ਸਮੂਹਿਕ ਗੋਲੀਬਾਰੀ ਤੋਂ ਬਾਅਦ ਕੈਨੇਡੀਅਨ ਏਜੰਸੀ ਨੇ ਅਮਰੀਕੀ ਸਰਹੱਦ ''ਤੇ ਜਾਰੀ ਕੀਤਾ ਅਲਰਟ
Friday, Oct 27, 2023 - 12:32 PM (IST)
ਓਟਾਵਾ (ਏਜੰਸੀ)- ਅਮਰੀਕੀ ਰਾਜ ਮੇਨ ਵਿੱਚ 2 ਸਮੂਹਿਕ ਗੋਲੀਬਾਰੀ ਦੀਆਂ ਘਟਨਾਵਾਂ ਵਿਚ 18 ਲੋਕਾਂ ਦੀ ਮੌਤ ਮਗਰੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਨੇ ਅਮਰੀਕਾ ਨਾਲ ਲੱਗਦੀ ਦੇਸ਼ ਦੀ ਸਰਹੱਦ ‘ਤੇ ਤਾਇਨਾਤ ਆਪਣੇ ਕਰਮਚਾਰੀਆਂ ਲਈ ‘ਹਥਿਆਰਬੰਦ ਅਤੇ ਖ਼ਤਰਨਾਕ’ ਅਲਰਟ ਜਾਰੀ ਕੀਤਾ ਹੈ। ਵੀਰਵਾਰ ਦੇਰ ਰਾਤ ਜਾਰੀ ਆਪਣੇ ਅਲਰਟ ਵਿੱਚ, ਸੀ.ਬੀ.ਐੱਸ.ਏ. ਨੇ ਆਪਣੇ ਅਧਿਕਾਰੀਆਂ ਨੂੰ ਸ਼ੱਕੀ ਵਿਅਕਤੀ ਦੀ ਭਾਲ ਕਰਨ ਨੂੰ ਕਿਹਾ, ਜਿਸਦੀ ਪਛਾਣ 40 ਸਾਲਾ ਰਾਬਰਟ ਕਾਰਡ ਵਜੋਂ ਹੋਈ ਹੈ, ਜੋ ਯੂ.ਐੱਸ. ਆਰਮੀ ਰਿਜ਼ਰਵ ਟਰੇਨਿੰਗ ਸੈਂਟਰ ਵਿੱਚ ਹਥਿਆਰਾਂ ਦਾ ਇੰਸਟ੍ਰਕਟਰ ਸੀ, ਜਿਸ ਨੇ ਕਈ ਲੋਕਾਂ ਨੂੰ ਜ਼ਖ਼ਮੀ ਵੀ ਕੀਤਾ ਸੀ। ਇੱਥੇ ਦੱਸ ਦੇਈਏ ਕਿ ਬੁੱਧਵਾਰ ਰਾਤ ਨੂੰ ਮੇਨ ਦੇ ਸ਼ਹਿਰ ਲੇਵਿਸਟਨ ਵਿੱਚ ਗੋਲੀਬਾਰੀ ਹੋਈ ਸੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਕਤਰ ’ਚ 8 ਸਾਬਕਾ ਭਾਰਤੀ ਸਮੁੰਦਰੀ ਫ਼ੌਜੀਆਂ ਨੂੰ ਮੌਤ ਦੀ ਸਜ਼ਾ, ਲੱਗਾ ਸੀ ਇਹ ਦੋਸ਼
ਏਜੰਸੀ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ, 'CBSA ਮੇਨ ਵਿੱਚ ਦੁਖ਼ਦਾਈ ਘਟਨਾਵਾਂ ਤੋਂ ਜਾਣੂ ਹੈ। ਸਾਡੇ ਅਫ਼ਸਰਾਂ ਨੂੰ ਇਸ ਸਥਿਤੀ ਦੇ ਉੱਚ ਖ਼ਤਰੇ ਪ੍ਰਤੀ ਸੁਚੇਤ ਕੀਤਾ ਗਿਆ ਹੈ, ਅਤੇ ਅਸੀਂ ਆਪਣੇ ਕਾਨੂੰਨ ਲਾਗੂ ਕਰਨ ਵਾਲੇ ਭਾਈਵਾਲਾਂ ਦੇ ਨਾਲ ਚੌਕਸ ਹਾਂ। ਸਾਡੀ ਹਮਦਰਦੀ ਮੇਨ ਦੇ ਨਾਗਰਿਕਾਂ ਅਤੇ ਪ੍ਰਭਾਵਿਤ ਸਾਰੇ ਲੋਕਾਂ ਨਾਲ ਹੈ।' ਏਜੰਸੀ ਨੇ ਅੱਗੇ ਕਿਹਾ ਕਿ ਉਹ "ਕੈਨੇਡਾ ਦੀਆਂ ਸਰਹੱਦਾਂ ਨੂੰ ਕਿਸੇ ਵੀ ਖ਼ਤਰੇ ਜਾਂ ਗੈਰ-ਕਾਨੂੰਨੀ ਦਾਖਲੇ ਦੀ ਕੋਸ਼ਿਸ਼ ਤੋਂ ਬਚਾਉਣ" ਲਈ ਕੈਨੇਡੀਅਨ ਅਤੇ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੇ ਭਾਈਵਾਲਾਂ ਨਾਲ ਕੰਮ ਕਰ ਰਹੀ ਹੈ। ਲੇਵਿਸਟਨ ਸ਼ਹਿਰ ਕੈਨੇਡਾ ਦੇ ਨਿਊ ਬਰੰਜ਼ਵਿਕ ਸੂਬੇ ਤੋਂ ਲਗਭਗ 260 ਕਿਲੋਮੀਟਰ ਦੱਖਣ-ਪੱਛਮ ਵਿੱਚ ਸਥਿਤ ਹੈ।
ਇਹ ਵੀ ਪੜ੍ਹੋ: ਗੁਆਂਢੀ ਘੱਟ ਰੇਟ ’ਤੇ ਵੇਚ ਰਿਹਾ ਸੀ ਸਬਜ਼ੀ, ਵਜ੍ਹਾ ਪੁੱਛਣ ’ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਜਾਨਲੇਵਾ ਹਮਲਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।