ਬੁਰਕੀਨਾ ਫਾਸੋ : ਜ਼ਿਹਾਦੀ ਹਮਲੇ ''ਚ 12 ਨਾਗਰਿਕਾਂ ਦੀ ਮੌਤ

01/12/2019 11:11:14 AM

ਬੁਰਕੀਨਾ ਫਾਸੋ (ਭਾਸ਼ਾ)— ਉੱਤਰੀ ਬੁਰਕੀਨਾ ਫਾਸੋ 'ਚ ਵੀਰਵਾਰ ਨੂੰ ਜ਼ਿਹਾਦੀ ਹਮਲੇ 'ਚ 12 ਨਾਗਰਿਕਾਂ ਦੀ ਮੌਤ ਹੋ ਗਈ। ਦੇਸ਼ ਲੰਬੇ ਸਮੇਂ ਤੋਂ ਇਸਲਾਮੀ ਹਿੰਸਾ ਨਾਲ ਜੂਝ ਰਿਹਾ ਹੈ। ਪੱਛਮੀ ਅਫਰੀਕੀ ਦੇਸ਼ ਨੇ ਪਿਛਲੇ ਸਾਲ ਦੇ ਅਖੀਰ 'ਚ ਕਈ ਸੂਬਿਆਂ 'ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਸੀ। ਵੀਰਵਾਰ ਨੂੰ ਉਸ ਨੇ ਆਪਣੇ ਫੌਜ ਮੁਖੀ ਨੂੰ ਅਜਿਹੇ ਹਮਲਿਆਂ 'ਤੇ ਰੋਕ ਲਗਾਉਣ 'ਚ ਅਸਫਲ ਰਹਿਣ 'ਤੇ ਅਹੁਦੇ ਤੋਂ ਹਟਾ ਦਿੱਤਾ ਹੈ। ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਕਿ ਬੰਦੂਕਧਾਰੀਆਂ ਨੇ ਪਿੰਡ ਦੇ ਇਕ ਬਾਜ਼ਾਰ 'ਤੇ ਦਿਨ-ਦਿਹਾੜੇ ਹਮਲਾ ਕਰ ਦਿੱਤਾ। 
ਬਿਆਨ 'ਚ ਕਿਹਾ ਗਿਆ,'ਗੈਸੇਲਿਕੀ ਪਿੰਡ 'ਚ ਤਕਰੀਬਨ 30 ਅੱਤਵਾਦੀਆਂ ਨੇ ਹਮਲਾ ਕੀਤਾ। ਇਸ 'ਚ 12 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਇਕ ਫਾਰਮ ਹਾਊਸ, ਇਕ ਗੱਡੀ ਅਤੇ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਗਈ ਸੀ। ਉੱਤਰੀ ਬੁਰਕੀਨਾ ਫਾਸੋ 'ਚ ਜ਼ਿਹਾਦੀ ਹਮਲੇ 2015 ਤੋਂ ਸ਼ੁਰੂ ਹੋਏ ਹਨ ਅਤੇ ਹੌਲੀ-ਹੌਲੀ ਪੂਰਬ 'ਚ, ਟੋਗੋ ਅਤੇ ਬੇਨਿਨ ਨਾਲ ਲੱਗਦੀ ਸਰਹੱਦ ਤਕ ਫੈਲ ਗਏ ਹਨ। ਦੇਸ਼ ਵਿਸ਼ਾਲ ਸਾਹੇਲ ਖੇਤਰ ਦਾ ਹਿੱਸਾ ਹੈ, ਜੋ ਦੁਨੀਆ ਦੇ ਗਰੀਬ ਦੇਸ਼ਾਂ 'ਚੋਂ ਇਕ ਹੈ।


Related News