ਕੈਨੇਡਾ ਨੇ ਕੋਰੋਨਾ ਵੈਕਸੀਨ ਦੀਆਂ 5 ਲੱਖ ਖੁਰਾਕਾਂ ਭੇਜਣ ਲਈ ਭਾਰਤ ਦਾ ਕੀਤਾ ਧੰਨਵਾਦ

03/04/2021 5:59:47 PM

ਓਟਾਵਾ (ਭਾਸ਼ਾ): ਕੈਨੇਡਾ ਵਿਚ ਬੁੱਧਵਾਰ (ਸਥਾਨਕ ਸਮੇਂ ਮੁਤਾਬਕ) ਕੋਰੋਨਾ ਵਾਇਰਸ ਦੇ ਟੀਕੇ ਭੇਜਣ ਲਈ ਭਾਰਤ ਦਾ ਧੰਨਵਾਦ ਕੀਤਾ। ਇੱਥੇ ਦੱਸ ਦਈਏ ਕਿ ਐਸਟ੍ਰਾਜ਼ੇਨੇਕਾ ਵੈਕਸੀਨ ਨੂੰ ਮਨਜ਼ੂਰੀ ਮਿਲਣ ਦੇ ਇਕ ਹਫ਼ਤੇ ਬਾਅਦ 4 ਮਾਰਚ ਨੂੰ ਭਾਰਤ ਵਿਚ ਬਣੀਆਂ 500000 ਖੁਰਾਕਾਂ ਕੈਨੇਡਾ ਪਹੁੰਚੀਆਂ ਹਨ। ਓਕਵਿਲੇ ਦੀ ਸਾਂਸਦ ਅਤੇ ਜਨਤਕ ਸੇਵਾ ਅਤੇ ਖਰੀਦ ਮੰਤਰੀ ਅਨੀਤਾ ਆਨੰਦ ਨੇ ਇਕ ਟਵੀਟ ਵਿਚ ਕਿਹਾ,''AZ/CoviShield ਵੈਕਸੀਨ ਹੁਣ ਕੈਨੇਡਾ ਵਿਚ ਹੈ। ਭਾਰਤ ਦੇ ਸੀਰਮ ਇੰਸਟੀਚਿਊਟ ਤੋਂ ਅੱਜ ਸਵੇਰੇ 500000 ਖੁਰਾਕਾਂ ਦੀ ਪਹਿਲੀ ਖੇਪ ਪਹੁੰਚੀ ਹੈ। ਕੁੱਲ 1.5 ਮਿਲੀਅਨ ਤੋਂ ਵੱਧ ਖੁਰਾਕਾਂ ਆਉਣੀਆਂ ਹਨ। ਉਹਨਾਂ ਸਾਰਿਆਂ ਨੂੰ ਧੰਨਵਾਦ ਜਿਹਨਾਂ ਦੀ ਸਖ਼ਤ ਮਿਹਨਤ ਨਾਲ ਅਜਿਹਾ ਸੰਭਵ ਹੋਇਆ। ਅਸੀਂ ਭਵਿੱਖ ਦੇ ਸਹਿਯੋਗ ਲੋਈ ਤਿਆਰ ਹਾਂ।''

