ਕੈਨੇਡਾ-ਭਾਰਤ ਵਿਚਕਾਰ ਏਅਰ ਬੱਬਲ ਸਮਝੌਤਾ, 56 ਹੋਰ ਉਡਾਣਾਂ ਨੂੰ ਹਰੀ ਝੰਡੀ

Thursday, Sep 03, 2020 - 03:10 PM (IST)

ਕੈਨੇਡਾ-ਭਾਰਤ ਵਿਚਕਾਰ ਏਅਰ ਬੱਬਲ ਸਮਝੌਤਾ, 56 ਹੋਰ ਉਡਾਣਾਂ ਨੂੰ ਹਰੀ ਝੰਡੀ

ਟੋਰਾਂਟੋ- ਭਾਵੇਂ ਕਿ ਕੈਨੇਡਾ ਨੇ ਆਪਣੀ ਸਰਹੱਦ ਕੌਮਾਂਤਰੀ ਉਡਾਣਾਂ ਲਈ ਅਜੇ ਸਤੰਬਰ ਦੇ ਅਖੀਰ ਤੱਕ ਬੰਦ ਰੱਖਣ ਦਾ ਹੀ ਫੈਸਲਾ ਕੀਤਾ ਹੈ ਪਰ ਭਾਰਤ ਨਾਲ ਏਅਰ ਬੱਬਲ ਸਮਝੌਤੇ ਤਹਿਤ ਭਾਰਤ ਤੇ ਕੈਨੇਡਾ ਵਿਚਕਾਰ ਉਡਾਣਾਂ ਨੂੰ ਵੀ ਚਲਾਉਣ ਦੀ ਇਜਾਜ਼ਤ ਦਿਤੀ ਗਈ ਹੈ ।

ਉੱਥੇ ਹੀ, ਕੋਰੋਨਾ ਵਾਇਰਸ ਕਾਰਨ ਕੈਨੇਡਾ ਵਿਚ ਫਸੇ ਭਾਰਤੀਆਂ ਨੂੰ ਵਾਪਸ ਦੇਸ਼ ਲਿਆਉਣ ਲਈ ਵੰਦੇ ਭਾਰਤ ਮਿਸ਼ਨ ਤਹਿਤ ਭੇਜੀਆਂ ਗਈਆਂ ਫਲਾਈਟਾਂ ਦੀ ਗਿਣਤੀ ਸਤੰਬਰ ਤੱਕ 100 ਤੋਂ ਪਾਰ ਹੋ ਜਾਵੇਗੀ। ਇਸ ਦੇ ਨਾਲ ਹੀ ਵੰਦੇ ਭਾਰਤ ਮਿਸ਼ਨ ਦੇ 6ਵੇਂ ਪੜਾਅ ਤਹਿਤ 24 ਅਕਤੂਬਰ ਤੱਕ ਟੋਰਾਂਟੋ ਤੇ ਵੈਨਕੁਵਰ ਅਤੇ ਭਾਰਤੀ ਸ਼ਹਿਰਾਂ ਵਿਚਕਾਰ 56 ਹੋਰ ਫਲਾਈਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਭਾਰਤ ਤੇ ਕੈਨੇਡਾ ਵਿਚਕਾਰ ਅਗਸਤ ਮਹੀਨੇ ਏਅਰ ਬੱਬਲ ਸਮਝੌਤਾ ਹੋਇਆ ਸੀ ਅਤੇ ਏਅਰ ਇੰਡੀਆ ਤੇ ਏਅਰ ਕੈਨੇਡਾ ਨੂੰ ਇਕ-ਦੂਜੇ ਦੇਸ਼ਾਂ ਵਿਚ ਭੇਜਣ ਦੀ ਮਨਜ਼ੂਰੀ ਦਿੱਤੀ ਗਈ ਹੈ। ਵੰਦੇ ਭਾਰਤ ਮਿਸ਼ਨ ਤਹਿਤ ਕੈਨੇਡਾ ਤੋਂ 13 ਹਜ਼ਾਰ ਤੋਂ ਵੱਧ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ, ਜਿਸ ਵਿਚ ਭਾਰਤੀ ਵਿਦਿਆਰਥੀ ਵੀ ਹਨ। 
ਗੌਰਤਲਬ ਹੈ ਕਿ ਕੈਨੇਡਾ ਵਿਚ ਵਾਪਸ ਆ ਰਹੇ ਲੋਕਾਂ ਲਈ 14 ਦਿਨ ਦਾ ਇਕਾਂਤਵਾਸ ਤੇ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ ਹੈ। ਏਅਰ ਬੱਬਲ ਸਮਝੌਤੇ ਤਹਿਤ ਏਅਰ ਇੰਡੀਆ ਦਿੱਲੀ ਤੋਂ ਉਡਾਣਾਂ ਭਰੇਗੀ ਤੇ ਅੰਮ੍ਰਿਤਸਰ, ਕੋਚੀ, ਮੁੰਬਈ, ਅਹਿਮਦਾਬਾਦ, ਚੇਨੱਈ ਤੇ ਬੈਂਗਲੁਰੂ ਨੂੰ ਵੀ ਨਾਲ ਜੋੜੇਗੀ। 


author

Lalita Mam

Content Editor

Related News