ਫਿਲੀਪੀਨਜ਼ ''ਚ 12-17 ਉਮਰ ਵਰਗ ਦੇ ਬੱਚਿਆਂ ਨੂੰ ਲੱਗੇਗਾ ''ਮੋਡਰਨਾ'' ਟੀਕਾ

09/03/2021 12:35:20 PM

ਮਨੀਲਾ (ਭਾਸ਼ਾ): ਫਿਲੀਪੀਨਜ਼ ਨੇ ਦੇਸ਼ ਵਿਚ 12 ਤੋਂ 17 ਸਾਲ ਦੇ ਉਮਰ ਵਰਗ ਦੇ ਬੱਚਿਆਂ ਲਈ ਮੋਡਰਨਾ ਕੋਵਿਡ-19 ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਫਿਲੀਪੀਨਜ਼ ਦੇ ਖਾਧ ਅਤੇ ਡਰੱਗ ਅਥਾਰਿਟੀ (ਐੱਫ.ਡੀ.ਏ.) ਦੇ ਡਾਇਰੈਕਟਰ ਜਨਰਲ ਰੋਲੈਂਡੋ ਏਨਰਿਕ ਡੋਮਿੰਗੋ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਵਿਚ ਇਹ ਜਾਣਕਾਰੀ ਦਿੱਤੀ। 

ਪੜ੍ਹੋ ਇਹ ਅਹਿਮ ਖਬਰ -ਕੋਰੋਨਾ ਆਫ਼ਤ: ਤੀਜੀ ਲਹਿਰ ਵਿਚਕਾਰ ਆਸਟ੍ਰੇਲੀਆ 'ਚ ਰਿਕਾਰਡ ਨਵੇਂ ਮਾਮਲੇ ਦਰਜ

ਉਹਨਾਂ ਨੇ ਕਿਹਾ ਕਿ ਕੋਵਿਡ ਦਾ ਡੈਲਟਾ ਵੈਰੀਐਂਟ ਵੱਡੀ ਗਿਣਤੀ ਵਿਚ ਬੱਚਿਆਂ ਨੂੰ ਆਪਣੀ ਚਪੇਟ ਵਿਚ ਲੈ ਰਿਹਾ ਹੈ, ਉੱਥੇ ਮਾਹਰਾਂ ਨੇ ਵਿਸ਼ਲੇਸ਼ਣ ਕੀਤਾ ਹੈ ਕਿ ਟੀਕੇ ਦੀ ਵਰਤੋਂ ਕਰਨ ਦਾ ਲਾਭ ਕੋਰੋਨਾ ਇਨਫੈਕਸ਼ਨ ਦੇ ਜ਼ੋਖਮ ਨਾਲੋਂ ਵਧੇਰੇ ਹੈ। ਫਿਲੀਪੀਨਜ਼ ਵਿਚ ਕੋਰੋਨਾ ਇਨਫੈਕਸ਼ਨ ਦੇ ਹੁਣ ਤੱਕ 20,20,484 ਮਾਮਲੇ ਦਰਜ ਕੀਤੇ ਗਏ ਹਨ ਜਦਕਿ ਇਸ ਬੀਮਾਰੀ ਤੋਂ 33,680 ਲੋਕ ਆਪਣੀ ਜਾਨ ਗਵਾ ਚੁੱਕੇ ਹਨ।


Vandana

Content Editor

Related News