ਸਿਡਨੀ ''ਚ ਤੜਕਸਾਰ ਵਾਪਰੀ ਭਿਆਨਕ ਵਾਰਦਾਤ, ਘਰ ''ਚੋਂ ਲਹੂ-ਲੁਹਾਨ ਮਿਲੀ ਔਰਤ

09/28/2017 11:36:22 AM

ਸਿਡਨੀ,(ਬਿਊਰੋ)— ਆਸਟ੍ਰੇੇਲੀਆ ਦੇ ਸਿਡਨੀ ਸਥਿਤ ਇਕ ਘਰ 'ਚੋਂ ਵੀਰਵਾਰ ਤੜਕਸਾਰ ਪੁਲਸ ਨੂੰ ਜ਼ਖਮੀ ਹਾਲਤ 'ਚ ਇਕ ਔਰਤ ਮਿਲੀ। ਔਰਤ ਦੇ ਸਾਥੀ ਨੇ ਉਸ 'ਤੇ ਹਥੌੜੇ ਅਤੇ ਚਾਕੂ ਨਾਲ ਹਮਲਾ ਕਰ ਦਿੱਤਾ। ਪੁਲਸ ਅਤੇ ਪੈਰਾ-ਮੈਡੀਕਲ ਅਧਿਕਾਰੀਆਂ ਨੇ ਜ਼ਖਮੀ ਹਾਲਤ ਵਿਚ ਔਰਤ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ। ਪੁਲਸ ਮੁਤਾਬਕ ਔਰਤ ਦੀ ਅਜਿਹੀ ਹਾਲਤ ਸੀ ਕਿ ਉਹ ਪਛਾਣਯੋਗ ਨਹੀਂ ਹੈ। ਔਰਤ ਦਾ ਸਿਰ ਬੁਰੀ ਤਰ੍ਹਾਂ ਨਾਲ ਜ਼ਖਮੀ ਸੀ। 
ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਤੜਕਸਾਰ 5.00 ਵਜੇ ਘਟਨਾ ਦੀ ਜਾਣਕਾਰੀ ਮਿਲੀ। ਇਹ ਘਟਨਾ ਸਿਡਨੀ ਦੇ ਸ਼ਹਿਰ ਕੈਂਪਸੀ 'ਚ ਵਾਪਰੀ। ਪੁਲਸ ਮੁਤਾਬਕ ਜਦੋਂ ਉਹ ਘਟਨਾ ਵਾਲੀ ਥਾਂ 'ਤੇ ਪੁੱਜੇ ਤਾਂ ਇਕ ਔਰਤ ਗੰਭੀਰ ਰੂਪ ਨਾਲ ਜ਼ਖਮੀ ਹਾਲਤ 'ਚ ਲਹੂ-ਲੁਹਾਨ ਪਈ ਮਿਲੀ। ਔਰਤ ਦਾ ਪੈਰਾ-ਮੈਡੀਕਲ ਅਧਿਕਾਰੀਆਂ ਵਲੋਂ ਇਲਾਜ ਕੀਤਾ ਗਿਆ ਅਤੇ ਫਿਰ ਉਸ ਨੂੰ ਐਂਬੂਲੈਂਸ ਜ਼ਰੀਏ ਹਸਪਤਾਲ ਪਹੁੰਚਾਇਆ ਗਿਆ। ਪੁਲਸ ਨੇ ਮੌਕੇ 'ਤੇ ਔਰਤ ਦੇ ਸਾਥੀ ਨੂੰ ਗ੍ਰਿ੍ਰਫਤਾਰ ਕਰ ਲਿਆ ਅਤੇ ਕੈਂਪਸੀ ਪੁਲਸ ਸਟੇਸ਼ਨ ਲਿਜਾਇਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੈ ਅਤੇ ਦੋਸ਼ੀ ਸਾਥੀ ਤੋਂ ਪੁੱਛ-ਗਿੱਛ ਕਰ ਰਹੀ ਹੈ ਕਿ ਉਸ ਨੇ ਅਜਿਹਾ ਕਿਉਂ ਕੀਤਾ। ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਜਾਨਲੇਵਾ ਹਮਲੇ ਦੌਰਾਨ ਘਰ 'ਚ ਬੱਚੇ ਵੀ ਸਨ ਜਾਂ ਨਹੀਂ। ਪੁਲਸ ਨੇ ਘਟਨਾ ਵਾਲੀ ਥਾਂ ਤੋਂ ਸਬੂਤ ਇਕੱਠੇ ਕੀਤੇ ਹਨ ਅਤੇ ਉਸ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਹੈ।


Related News