ਮੈਲਬੌਰਨ 'ਚ ਕਰਵਾਇਆ ਗਿਆ 'ਜਸ਼ਨ ਏ ਦਿਵਾਲੀ' ਪ੍ਰੋਗਰਾਮ

Thursday, Dec 07, 2023 - 04:42 PM (IST)

ਮੈਲਬੌਰਨ 'ਚ ਕਰਵਾਇਆ ਗਿਆ 'ਜਸ਼ਨ ਏ ਦਿਵਾਲੀ' ਪ੍ਰੋਗਰਾਮ

ਮੈਲਬੌਰਨ (ਮਨਦੀਪ ਸਿੰਘ ਸੈਣੀ )-- ਬੀਤੇ ਦਿਨੀਂ ਮੈਲਬੌਰਨ ਦੇ ਸਪਰਿੰਗ ਵੇਲ ਇਲਾਕੇ ਵਿੱਚ ਹਿਪ ਹੌਪ ਪ੍ਰੋਡਕਸ਼ਨ ਵੱਲੋਂ 'ਜਸ਼ਨ ਏ ਦਿਵਾਲੀ' ਨਾਂ ਹੇਠ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਪੰਜਾਬੀ ਗਾਇਕ ਸਾਰਥੀ ਕੇ, ਐਸ ਕੌਰ ਅਤੇ ਹਰਭਜਨ ਸ਼ੇਰਾ ਨੇ ਆਪਣੇ ਚਰਚਿਤ ਗੀਤਾਂ ਨਾਲ ਭਰਵੀਂ ਹਾਜਰੀ ਲਗਵਾਈ। ਇਸ ਮੌਕੇ ਭੰਗੜਾ ਨੇਸ਼ਨ ਅਤੇ ਅਸ਼ਕੇ ਭੰਗੜਾ ਅਕਾਡਮੀ ਵੱਲੋ ਭੰਗੜੇ ਦੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ।  

PunjabKesari

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਮੂਲ ਦੀ ਕ੍ਰਿਸਟਲ ਕੌਲ ਲੜੇਗੀ ਅਮਰੀਕੀ ਸੰਸਦ ਮੈਂਬਰ ਦੀ ਚੋਣ, ਕਸ਼ਮੀਰ ਨਾਲ ਹੈ ਖ਼ਾਸ ਨਾਤਾ

ਪ੍ਰੋਗਰਾਮ ਦੇ ਅੰਤ ਵਿੱਚ ਪੰਜਾਬ ਤੋਂ ਆਏ ਕਲਾਕਾਰਾਂ ਨੇ ਬੋਲੀਆਂ ਨਾਲ ਸੋਹਣਾ ਸਮਾਂ ਬੰਨਿਆ। ਸਟੇਜ ਸੰਚਾਲਣ ਦੀ ਜਿੰਮੇਵਾਰੀ  ਦਿਲਜੀਤ ਸਿੱਧੂ ਅਤੇ ਅਸ਼ਮਨ ਸਿੱਧੂ ਨੇ ਸਾਂਝੇ ਤੌਰ ਤੇ ਨਿਭਾਈ ਗਈ। ਮੇਲਾ ਪ੍ਰਬੰਧਕ ਮਨਿੰਦਰ ਬਰਾੜ , ਕਮਲਜੀਤ ਸਿੰਘ, ਬਿੱਕਰ ਬਾਈ, ਜਗਜੀਤ ਸਿੰਘ, ਹਰਮਨ ਗਿੱਲ, ਗੁਰਬੰਸ ਭੰਗੂ, ਅਰਮਿੰਦਰ ਵੜਿੰਗ, ਹਰਪ੍ਰੀਤ ਬਰਾੜ,ਲਖਵਿੰਦਰ ਲੱਖਾ,ਬਲਜੀਤ ਫੁਰਵਾਲੀ ਅਤੇ ਟੀਮ ਦੀ ਮਿਹਨਤ ਕਾਬਿਲੇ ਤਾਰੀਫ ਰਹੀ। ਪ੍ਰਬੰਧਕਾਂ ਵੱਲੋਂ ਇਸ ਮੇਲੇ ਨੂੰ ਕਾਮਯਾਬ ਬਣਾਉਣ ਲਈ ਸਮੂਹ ਸਹਿਯੋਗੀਆਂ ਅਤੇ ਹਾਜ਼ਰ ਦਰਸ਼ਕਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ । 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News