ਕੈਨੇਡਾ ''ਚ ਕੋਵਿਡ ਟੈਸਟ ਨਾ ਕਰਵਾਉਣ ''ਤੇ 750 ਡਾਲਰ ਦਾ ਜੁਰਮਾਨਾ
Thursday, Feb 18, 2021 - 09:57 AM (IST)
ਨਿਊਯਾਰਕ/ਮਿਸੀਸਾਗਾ (ਰਾਜ ਗੋਗਨਾ): ਕੈਨੇਡਾ ਦੇ ਮਿਸੀਸਾਗਾ ਦੇ ਅੰਤਰਰਾਸ਼ਟਰੀ ਪੀਅਰਸਨ ਏਅਰਪੋਰਟ ਵਿਖੇ ਅੰਤਰਰਾਸ਼ਟਰੀ ਯਾਤਰੀਆਂ ਵੱਲੋਂ ਪਹੁੰਚਣ ਤੋਂ ਬਾਅਦ ਕੋਵਿਡ ਟੈਸਟ ਨਾ ਕਰਵਾਉਣ ਦੇ ਦੋਸ਼ਾਂ ਹੇਠ ਹੁਣ ਤੱਕ 31 ਟਿਕਟਾਂ ਦਿੱਤੀਆਂ ਜਾ ਚੁੱਕੀਆਂ ਹਨ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਸਰਕਾਰ ਵੱਲੋਂ ਲਾਜ਼ਮੀ ਕੀਤੇ ਕੋਰੋਨਾ ਟੈਸਟ ਤੋਂ ਟਰੱਕ ਡਰਾਈਵਰਾਂ ਨੂੰ ਛੋਟ
ਇੰਨਾਂ ਟਿਕਟਾਂ ਵਿੱਚੋਂ 18 ਟਿਕਟਾਂ ਇਸ ਏਅਰਪੋਰਟ 'ਤੇ ਡਰੱਗ ਫੋਰਡ ਸਰਕਾਰ ਵੱਲੋਂ ਕੋਵਿਡ ਟੈਸਟ ਲਾਜ਼ਮੀ ਕਰਨ ਦੇ ਪਹਿਲੇ ਹਫਤੇ ਫਰਵਰੀ 1 ਤੋਂ ਫਰਵਰੀ 7 ਦੇ ਵਿੱਚਕਾਰ ਅਤੇ ਬਾਕੀ 13 ਟਿਕਟਾਂ ਉਸ ਤੋਂ ਬਾਅਦ ਵਿੱਚ ਦਿੱਤੀਆਂ ਗਈਆਂ ਹਨ। ਕੋਵਿਡ ਟੈਸਟ ਨਾ ਕਰਵਾਉਣ ਉੱਤੇ 750 ਡਾਲਰ ਦਾ ਜੁਰਮਾਨਾ ਲਾਇਆ ਜਾਂਦਾ ਹੈ।