ਸ਼੍ਰੀਲੰਕਾ ''ਚ 10 ਪਾਕਿਸਤਾਨੀ ਨਸ਼ਾ ਤਸਕਰਾਂ ਨੂੰ ਹੋਈ 10-10 ਸਾਲ ਦੀ ਸਜ਼ਾ
Thursday, May 16, 2024 - 11:27 PM (IST)
ਕੋਲੰਬੋ — ਸ਼੍ਰੀਲੰਕਾ ਦੀ ਇਕ ਅਦਾਲਤ ਨੇ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤੇ ਗਏ 10 ਪਾਕਿਸਤਾਨੀ ਨਾਗਰਿਕਾਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਜਦੋਂ 6 ਮਈ, 2024 ਨੂੰ ਕੋਲੰਬੋ ਹਾਈ ਕੋਰਟ ਦੇ ਸਾਹਮਣੇ ਮਾਮਲਾ ਉਠਾਇਆ ਗਿਆ ਸੀ, ਤਾਂ ਦੋਸ਼ੀਆਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਵਿਚ ਕਿਹਾ ਗਿਆ ਹੈ ਕਿ ਪੁਲਸ ਨਾਰਕੋਟਿਕਸ ਬਿਊਰੋ ਅਤੇ ਸ਼੍ਰੀਲੰਕਾਈ ਨੇਵੀ ਦੁਆਰਾ 1 ਜਨਵਰੀ, 2020 ਨੂੰ ਕੀਤੇ ਗਏ ਸਾਂਝੇ ਛਾਪੇ ਵਿਚ ਦਸ ਪਾਕਿਸਤਾਨੀ ਨਾਗਰਿਕਾਂ ਤੋਂ 581 ਕਿਲੋਗ੍ਰਾਮ ਅਤੇ 34 ਗ੍ਰਾਮ ਸ਼ੱਕੀ ਨਸ਼ੀਲੇ ਪਦਾਰਥ ਅਤੇ 614 ਕਿਲੋਗ੍ਰਾਮ ਆਈਸ (ਮੇਥਾਮਫੇਟਾਮਾਈਨ) ਬਰਾਮਦ ਕੀਤੀ ਗਈ ਸੀ।