ਮੈਡੀਕਲ ਦੇ ਵਿਦਿਆਰਥੀਆਂ ਲਈ ਚੰਗੀ ਖ਼ਬਰ; 827 ਅਹੁਦਿਆਂ 'ਤੇ ਨਿਕਲੀ ਭਰਤੀ, ਜਾਣੋ ਪੂਰਾ ਵੇਰਵਾ

04/11/2024 1:44:21 PM

ਨਵੀਂ ਦਿੱਲੀ- ਯੂਨੀਅਨ ਪਬਲਿਕ ਸਰਵਿਸ ਕਮਿਸ਼ਨ  (Union Public Service Commission) ਨੇ 10 ਅਪ੍ਰੈਲ, 2024 ਤੋਂ UPSC CMS ਪ੍ਰੀਖਿਆ 2024 ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜੋ ਉਮੀਦਵਾਰ ਸੰਯੁਕਤ ਮੈਡੀਕਲ ਸੇਵਾਵਾਂ ਪ੍ਰੀਖਿਆ 2024 ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ UPSC ਦੀ ਅਧਿਕਾਰਤ ਵੈੱਬਸਾਈਟ upsc.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। 

ਕਦੋਂ ਤੱਕ ਕਰ ਸਕੋਗੇ ਰਜਿਸਟਰੇਸ਼ਨ?

ਉਮੀਦਵਾਰ 30 ਅਪ੍ਰੈਲ 2024 ਤੱਕ ਰਜਿਸਟਰ ਕਰ ਸਕਦੇ ਹਨ। ਜੇਕਰ ਤੁਸੀਂ ਆਪਣੇ OTR ਪ੍ਰੋਫਾਈਲ 'ਚ ਕੋਈ ਬਦਲਾਅ ਕਰਨਾ ਚਾਹੁੰਦੇ ਹੋ, ਤਾਂ ਸੁਧਾਰ ਵਿੰਡੋ 1 ਮਈ ਤੋਂ 7 ਮਈ, 2024 ਤੱਕ ਖੁੱਲ੍ਹੇਗੀ। ਇਸ ਸਮੇਂ ਦੌਰਾਨ ਤੁਹਾਨੂੰ OTR ਪਲੇਟਫਾਰਮ 'ਤੇ ਲੌਗਇਨ ਕਰਨਾ ਹੋਵੇਗਾ ਅਤੇ ਜ਼ਰੂਰੀ ਬਦਲਾਅ ਕਰਨੇ ਹੋਣਗੇ।

ਕਿੰਨੀਆਂ ਅਸਾਮੀਆਂ 'ਤੇ ਹੋਵੇਗੀ ਭਰਤੀ?

ਇਸ ਭਰਤੀ ਮੁਹਿੰਮ ਰਾਹੀਂ ਵਿਭਾਗ ਵਿਚ 827 ਅਸਾਮੀਆਂ ਭਰੀਆਂ ਜਾਣਗੀਆਂ। ਉਮੀਦਵਾਰਾਂ ਦੀ ਚੋਣ ਪ੍ਰੀਲਿਮ, ਮੇਨਜ਼ ਅਤੇ ਇੰਟਰਵਿਊ ਤੋਂ ਬਾਅਦ ਕੀਤੀ ਜਾਵੇਗੀ।

ਕੌਣ ਕਰ ਸਕਦਾ ਹੈ ਅਪਲਾਈ?

ਪ੍ਰੀਖਿਆ 'ਚ ਸ਼ਾਮਲ ਹੋਣ ਲਈ ਉਮੀਦਵਾਰ ਨੂੰ MBBS ਫਾਈਨਲ ਇਮਤਿਹਾਨ ਦੇ ਲਿਖਤੀ ਅਤੇ ਪ੍ਰੈਕਟੀਕਲ ਦੋਵੇਂ ਭਾਗ 'ਚ ਪਾਸ ਹੋਣਾ ਚਾਹੀਦਾ ਹੈ। 

ਉਮਰ ਹੱਦ

ਉਮੀਦਵਾਰ ਦੀ ਉਮਰ 1 ਅਗਸਤ 2024 ਨੂੰ 32 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਦਾ ਮਤਲਬ ਹੈ ਕਿ ਉਮੀਦਵਾਰ ਦਾ ਜਨਮ 2 ਅਗਸਤ 1992 ਤੋਂ ਪਹਿਲਾਂ ਨਹੀਂ ਹੋਇਆ ਹੋਣਾ ਚਾਹੀਦਾ ਹੈ।

ਅਰਜ਼ੀ ਫੀਸ

ਅਰਜ਼ੀ ਫੀਸ 200 ਰੁਪਏ ਹੈ। ਤੁਸੀਂ ਕਿਸੇ ਵੀ ਸਟੇਟ ਬੈਂਕ ਆਫ਼ ਇੰਡੀਆ (SBI) ਦੀ ਸ਼ਾਖਾ ਵਿਚ ਨਕਦ ਜਮ੍ਹਾਂ ਕਰਕੇ ਜਾਂ ਕਿਸੇ ਵੀ ਬੈਂਕ ਦੀ ਨੈੱਟ ਬੈਂਕਿੰਗ ਸਹੂਲਤ ਦੀ ਵਰਤੋਂ ਕਰਕੇ ਜਾਂ ਵੀਜ਼ਾ/ਮਾਸਟਰ/ਰੁਪੇ ਕ੍ਰੈਡਿਟ/ਡੈਬਿਟ ਕਾਰਡ/ਯੂ. ਪੀ. ਆਈ. ਜ਼ਰੀਏ ਭੁਗਤਾਨ ਕਰ ਸਕਦੇ ਹੋ। ਮਹਿਲਾ/SC/ST/PWD ਉਮੀਦਵਾਰਾਂ ਨੂੰ ਫੀਸ ਦੇ ਭੁਗਤਾਨ ਤੋਂ ਛੋਟ ਦਿੱਤੀ ਗਈ ਹੈ।

ਵਧੇਰੇ ਜਾਣਕਾਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ।


Tanu

Content Editor

Related News