ਬੱਚਿਆਂ ਨਾਲ ਯੌਨ ਸ਼ੋਸ਼ਣ ਕਰਨ ਵਾਲੇ ਸਕੂਲ ਮੁਲਾਜ਼ਮ ਨੂੰ 10 ਸਾਲ ਦੀ ਕੈਦ

07/15/2018 9:25:11 PM

ਤੇਹਰਾਨ (ਏ.ਐਫ.ਪੀ.)-ਤੇਹਰਾਨ ਬਾਲ ਹਾਈ ਸਕੂਲ ਦੇ ਸੁਪਰਵਾਈਜ਼ਰ ਨੂੰ ਅਦਾਲਤ ਨੇ ਬੱਚਿਆਂ ਨਾਲ ਯੌਨ ਸ਼ੋਸ਼ਣ ਵਿਚ 10 ਸਾਲ ਕੈਦ ਅਤੇ 80 ਕੋੜੇ ਮਾਰਨ ਦੀ ਸਜ਼ਾ ਸੁਣਾਈ। ਈਰਾਨ ਦੀ ਅੱਧ ਸਰਕਾਰੀ ਨਿਊਜ਼ ਏਜੰਸੀ ਨੇ ਇਹ ਜਾਣਕਾਰੀ ਦਿੱਤੀ ਹੈ। ਰਾਜਧਾਨੀ ਦੇ ਪੱਛਮ ਵਿਚ ਸਥਿਤ ਇਕ ਨਿਜੀ ਸਕੂਲ ਵਿਚ ਕਈ ਵਿਦਿਆਰਥੀਆਂ 'ਤੇ ਹਮਲੇ ਦੀ ਰਿਪੋਰਟ ਮਈ ਵਿਚ ਮੀਡੀਆ ਵਿਚ ਆਉਣ ਤੋਂ ਬਾਅਦ ਗੁੱਸਾ ਫੁੱਟਿਆ ਸੀ। ਈਰਾਨ ਦੇ ਚੋਟੀ ਦੇ ਨੇਤਾ ਅਯਾਤੁੱਲਾ ਖੁਮੈਨੀ ਤੱਕ ਨੇ ਨਿਆਪਾਲਿਕਾ ਨੂੰ ਇਸ ਮਾਮਲੇ ਵਿਚ ਜ਼ਰੂਰੀ ਕਦਮ ਚੁੱਕਦੇ ਹੋਏ ਦੋਸ਼ੀ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਸੀ। ਨਿਊਜ਼ ਏਜੰਸੀ ਮੁਤਾਬਕ ਸ਼ਨੀਵਾਰ ਨੂੰ ਅਦਾਲਤ ਨੇ ਸੁਪਰਵਾਈਜ਼ਰ ਨੂੰ ਬੱਚਿਆਂ ਵਿਰੁੱਧ ਯੌਨ ਹਮਲੇ ਦਾ ਦੋਸ਼ੀ ਕਰਾਰ ਦਿੱਤਾ। ਹਾਲਾਂਕਿ ਬੱਚਿਆਂ ਦੀ ਮੈਡੀਕਲ ਜਾਂਚ ਰਿਪੋਰਟ ਵਿਚ ਪੁਸ਼ਟੀ ਨਾ ਹੋਣ ਕਾਰਨ ਅਦਾਲਤ ਨੇ ਜਬਰਜਨਾਹ ਦੇ ਦੋਸ਼ ਨੂੰ ਰੱਦ ਕਰ ਦਿੱਤਾ। ਵੈਸੇ ਈਰਾਨ ਵਿਚ ਜਬਰ ਜਨਾਹ ਲਈ ਮੌਤ ਦੀ ਸਜ਼ਾ ਦੀ ਵਿਵਸਥਾ ਹੈ।
 


Related News