ਆਸਟ੍ਰੇਲੀਆ ਦੇ ਸੈਂਟਰਲ ਕੋਸਟ 'ਚ ਲਾਪਤਾ ਹੋਇਆ ਲੜਕਾ, ਭਾਲ 'ਚ ਲੱਗੀ ਪੁਲਸ

04/04/2018 1:51:39 PM

ਸੈਂਟਰਲ ਕੋਸਟ— ਆਸਟ੍ਰੇਲੀਆ ਦੇ ਸ਼ਹਿਰ ਸੈਂਟਰਲ ਕੋਸਟ 'ਚ ਇਕ 13 ਸਾਲਾ ਲੜਕਾ ਲਾਪਤਾ ਹੋ ਗਿਆ ਹੈ। ਲਾਪਤਾ ਲੜਕੇ ਦਾ ਨਾਂ ਜ਼ੈਕ ਵਾਟਰ ਹੈ, ਜੋ ਕਿ ਬੀਤੀ 18 ਮਾਰਚ ਤੋਂ ਲਾਪਤਾ ਹੈ। ਜ਼ੈਕ ਨੂੰ ਆਖਰੀ ਵਾਰ ਆਪਣੀ ਮਾਂ ਨਾਲ ਸੈਂਟਰਲ ਕੋਸਟ ਦੇ ਇਲਾਕੇ ਈਸਟ ਗੋਸਫੋਰਡ 'ਚ ਦੇਖਿਆ ਗਿਆ ਸੀ। ਪੁਲਸ ਮੁਤਾਬਕ ਉਸ ਦੀ ਮਾਂ ਦਾ ਕਹਿਣਾ ਹੈ ਕਿ ਜ਼ੈਕ ਠੀਕ ਨਹੀਂ ਰਹਿੰਦਾ ਅਤੇ ਉਸ ਨੂੰ ਰੋਜ਼ਾਨਾ ਦਵਾਈ ਲੈਣੀ ਪੈਂਦੀ ਹੈ। ਜ਼ੈਕ ਦੇ ਲਾਪਤਾ ਹੋਣ ਕਾਰਨ ਪੁਲਸ ਅਤੇ ਉਸ ਦੀ ਮਾਂ ਚਿੰਤਾ ਵਿਚ ਹਨ।

PunjabKesari
ਪੁਲਸ ਜ਼ੈਕ ਦੀ ਭਾਲ ਵਿਚ ਲੱਗੀ ਹੋਈ ਹੈ। ਪੁਲਸ ਨੇੜੇ-ਤੇੜੇ ਦੇ ਇਲਾਕਿਆਂ 'ਚ ਜ਼ੈਕ ਬਾਰੇ ਪੁੱਛ-ਗਿੱਛ ਕਰ ਰਹੀ ਹੈ। ਜ਼ੈਕ ਦੇ ਲਾਪਤਾ ਹੋਣ ਮਗਰੋਂ ਉਸ ਦੇ ਦੋਸਤ, ਮਾਪੇ ਅਤੇ ਰਿਸ਼ਤੇਦਾਰਾਂ ਵਲੋਂ ਭਾਲ ਕੀਤੀ ਗਈ ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ। ਓਧਰ ਪੁਲਸ ਨੇ ਜ਼ੈਕ ਦੀ ਭਾਲ ਲਈ ਲੋਕਾਂ ਕੋਲੋਂ ਮਦਦ ਦੀ ਅਪੀਲ ਕੀਤੀ ਹੈ। ਪੁਲਸ ਨੇ ਉਸ ਦੀ ਪਛਾਣ ਦੱਸਦੇ ਹੋਏ ਕਿਹਾ ਕਿ ਉਸ ਦਾ ਰੰਗ ਗੋਰਾ, ਸੁਨਹਿਰੀ ਵਾਲ ਅਤੇ ਉਹ 140 ਸੈਂਟੀਮੀਟਰ ਲੰਬਾ ਅਤੇ ਪਤਲਾ ਹੈ। ਪੁਲਸ ਦਾ ਕਹਿਣਾ ਹੈ ਕਿ ਜਿਸ ਕਿਸੇ ਨੂੰ ਵੀ ਜ਼ੈਕ ਬਾਰੇ ਕੋਈ ਜਾਣਕਾਰੀ ਮਿਲੇ, ਉਹ ਸਾਡੇ ਨਾਲ ਤੁੰਰਤ ਸੰਪਰਕ ਕਰਨ।


Related News