ਚੀਨ ''ਚ ਕੈਨੇਡੀਅਨ ਨਾਗਰਿਕ ਖਿਲਾਫ ਦੋਬਾਰਾ ਸੁਣਵਾਈ ਸ਼ੁਰੂ

Monday, Jan 14, 2019 - 11:32 AM (IST)

ਡੈਲੀਅਨ (ਏਜੰਸੀ)— ਚੀਨ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ੀ ਕੈਨੇਡੀਅਨ ਨਾਗਰਿਕ ਰਾਬਰਟ ਲਿਆਡ ਸ਼ੇਲੇਨਬਰਗ ਖਿਲਾਫ ਸੋਮਵਾਰ ਨੂੰ ਨਵੇਂ ਸਿਰੇ ਤੋਂ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਈ। ਇਹ ਫੈਸਲਾ ਦੋਸ਼ੀ ਨੂੰ ਉੱਪਰੀ ਅਦਾਲਤ ਵਲੋਂ ਸਖਤ ਸਜ਼ਾ ਦੇਣ ਦੇ ਹੁਕਮ ਦਿੱਤੇ ਜਾਣ ਬਾਅਦ ਆਇਆ ਹੈ। ਇਸ ਫੈਸਲੇ ਕਾਰਨ ਚੀਨ ਅਤੇ ਕੈਨੇਡਾ ਵਿਚਕਾਰ ਤਣਾਅ ਵਧ ਸਕਦਾ ਹੈ। ਕੈਨੇਡੀਅਨ ਰਾਬਰਟ ਲਿਆਡ ਸ਼ੇਲੇਨਬਰਗ ਨੂੰ 15 ਸਾਲ ਦੀ ਜੇਲ ਅਤੇ 150,000 ਯੁਆਨ (22,000 ਅਮਰੀਕੀ ਡਾਲਰ) ਜ਼ੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ ਪਰ ਹੁਣ ਉਸ ਨੂੰ ਚੀਨ ਦੇ ਨਸ਼ੀਲੀਆਂ ਦਵਾਈਆਂ ਪ੍ਰਤੀ 'ਜ਼ੀਰੋ ਟਾਲਰੈਂਸ ਕਾਨੂੰਨ' ਤਹਿਤ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


ਚੀਨ ਨੇ ਰਾਬਰਟ ਖਿਲਾਫ ਦੋਬਾਰਾ ਸੁਣਵਾਈ ਦਾ ਫੈਸਲਾ ਪਿਛਲੇ ਮਹੀਨੇ ਕੈਨੇਡਾ 'ਚ ਆਪਣੀ ਨਾਗਰਿਕ ਅਤੇ ਹੁਵੇਈ ਕੰਪਨੀ ਦੀ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਂਗਝੇਊ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਲਿਆ ਹੈ। ਚੀਨ ਵਾਂਗਝੋਊ ਦੀ ਹਿਰਾਸਤ ਮਗਰੋਂ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦੇ ਕੇ ਕੈਨੇਡਾ ਦੇ ਦੋ ਨਾਗਰਿਕਾਂ ਨੂੰ ਗ੍ਰਿਫਤਾਰ ਕਰ ਚੁੱਕਾ ਹੈ, ਜਿਨ੍ਹਾਂ 'ਚ ਇਕ ਸਾਬਕਾ ਡਿਪਲੋਮੈਟ ਅਤੇ ਇਕ ਉਦਯੋਗਪਤੀ ਸ਼ਾਮਲ ਹਨ। ਉਸ ਨੂੰ 2014 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ 'ਚ ਲਿਆਓਨਿੰਗ ਸੂਬੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ।


Related News