ਕੈਲੀਫੋਰਨੀਆ : ਤੇਲ ਰਿਸਣ ਕਾਰਨ ਬੰਦ ਹੋਇਆ ਬੀਚ ਦੁਬਾਰਾ ਖੁੱਲ੍ਹਣ ਲਈ ਤਿਆਰ

Monday, Oct 11, 2021 - 10:57 PM (IST)

ਕੈਲੀਫੋਰਨੀਆ : ਤੇਲ ਰਿਸਣ ਕਾਰਨ ਬੰਦ ਹੋਇਆ ਬੀਚ ਦੁਬਾਰਾ ਖੁੱਲ੍ਹਣ ਲਈ ਤਿਆਰ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਦੱਖਣੀ ਕੈਲੀਫੋਰਨੀਆ ਦਾ ਇੱਕ ਬੀਚ ਜੋ ਕਿ ਪਿਛਲੇ ਦਿਨੀਂ ਇੱਕ ਪਾਣੀ ਹੇਠਲੀ ਪਾਈਪਲਾਈਨ ਲੀਕ ਹੋਣ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਬੰਦ ਕਰ ਦਿੱਤਾ ਗਿਆ ਸੀ , ਨੂੰ ਸੋਮਵਾਰ ਨੂੰ ਦੁਬਾਰਾ ਖੋਲ੍ਹਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਟਿਊਨੀਸ਼ੀਆ 'ਚ ਨਵੀਂ ਸਰਕਾਰ ਦਾ ਗਠਨ, ਰਿਕਾਰਡ ਗਿਣਤੀ 'ਚ ਮਹਿਲਾਵਾਂ ਨੂੰ ਮਿਲੀ ਥਾਂ

ਇਸ ਸਬੰਧੀ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਣੀ ਦੀ ਗੁਣਵੱਤਾ ਦੀ ਜਾਂਚ ਤੋਂ ਬਾਅਦ ਸਮੁੰਦਰ ਦੇ ਪਾਣੀ 'ਚ ਤੇਲ ਨਾਲ ਜੁੜੇ ਕਣਾਂ ਦੀ ਮੌਜੂਦਗੀ ਨਾ ਹੋਣ ਕਾਰਨ ਹੰਟਿੰਗਟਨ ਬੀਚ 'ਚ ਸਿਟੀ ਅਤੇ ਸਟੇਟ ਦੇ ਬੀਚ ਦੁਬਾਰਾ ਖੁੱਲ੍ਹਣਗੇ। ਹਾਲਾਂਕਿ ਅਧਿਕਾਰੀ ਅਜੇ ਵੀ ਸੈਲਾਨੀਆਂ ਨੂੰ ਉਨ੍ਹਾਂ ਖੇਤਰਾਂ ਤੋਂ ਬਚਣ ਦੀ ਅਪੀਲ ਕਰ ਰਹੇ ਹਨ ਜਿਨ੍ਹਾਂ 'ਚ ਤੇਲ ਦੀ ਗੰਧ ਆਉਂਦੀ ਹੈ। ਬੀਚ, 69 ਦੇ ਅਨੁਸਾਰ ਇਹ ਖਬਰ ਸੈਲਾਨੀਆਂ ਲਈ ਰਾਹਤ ਭਰੀ ਹੈ ਅਤੇ ਸਮੁੰਦਰੀ ਪਾਣੀ ਪੂਰੀ ਤਰ੍ਹਾਂ ਸਾਫ ਹੈ।

ਇਹ ਵੀ ਪੜ੍ਹੋ : ਯੂ.ਕੇ. : ਭਾਰਤੀ ਮੂਲ ਦੀ 6 ਸਾਲਾ ਬੱਚੀ ਨੇ ਜਿੱਤਿਆ 'ਪੁਆਇੰਟ ਆਫ ਲਾਈਟ' ਐਵਾਰਡ

ਅਧਿਕਾਰੀਆਂ ਅਨੁਸਾਰ ਐਤਵਾਰ ਨੂੰ ਤੇਲ ਦੀ ਕੋਈ ਗੰਧ ਨਹੀਂ ਸੀ ਅਤੇ ਹੰਟਿੰਗਟਨ ਬੀਚ 'ਤੇ ਰੇਤ ਕਾਫੀ ਹੱਦ ਤੱਕ ਸਾਫ ਸੀ। ਸ਼ਹਿਰ ਦੇ ਅਧਿਕਾਰੀ ਅਜੇ ਵੀ ਪਾਣੀ ਦੀ ਜਾਂਚ ਕਰ ਰਹੇ ਹਨ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਲੋਕਾਂ ਦਾ ਵਾਪਸ ਆਉਣਾ ਸੁਰੱਖਿਅਤ ਹੈ ਅਤੇ ਅਧਿਕਾਰੀ ਘੱਟੋ-ਘੱਟ ਦੋ ਹੋਰ ਹਫਤਿਆਂ ਲਈ ਜਾਂਚ ਜਾਰੀ ਰੱਖਣਗੇ।

ਇਹ ਵੀ ਪੜ੍ਹੋ : 'ਐਸਟ੍ਰਾਜ਼ੇਨੇਕਾ ਦਾ ਬਲੂਪ੍ਰਿੰਟ ਚੋਰੀ ਕਰਕੇ ਰੂਸ ਨੇ ਬਣਾਈ ਸਪੂਤਨਿਕ-ਵੀ ਵੈਕਸੀਨ'

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News