''ਪਲਾਸਟਿਕ ਦੀ ਸਤ੍ਹਾ ''ਤੇ ਅੱਠ ਦਿਨਾਂ ਤੱਕ ਟਿਕਿਆ ਰਹਿ ਸਕਦਾ ਹੈ ਓਮੀਕ੍ਰੋਨ ਰੂਪ''

Wednesday, Jan 26, 2022 - 06:41 PM (IST)

''ਪਲਾਸਟਿਕ ਦੀ ਸਤ੍ਹਾ ''ਤੇ ਅੱਠ ਦਿਨਾਂ ਤੱਕ ਟਿਕਿਆ ਰਹਿ ਸਕਦਾ ਹੈ ਓਮੀਕ੍ਰੋਨ ਰੂਪ''

ਟੋਕੀਓ (ਭਾਸ਼ਾ): ਗਲੋਬਲ ਪੱਧਰ 'ਤੇ ਫੈਲੇ ਕੋਰੋਨਾ ਵਾਇਰਸ ਦੇ ਰੂਪਾਂ ਨੇ ਤਬਾਹੀ ਮਚਾਈ ਹੋਈ ਹੈ।ਇਹਨਾਂ ਤੋਂ ਬਚਾਅ ਲਈ ਵਿਗਿਆਨੀ ਅਤੇ ਡਾਕਟਰ ਦਿਨ-ਰਾਤ ਅਧਿਐਨ ਕਰ ਰਹੇ ਹਨ। ਇੱਕ ਨਵੇਂ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਾਰਸ-ਕੋਵਿ-2 ਵਾਇਰਸ ਦਾ ਓਮੀਕ੍ਰੋਨ ਰੂਪ ਸਕਿਨ 'ਤੇ 21 ਘੰਟੇ, ਜਦੋਂ ਕਿ ਪਲਾਸਟਿਕ ਦੀ ਸਤ੍ਹਾ 'ਤੇ ਅੱਠ ਦਿਨਾਂ ਤੱਕ ਜਿਉਂਦਾ ਰਹਿ ਸਕਦਾ ਹੈ। ਇਸ ਰੂਪ ਦੇ ਵਧੇਰੇ ਸੰਕ੍ਰਾਮਕ ਹੋਣ ਦੀ ਮੁੱਖ ਕਾਰਨ ਵੀ ਇਹੀ ਮੰਨਿਆ ਜਾ ਰਿਹਾ ਹੈ। 

ਅਧਿਐਨ ਨੂੰ ਜਾਪਾਨ ਸਥਿਤ ਕਯੋਟੋ ਪ੍ਰਿਫੇਕਚਰਲ ਯੂਨੀਵਰਸਿਟੀ ਆਫ ਮੈਡੀਸਨ ਦੇ ਖੋਜੀਆਂ ਅੰਜਾਮ ਦਿੱਤਾ। ਉਹਨਾਂ ਨੇ ਸਾਰਸ-ਕੋਵਿ-2 ਵਾਇਰਸ ਦੇ ਵੁਹਾਨ ਵਿੱਚ ਮਿਲੇ ਰੂਪ ਦੇ ਵੱਖ-ਵੱਖ ਸਤਹਾਂ 'ਤੇ ਜਿਉਂਦੇ ਰਹਿਣ ਦੀ ਸਮਰੱਥਾ ਦੀ ਤੁਲਨਾ ਹੋਰ ਗੰਭੀਰ ਰੂਪਾਂ ਨਾਲ ਕੀਤੀ। ਖੋਜੀਆਂ ਨੇ ਪਾਇਆ ਕਿ ਅਲਫਾ, ਬੀਟਾ, ਡੇਲਟਾ ਅਤੇ ਓਮੀਕ੍ਰੋਨ ਰੂਪ ਵਾਇਰਸ ਕੇ ਵੁਹਾਨ ਵੇਰੀਐਂਟ ਕੇ ਮੁਕਾਬਲੇ ਸਕਿਨ ਅਤੇ ਪਲਾਸਟਿਕ ਦੀ ਸਤ੍ਹਾ 'ਤੇ ਦੁੱਗਣੇ ਤੋਂ ਵੀ ਜ਼ਿਆਦਾ ਸਮੇਂ ਤੱਕ ਟਿਕੇ ਰਹਿ ਸਕਦੇ ਹਨ। ਇਹੀ ਕਾਰਨ ਹੈ ਕਿ ਇਹਨਾਂ ਰੂਪਾਂ ਤੋਂ ਸੰਕਰਮਣ ਦੀ ਦਰ ਚੀਨ ਦੇ ਵੁਹਾਨ ਵਿੱਚ ਮਿਲੇ ਮੂਲ ਵੇਰੀਐਂਟ ਤੋਂ ਕਿਤੇ ਜ਼ਿਆਦਾ ਦਰਜ ਕੀਤੀ ਗਈ ਹੈ। ਹਾਲਾਂਕਿ, ਇਸ ਅਧਿਐਨ ਦੀ ਫਿਲਹਾਲ ਸਮੀਖਿਆ ਨਹੀਂ ਕੀਤੀ ਗਈ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਅਹਿਮ ਖ਼ਬਰ : ਓਮੀਕਰੋਨ ਵੈਰੀਐਂਟ ਖ਼ਿਲਾਫ਼ 'ਵੈਕਸੀਨ' ਤਿਆਰ, ਫਾਈਜ਼ਰ ਨੇ ਸ਼ੁਰੂ ਕੀਤਾ 'ਟ੍ਰਾਇਲ'

ਖੋਜੀਆਂ ਨੇ ਦੱਸਿਆ ਕਿ ਪਲਾਸਟਿਕ ਦੀ ਸਤ੍ਹਾ 'ਤੇ ਵੁਹਾਨ ਰੂਪ ਔਸਤਨ 56 ਘੰਟੇ ਤੱਕ ਜਿਉਂਦਾ ਰਹਿ ਸਕਦਾ ਹੈ, ਅਲਫ਼ਾ, ਬੀਟਾ, ਗਾਮਾ, ਡੇਲਟਾ ਅਤੇ ਓਮੀਕ੍ਰੋਨ ਰੂਪ ਦੇ ਮਾਮਲੇ ਵਿੱਚ ਇਹ ਮਿਆਦ ਕ੍ਰਮਵਾਰ 191.3 ਘੰਟੇ, 156.6 ਘੰਟੇ, 59.3 ਘੰਟੇ, 114 ਘੰਟੇ ਅਤੇ 193.5 ਘੰਟੇ ਮਾਪੀ ਗਈ ਹੈ। ਖੋਜੀਆਂ ਮੁਤਾਬਕ ਜਿੱਥੇ ਸਕਿਨ 'ਤੇ ਵੁਹਾਨ ਰੂਪ 8.6 ਘੰਟੇ ਤੱਕ ਟਿਕੇ ਰਹਿਣ ਵਿੱਚ ਸਮਰੱਥ ਹੈ, ਉੱਥੇ ਅਲਫ਼ਾ ਰੂਪ 19.6 ਘੰਟੇ, ਬੀਟਾ ਰੂਪ 19.1 ਘੰਟੇ, ਗਾਮਾ ਰੂਪ 11 ਘੰਟੇ, ਡੇਲਟਾ ਰੂਪ 16.8 ਘੰਟੇ ਅਤੇ ਓਮੀਕ੍ਰੋਨ ਰੂਪ 21.1 ਘੰਟੇ ਤੱਕ ਆਪਣੀ ਹੋਂਦ ਬਣਾਈ ਰੱਖ ਸਕਦਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News