ਨੇਪਾਲ ''ਚ ਭਿਆਨਕ ਸੜਕ ਹਾਦਸਾ: ਯਾਤਰੀਆਂ ਨਾਲ ਭਰੀ ਬੱਸ ਡਿੱਗੀ ਨਦੀ ''ਚ, 16 ਦੀ ਮੌਤ, 24 ਜ਼ਖਮੀ
Friday, Oct 07, 2022 - 01:38 AM (IST)
ਇੰਟਰਨੈਸ਼ਨਲ ਡੈਸਕ : ਨੇਪਾਲ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੇ ਬਾੜਾ 'ਚ ਬੀਤੀ ਸਵੇਰ ਵਾਪਰੇ ਬੱਸ ਹਾਦਸੇ ਵਿੱਚ ਕਰੀਬ 16 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਘਟਨਾ 'ਚ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਹੇਟੌਡਾ, ਚੁਰੇ ਹਿੱਲ ਅਤੇ ਸਾਂਚੋ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਉਥੇ ਹੀ ਜਾਣਕਾਰੀ ਸਾਹਮਣੇ ਆਈ ਹੈ ਕਿ ਹੇਟੌਡਾ ਹਸਪਤਾਲ ਵਿੱਚ 12 ਜ਼ਖਮੀਆਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ : ਕਪੂਰਥਲਾ ਤੋਂ 'ਆਪ' ਹਲਕਾ ਇੰਚਾਰਜ ਮੰਜੂ ਰਾਣਾ ਨੇ 3 ਵਿਅਕਤੀਆਂ 'ਤੇ ਕਰਵਾਈ FIR, ਜਾਣੋ ਪੂਰਾ ਮਾਮਲਾ
ਮਕਵਾਨਪੁਰ ਜ਼ਿਲ੍ਹਾ ਪੁਲਸ ਇੰਸਪੈਕਟਰ ਬਲਰਾਮ ਸ਼੍ਰੇਸ਼ਠ ਨੇ ਦੱਸਿਆ ਕਿ ਚੁਰੇ ਹਿੱਲ ਹਸਪਤਾਲ ਅਤੇ ਮਕਵਾਨਪੁਰ ਸਹਿਕਾਰੀ ਹਸਪਤਾਲ ਵਿੱਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ। ਪੁਲਸ ਮੁਤਾਬਕ ਬੱਸ ਨਾਰਾਇਣਘਾਟ ਤੋਂ ਬੀਰਗੰਜ ਜਾ ਰਹੀ ਸੀ। ਅਮਲੇਖਗੰਜ ਸਬ-ਮੈਟਰੋਪੋਲੀਟਨ ਸਿਟੀ ਦੇ ਜੀਤਪੁਰ ਸਿਮਰਾ ਵਿਖੇ ਪੁਲ ਨੰਬਰ 3 ਤੋਂ ਬੱਸ ਨਦੀ ਵਿੱਚ ਡਿੱਗ ਗਈ। ਇਹ ਘਟਨਾ ਸਵੇਰੇ 11 ਵਜੇ ਵਾਪਰੀ, ਜਿਸ ਵਿਚ 24 ਲੋਕ ਜ਼ਖਮੀ ਹੋਏ ਹਨ। ਇੰਸਪੈਕਟਰ ਸ਼੍ਰੇਸ਼ਠ ਮੁਤਾਬਕ ਹਾਦਸੇ 'ਚ 7 ਪੁਰਸ਼ ਅਤੇ 6 ਔਰਤਾਂ ਦੀ ਮੌਤ ਹੋਈ ਹੈ, ਜਿਨ੍ਹਾਂ ਦੀ ਪਛਾਣ ਹੋਣੀ ਬਾਕੀ ਹੈ।
ਇਹ ਵੀ ਪੜ੍ਹੋ : ਮੁੰਬਈ 'ਚ ਨੀਤਾ ਅੰਬਾਨੀ ਦੇ ਨਾਂ 'ਤੇ ਖੁੱਲ੍ਹੇਗਾ ਭਾਰਤ ਦਾ ਪਹਿਲਾ ਬਹੁ-ਕਲਾ ਸੱਭਿਆਚਾਰਕ ਕੇਂਦਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।