ਕੈਨੇਡਾ ਨੇ ਪ੍ਰੋ-ਖਾਲਿਸਤਾਨ ਸਮੂਹ ਦਾ ਦਾਅਵਾ ਕੀਤਾ ਖਾਰਜ
Saturday, Sep 05, 2020 - 03:02 PM (IST)
ਟੋਰਾਂਟੋ- ਕੈਨੇਡਾ ਦੇ ਲਾਅ ਇਨਫੋਰਸਮੈਂਟ ਭਾਵ ਕਾਨੂੰਨ ਲਾਗੂ ਕਰਨ ਵਾਲਿਆਂ ਨੇ ਪ੍ਰੋ-ਖਾਲਿਸਤਾਨ ਸਮਰਥਕ ਵੱਖਵਾਦੀ ਸਮੂਹ, ਸਿੱਖ ਫਾਰ ਜਸਟਿਸ ਵਲੋਂ ਕੀਤੇ ਦਾਅਵਿਆਂ ਨੂੰ ਗਲਤ ਠਹਿਰਾਇਆ ਹੈ।
ਇਸ ਵਿਚ ਕਿਹਾ ਗਿਆ ਸੀ ਕਿ ਹਥਿਆਰਬੰਦ ਵਿਅਕਤੀਆਂ ਨੇ ਪੰਜਾਬ ਰਿਫਰੈਂਡਮ 2020 ਨਾਂ ਦੇ ਆਪਣੇ ਵੱਖਵਾਦੀ ਪ੍ਰੋਗਰਾਮ ਨਾਲ ਸਬੰਧਤ ਵੋਟਰ ਰਜਿਸਜਟਰ ਮੁਹਿੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
15 ਅਗਸਤ ਨੂੰ ਜਦ ਸਥਾਨਕ ਸਿੱਖ ਫਾਰ ਜਸਟਿਸ ਕਾਰਕੁੰਨਾ ਵਲੋਂ ਟੋਰਾਂਟੋ ਵਿਚ ਭਾਰਤੀ ਵਣਜ ਦੂਤਘਰ ਦੇ ਕੋਲ ਮੁਹਿੰਮ ਚਲਾਉਣ ਲਈ ਅੱਗੇ ਵੱਧ ਰਹੇ ਸਨ ਤਾਂ 8 ਲੋਕਾਂ ਨੂੰ ਇਕ ਅਣਪਛਾਤੇ ਵਿਅਕਤੀ ਦੀ ਸ਼ਿਕਾਇਤ 'ਤੇ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ 5 'ਤੇ ਗੋਲੀਆਂ ਨਾਲ ਭਰੇ ਹਥਿਆਰ ਹੋਣ ਦੇ ਦੋਸ਼ ਲਗਾਏ ਗਏ ਸਨ।
ਸਿੱਖ ਫਾਰ ਜਸਟਿਸ ਨੇ ਦੋਸ਼ ਲਾਇਆ ਕਿ ਗੱਡੀ ਵਿਚ ਭਾਰਤੀ ਤਿਰੰਗਾ ਲੱਗਾ ਸੀ ਤੇ ਉਨ੍ਹਾਂ ਦਾ ਇਰਾਦਾ ਵੋਟਰ ਰਜਿਸਟ੍ਰੇਸ਼ਨ ਡਰਾਈਵ ਨੂੰ ਤੋੜਨ-ਭੰਨ੍ਹਣ ਦਾ ਸੀ। ਹਾਲਾਂਕਿ ਪੀਲਲ ਖੇਤਰੀ ਪੁਲਸ ਨੇ ਇਸ ਘਟਨਾ ਦਾ ਰਾਜਨੀਤਕ ਐਂਗਲ ਹੋਣ ਤੋਂ ਇਨਕਾਰ ਕੀਤਾ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਇਸ ਦਾ ਖਾਲਿਸਤਾਨ ਸਮਰਥਕ ਸਮੂਹ ਦੇ ਪ੍ਰਸਤਾਵਿਤ ਪ੍ਰੋਗਰਾਮ ਅਤੇ ਸਿੱਖ ਫਾਰ ਜਸਟਿਸ ਵਲੋਂ ਲਾਏ ਗਏ ਦੋਸ਼ਾਂ ਨਾਲ ਸਬੰਧ ਹੈ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਏਜੰਟ ਹੋਣ ਦੀ ਜਾਣਕਾਰੀ ਨਹੀਂ ਮਿਲੀ ਸੀ।