ਕੈਲੀਫੋਰਨੀਆ ''ਚ ਸੜਕ ''ਤੇ ਕਰਾਈ ਗਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

Wednesday, Jun 02, 2021 - 09:54 AM (IST)

ਕੈਲੀਫੋਰਨੀਆ ''ਚ ਸੜਕ ''ਤੇ ਕਰਾਈ ਗਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੀ ਕੈਲੀਫੋਰਨੀਆ ਸਟੇਟ ਵਿਚ ਸੋਮਵਾਰ ਨੂੰ ਲਾਸ ਏਂਜਲਸ ਪੁਲਸ ਵਿਭਾਗ ਦੇ ਇਕ ਛੋਟੇ ਜਹਾਜ਼ ਦੀ ਸੜਕ 'ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ। ਜਾਣਕਾਰੀ ਅਨੁਸਾਰ ਜਹਾਜ਼ ਦੀ ਲੈਂਡਿੰਗ ਦੌਰਾਨ ਕਿਸੇ ਨੂੰ ਟੱਕਰ ਮਾਰਨ ਜਾਂ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।

ਕੈਲੀਫੋਰਨੀਆ ਹਾਈਵੇ ਪੈਟਰੋਲਿੰਗ ਦੇ ਐਰੋਨ ਫਿਗੁਇਰੋਆ ਨੇ ਦੱਸਿਆ ਕਿ ਜਹਾਜ਼ ਦੀ ਸ਼ਾਮ 7 ਵਜੇ ਦੇ ਕਰੀਬ ਸੜਕ 'ਤੇ ਲੈਂਡਿੰਗ ਕਰਵਾਈ ਗਈ ਅਤੇ ਇਸ ਵਿਚ ਸਿਰਫ਼ ਪਾਈਲਟ ਹੀ ਸੀ। ਇਹ ਫਿਲਹਾਲ ਅਜੇ ਸਪੱਸ਼ਟ ਨਹੀਂ ਹੋਇਆ ਕਿ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਿਉਂ ਕਰਵਾਈ ਗਈ ਸੀ। ਇਸ ਮਾਮਲੇ ਵਿਚ ਲਾਸ ਏਂਜਲਸ ਪੁਲਸ ਨੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ।


author

cherry

Content Editor

Related News