ਸ਼ੈੱਫ ਨੇ ਮੂੰਹ 'ਚੋਂ ਨਿਕਲਦੇ ਧੂੰਏਂ ਨਾਲ ਬਣਾਈ 'ਚਾਕਲੇਟ ਡ੍ਰੈਗਨ', ਵੀਡੀਓ ਵਾਇਰਲ

Thursday, Jun 30, 2022 - 01:16 PM (IST)

ਇੰਟਰਨੈਸ਼ਨਲ ਡੈਸਕ (ਬਿਊਰੋ): ਇਸ ਦੁਨੀਆ 'ਚ ਹਾਲਾਂਕਿ ਕਈ ਤਰ੍ਹਾਂ ਦੀਆਂ ਚਾਕਲੇਟ ਖਾਣ-ਪੀਣ ਅਤੇ ਦੇਖਣ ਨੂੰ ਮਿਲਦੀਆਂ ਹਨ ਪਰ ਅੱਜ ਅਸੀਂ ਤੁਹਾਨੂੰ ਜਿਹੜੀ ਚਾਕਲੇਟ ਬਾਰੇ ਦੱਸਣ ਜਾ ਰਹੇ ਹਾਂ, ਉਹ ਕੁਝ ਵੱਖਰੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਚਾਕਲੇਟ ਖਾਣ ਦਾ ਮਨ ਹੋਵੇਗਾ ਪਰ ਥੋੜ੍ਹੇ ਜਿਹੇ ਡਰ ਨਾਲ। ਅਜਿਹੀ ਹੀ ਇੱਕ ਡਰਾਉਣੀ ਚਾਕਲੇਟ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਜਾ ਰਹੀ ਹੈ। ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਕ ਸ਼ੈੱਫ ਨੇ ਚਾਕਲੇਟ ਨੂੰ ਡ੍ਰੈਗਨ ਦਾ ਰੂਪ ਦਿੱਤਾ ਹੈ।ਇਸ ਆਕਾਰ 
 ਦਾ ਨਾਮ 'ਅਮੋਰੀਆ ਗੁਈਚੋਨ' (amourya guichon) ਹੈ। 

 

 
 
 
 
 
 
 
 
 
 
 
 
 
 
 
 

A post shared by Amaury Guichon (@amauryguichon)

ਇਹ ਆਪਣੇ ਪੇਸਟਰੀ ਡਿਜ਼ਾਈਨ ਅਤੇ ਚਾਕਲੇਟ ਮਾਸਟਰਪੀਸ ਦੇ ਕਾਰਨ ਲੋਕਾਂ ਵਿੱਚ ਬਹੁਤ ਮਸ਼ਹੂਰ ਹੈ।ਅਮੋਰੀ ਗੁਈਚੋਨ ਨੇ ਚਾਕਲੇਟ ਡ੍ਰੈਗਨ ਬਣਾਉਂਦੇ ਹੋਏ ਇੱਕ ਵੀਡੀਓ ਵੀ ਬਣਾਇਆ। ਉਸ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅਪਲੋਡ ਕੀਤਾ ਹੈ।ਵੀਡੀਓ ਸੋਸ਼ਲ ਮੀਡੀਆ 'ਤੇ ਟਰੈਂਡ ਕਰ ਰਿਹਾ ਹੈ।ਦੋ ਦਿਨ ਪਹਿਲਾਂ ਸ਼ੇਅਰ ਕੀਤੇ ਜਾਣ ਤੋਂ ਬਾਅਦ ਇਸ ਵੀਡੀਓ ਨੂੰ 12.2 ਮਿਲੀਅਨ ਤੋਂ ਵੱਧ ਵਿਊਜ਼ ਅਤੇ 7.7 ਲੱਖ ਲਾਈਕਸ ਮਿਲ ਚੁੱਕੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਹੈਰਾਨੀਜਨਕ! 12 ਬੱਚਿਆਂ ਦੀ ਮਾਂ 37 ਦੀ ਉਮਰ 'ਚ ਬਣੀ 'ਨਾਨੀ', ਪੁੱਤ ਅਤੇ ਦੋਹਤੀ ਦੀ ਉਮਰ 'ਚ ਮਾਮੂਲੀ ਅੰਤਰ

ਅਮੋਰੀ ਗੁਈਚੋਨ ਦੇ ਇੰਸਟਾਗ੍ਰਾਮ 'ਤੇ 9 ਮਿਲੀਅਨ ਫਾਲੋਅਰਜ਼ ਹਨ।ਵੀਡੀਓ ਵਿੱਚ ਗੁਈਚੋਨ ਪਹਿਲਾਂ ਡ੍ਰੈਗਨ ਦੇ ਸਿਰ ਦੇ ਵੱਖ-ਵੱਖ ਹਿੱਸਿਆਂ ਨੂੰ ਚਾਕਲੇਟ ਤੋਂ ਬਣਾਉਂਦੇ ਹੋਏ ਅਤੇ ਫਿਰ ਇੱਕ ਸ਼ਾਨਦਾਰ ਫਿਨਿਸ਼ ਦੇਣ ਲਈ ਉਨ੍ਹਾਂ ਹਿੱਸਿਆਂ ਨੂੰ ਜੋੜਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਦੀ ਇਸ ਰਚਨਾ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ਼ ਮਿਲ ਰਹੀ ਹੈ ਅਤੇ ਇਸ ਦੇ ਨਾਲ ਹੀ ਯੂਜ਼ਰਸ ਨੇ ਕੁਮੈਂਟਸ 'ਚ ਵੀ ਕਾਫੀ ਤਾਰੀਫ਼ ਕੀਤੀ ਹੈ।ਇੱਕ ਯੂਜ਼ਰ ਨੇ ਲਿਖਿਆ, "ਉਹ ਪਹਿਲੇ ਅੱਧ ਵਿੱਚ ਸਾਡੇ ਨਾਲ ਸੀ, ਮੈਂ ਝੂਠ ਨਹੀਂ ਬੋਲ ਰਿਹਾ ਹਾਂ।"


Vandana

Content Editor

Related News