PunjabKesari

ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਕੋਵਿਡ-19 ਟੀਕਿਆਂ ਦੀਆਂ 944,600 ਖੁਰਾਕਾਂ ਇਸ ਹਫ਼ਤੇ ਕੈਨੇਡਾ ਪਹੁੰਚ ਜਾਣਗੀਆਂ, ਜਿਹਨਾਂ ਵਿਚੋਂ 444,600 ਖੁਰਾਕਾਂ ਫਾਈਜ਼ਰ ਦੀਆਂ ਹਨ ਅਤੇ 500,000 ਖੁਰਾਕਾਂ ਐਸਟ੍ਰਾਜ਼ੇਨੇਕਾ ਦੀਆਂ ਹਨ। ਆਨੰਦ ਅਤੇ ਉਹਨਾਂ ਦੀ ਟੀਮ ਵੱਲੋਂ ਕੋਰੋਨਾ ਵਾਇਰਸ ਵੈਕਸੀਨਦੀ ਖਰੀਦ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਤਾਰੀਫ ਕਰਦਿਆਂ ਕਿਹਾ ਪਿਕਰਿੰਗ-ਯੂਐਕਸਬਬ੍ਰਿਜ ਦੇ ਸਾਂਸਦ ਜੇਨੀਫਰ ਓ'ਕੋਨੇਲ ਨੇ ਕਿਹਾ,''ਇਹ ਅਵਿਸ਼ਵਾਸਯੋਗ ਕੰਮ ਹੈ-ਐਸਟ੍ਰਾਜ਼ੇਨੇਕਾ ਨੂੰ ਪਿਛਲੇ ਸ਼ੁੱਕਰਵਾਰ ਨੂੰ ਮਨਜ਼ੂਰੀ ਦਿੱਤੀਗਈ ਸੀ ਅਤੇ ਮੰਤਰੀ ਅਨੀਤਾ ਉਹਨਾਂ ਦੀ ਟੀਮ ਨੂੰ ਧੰਨਵਾਦ, ਜੋ 5 ਦਿਨ ਬਾਅਦ ਹੀ ਸਾਨੂੰ 1.5 ਮਿਲੀਅਨ ਵੱਧ ਦੇ ਸੌਦੇ ਵਿਚ 500,000 ਖੁਰਾਕਾਂ ਮਿਲ ਗਈਆਂ। ਹੁਣ ਅਸੀਂ ਮਾਰਚ ਦੇ ਅਖੀਰ ਤੱਕ 6.5 ਮਿਲੀਅਨ ਤੋਂ ਵੱਧ ਖੁਰਾਕਾਂ ਪ੍ਰਾਪਤ ਕਰਨ ਲਈ ਤਿਆਰ ਹਾਂ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਆਪਣੇ ਕੈਨੇਡੀਅਨ ਹਮਰੁਤਬਾ ਜਸਟਿਨ ਟਰੂਡੋ ਨਾਲ ਗੱਲਲ ਕੀਤੀ ਸੀ ਅਤੇ ਭਰੋਸਾ ਦਿੱਤਾ ਸੀ ਕਿ ਭਾਰਤ ਕੈਨੇਡਾ ਦੇ ਕੋਵਿਡ-19 ਟੀਕਾਕਰਨ ਦੀਆ ਕੋਸ਼ਿਸ਼ਾਂ ਦਾ ਸਮਰਥਨ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ। ਤਾਰੀਫ਼ ਕਰਦਿਆਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਜੇਕਰ ਦੁਨੀਆ ਕੋਵਿਡ-19 ਨੂੰ ਜਿੱਤਣ ਵਿਚ ਸਫਲ ਹੁੰਦੀ ਹੈ ਤਾਂ ਇਹ ਭਾਰਤ ਦੀਜ਼ਬਰਦਸਤ ਦਵਾਈ ਸਮਰੱਥਾ ਦੇ ਕਾਰਨ ਸੰਭਵ ਹੋਵੇਗਾ ਅਤੇ  ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਨੇ ਦੁਨੀਆ ਨਾਲ ਇਸ ਸਮਰੱਥਾ ਨੂੰ ਸਾਂਝਾ ਕਰਨ ਵਿਚ ਮਦਦ ਕੀਤੀ। 

ਇਸ ਮਹੀਨੇ ਦੀ ਸ਼ੁਰੂਆਤ ਵਿਚ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀ.ਈ.ਓ. ਅਦਾਰ ਪੂਨਾਵਾਲਾ ਨੇ ਕਿਹਾ ਸੀ ਕਿ ਪਿਆਰੇ ਮਾਣਯੋਗ ਪੀ.ਐੱਮ. ਜਸਟਿਨ ਟਰੂਡੋ , ਮੈਂ ਭਾਰਤ ਅਤੇ ਇਸ ਦੇ ਵੈਕਸੀਨ ਉਦਯੋਗ ਦੇ ਪ੍ਰਤੀ ਤੁਹਾਡੇ ਸ਼ਬਦਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਜਿਵੇਂ ਕਿ ਅਸੀਂ ਕੈਨੇਡਾ ਵਿਚ ਇਸ ਵੈਕਸੀਨ ਦੀ ਮਨਜ਼ੂਰ ਦਾ ਇੰਤਜ਼ਾਰ ਕਰ ਰਹੇ ਹਾਂ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਸੀਰਮ ਇੰਸਟੀਚਿਊਟ ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਕੈਨੇਡਾ ਲਈ ਕੋਵੀਸ਼ੀਲਡ ਪਹੁੰਚਾ ਦੇਵੇਗਾ।

ਨੋਟ- ਕੈਨੇਡਾ ਨੇ ਕੋਵਿਡ-19 ਵੈਕਸੀਨ ਭੇਜਣ ਲਈ ਭਾਰਤ ਦਾ ਕੀਤ ਧੰਨਵਾਦ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News