ਚੰਗੀ ਨੀਂਦ ਲਈ ਹਰ ਸਾਲ ਸਿਰਹਾਣਾ ਬਦਲੋ

05/20/2019 1:57:39 PM

ਵਾਸ਼ਿੰਗਟਨ (ਇੰਟ.) : ਜੇਕਰ ਤੁਸੀਂ ਚੰਗੀ ਨੀਂਦ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਆਪਣਾ ਸਿਰਹਾਣਾ ਬਦਲਣਾ ਹੋਵੇਗਾ। ਨੈਸ਼ਨਲ ਸਲੀਪ ਫਾਊਂਡੇਸ਼ਨ ਮੁਤਾਬਕ ਸਾਰੇ ਲੋਕਾਂ ਨੂੰ ਬਿਹਤਰ ਨੀਂਦ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਲਈ ਇਕ ਵਧੀਆ ਅਤੇ ਸਾਫ਼ ਸਿਰਹਾਣਾ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਤੁਹਾਨੂੰ ਸਿਰਹਾਣੇ ਨੂੰ ਹਰ 1 ਤੋਂ 2 ਸਾਲ 'ਚ ਬਦਲ ਦੇਣਾ ਚਾਹੀਦਾ ਹੈ। ਹਾਲਾਂਕਿ ਬਹੁਤ ਸਾਰੇ ਲੋਕ ਅਜਿਹਾ ਨਹੀਂ ਕਰਦੇ। 

ਸਿਰ ਅਤੇ ਗਰਦਨ ਨੂੰ ਸਪੋਰਟ ਕਰਨ ਵਾਲਾ ਹੋਵੇ ਸਿਰਹਾਣਾ :
ਮਾਹਿਰਾਂ ਮੁਤਾਬਕ ਸਿਰਹਾਣਾ ਆਰਾਮਦਾਇਕ ਅਤੇ ਮੁਲਾਇਮ ਹੋਣਾ ਚਾਹੀਦਾ ਹੈ ਜਿਸ ਨਾਲ ਕਿ ਗਰਦਨ ਅਤੇ ਰੀੜ੍ਹ 'ਤੇ ਦਬਾਅ ਨਾ ਪਵੇ। ਸਪੱਸ਼ਟ ਹੈ ਕਿ ਸਿਰਹਾਣਾ ਚੰਗੀ ਨੀਂਦ ਦਿਵਾਉਣ 'ਚ ਮਦਦ ਕਰਨ ਦੇ ਨਾਲ-ਨਾਲ ਸਿਰ ਅਤੇ ਗਰਦਨ ਨੂੰ ਵੀ ਸਪੋਰਟ ਦਿੰਦਾ ਹੈ। ਸਾਫ਼ ਸਿਰਹਾਣੇ 'ਤੇ ਸਿਰ ਰੱਖ ਕੇ ਸੌਣ ਨਾਲ ਗਰਦਨ ਦਰਦ, ਅਕੜਣ, ਗੰਦਗੀ ਅਤੇ ਕਿਸੇ ਐਲਰਜੀ ਦਾ ਡਰ ਨਹੀਂ ਹੁੰਦਾ। ਨਵੇਂ ਸਿਰਹਾਣੇ ਦੀ ਜ਼ਰੂਰਤ ਇਸ ਲਈ ਹੁੰਦੀ ਹੈ ਕਿਉਂਕਿ ਰਾਤ ਨੂੰ ਜਦੋਂ ਤੁਸੀਂ ਸਿਰਹਾਣੇ 'ਤੇ ਸਿਰ ਰੱਖ ਕੇ ਸੌਂਦੇ ਹੋ ਤਾਂ ਉਹ ਸਰੀਰ ਦਾ ਤੇਲ, ਚਮੜੀ ਦੀਆਂ ਕੋਸ਼ਿਕਾਵਾਂ ਅਤੇ ਵਾਲਾਂ ਦੀ ਗੰਦਗੀ ਨੂੰ ਆਪਣੇ 'ਚ ਸੋਖ ਲੈਂਦਾ ਹੈ।
 


Anuradha

Content Editor

Related News