲਦੇ £10 ਨੂੰ ਦੁੱਗਣਾ ਕਰਨ ਤੋਂ ਬਾਅਦ ਇਹ ਵਾਧਾ ਅਪ੍ਰੈਲ ਵਿੱਚ ਵਾਪਸ £20 ਹੋਇਆ ਸੀ। ਸਕਾਟਲੈਂਡ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਇਹ ਤਬਦੀਲੀ 14 ਨਵੰਬਰ ਤੋਂ ਅਮਲ ਵਿੱਚ ਆਵੇਗੀ। ਨਿਕੋਲਾ ਸਟਰਜਨ ਦਾ ਕਹਿਣਾ ਹੈ ਕਿ ਯੂ.ਕੇ. ਭਰ ਵਿੱਚ ਬੱਚਿਆਂ ਦੀ ਗਰੀਬੀ ਦੇ ਮਾਮਲੇ ਵਿੱਚ ਸਕਾਟਲੈਂਡ ਦੇ ਬੱਚਿਆਂ ਦਾ ਜੀਵਨ ਪੱਧਰ ਬਿਹਤਰ ਹੈ। ਅਸੀਂ ਅਪ੍ਰੈਲ ਮਹੀਨੇ 'ਚ ਪਹਿਲਾਂ ਵੀ ਇਹ ਰਾਸ਼ੀ 10 ਪੌਂਡ ਪ੍ਰਤੀ ਹਫ਼ਤਾ ਤੋਂ ਦੁੱਗਣੀ ਕਰਕੇ 20 ਪੌਂਡ ਕੀਤੀ ਸੀ। ਹੁਣ 20 ਪੌਂਡ ਤੋਂ ਵਧਾ ਕੇ 25 ਪੌਂਡ ਕਰਨ ਦਾ ਮਤਲਬ ਹੈ ਕਿ ਸਿਰਫ 8 ਮਹੀਨਿਆਂ ਵਿੱਚ ਹੀ 150% ਵਾਧਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਆਨਲਾਈਨ ਨੌਕਰੀ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਗਿਰੋਹ ਦੇ 4 ਮੈਂਬਰ ਨੋਇਡਾ ਤੋਂ ਗ੍ਰਿਫ਼ਤਾਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।