COVID-19 : ਲਾਕਡਾਊਨ ਦੌਰਾਨ UK ''ਚ ਲੋਕ ਕਿਵੇਂ ਬਿਤਾ ਰਹੇ ਸਮਾਂ, ਦੇਖੋ ਤਸਵੀਰਾਂ

Thursday, Apr 23, 2020 - 04:12 PM (IST)

COVID-19 : ਲਾਕਡਾਊਨ ਦੌਰਾਨ UK ''ਚ ਲੋਕ ਕਿਵੇਂ ਬਿਤਾ ਰਹੇ ਸਮਾਂ, ਦੇਖੋ ਤਸਵੀਰਾਂ

ਲੰਡਨ : ਯੂ. ਕੇ. 'ਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 18,100 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ, 1 ਲੱਖ 33 ਹਜ਼ਾਰ 495 ਲੋਕ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹਨ।

ਸਭ ਤੋਂ ਵੱਧ ਪ੍ਰਭਾਵਿਤ ਇੰਗਲੈਂਡ ਹੈ, ਇਕੱਲੇ ਇੱਥੇ 16,271 ਮੌਤਾਂ ਹੋ ਚੁੱਕੀਆਂ ਹਨ। ਸਕਾਟਲੈਂਡ ਵਿਚ 985, ਵੇਲਸ ਵਿਚ 624 ਅਤੇ ਉੱਤਰੀ ਆਇਰਲੈਂਡ ਵਿਚ 220 ਲੋਕਾਂ ਦੀ ਮੌਤ ਹੋ ਚੁੱਕੀ ਹੈ।

 

UK 'ਚ ਲਾਕਡਾਊਨ ਨਿਯਮਾਂ ਤਹਿਤ ਲੋਕ ਸਿਰਫ ਸੀਮਿਤ ਕਾਰਨਾਂ ਕਰਕੇ ਘਰੋਂ ਬਾਹਰ ਨਿਕਲ ਸਕਦੇ ਹਨ। ਇਸ ਵਿਚਕਾਰ ਲੰਡਨ ਦੇ ਹਾਈਡ ਪਾਰਕ ਵਿਚ ਬੁੱਧਵਾਰ ਨੂੰ ਬ੍ਰਿਟਿਸ਼ ਨੌਜਵਾਨ ਕਸਰਤ ਕਰਦੇ ਦਿਸੇ। ਪੈਰਾ ਮੈਡੀਕਲ ਸਟਾਫ ਨੂੰ ਵੀ ਧੁੱਪ ਦਾ ਅਨੰਦ ਲੈਂਦੇ ਦੇਖਿਆ ਗਿਆ। ਐਬਰਡੀਨ ਵਿਚ ਬੀ ਐਂਡ ਕਿਊ ਦੇ ਬਾਹਰ ਖਰੀਦਦਾਰਾਂ ਦੀ ਕਤਾਰ ਦੇਖਣ ਨੂੰ ਮਿਲੀ। ਬ੍ਰਿਟਿਸ਼ ਸਰਕਾਰ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੰਮ, ਦੁਕਾਨਾਂ ਜਾਂ ਜਨਤਕ ਸਫਰ ਦੌਰਾਨ ਮਾਸਕ ਪਾਉਣਾ ਵੀ ਲਾਜ਼ਮੀ ਕਰਨ ਜਾ ਰਹੀ ਹੈ। ਲੋਕਾਂ ਨੂੰ ਕਿਸੇ ਵੀ ਤਰੀਕੇ ਮੂੰਹ ਢੱਕਣਾ ਹੋਵੇਗਾ।

PunjabKesari

ਹਾਈਡ ਪਾਰਕ ਵਿਚ ਧੁੱਪ ਦਾ ਆਨੰਦ ਲੈਂਦੀ ਇਕ ਮਹਿਲਾ

PunjabKesariਹਾਈਡ ਪਾਰਕ ਵਿਚ ਕਸਰਤ ਕਰਦੇ 

PunjabKesariਲਾਕਡਾਉਨ ਦੌਰਾਨ ਹਾਈਡ ਪਾਰਕ ਵਿਚ ਬੈਠੇ ਲੋਕ

UK 'ਚ ਲਾਕਡਾਊਨ ਨਿਯਮਾਂ ਤਹਿਤ ਲੋਕ ਨੂੰ-

  • ਮੁਢਲੀਆਂ ਜ਼ਰੂਰਤਾਂ ਲਈ ਖਰੀਦਦਾਰੀ ਕਰਨ ਜਿਵੇਂ ਖਾਣ-ਪੀਣ ਦਾ ਸਮਾਨ ਜਾਂ ਦਵਾਈ ਲੈਣ ਜਾਣ ਦੀ ਛੋਟ ਹੈ।
  • ਇਕੱਲੇ ਜਾਂ ਘਰ ਦੇ ਦੂਜੇ ਮੈਂਬਰ ਨਾਲ ਦਿਨ ਵਿਚ ਇਕ ਵਾਰ ਕਸਰਤ ਲਈ ਬਾਹਰ ਨਿਕਲ ਸਕਦੇ ਹਨ।
  • ਖੂਨ ਦਾਨ ਕਰਨ, ਕਿਸੇ ਕਮਜ਼ੋਰ ਵਿਅਕਤੀ ਦੀ ਸਹਾਇਤਾ ਕਰਨ ਸਮੇਤ ਡਾਕਟਰੀ ਜ਼ਰੂਰਤਾਂ ਲਈ ਜਾ ਸਕਦੇ ਹਨ।
  • ਕੰਮ ਦੇ ਉਦੇਸ਼ਾਂ ਲਈ ਯਾਤਰਾ ਕਰ ਸਕਦੇ ਹਨ ਪਰ ਸਿਰਫ ਉਹ ਥਾਂ ਜਿੱਥੇ ਘਰੋਂ ਕੰਮ ਨਹੀਂ ਕਰ ਸਕਦੇ। 
  • ਇਨ੍ਹਾਂ ਸਭ ਦੇ ਨਾਲ-ਨਾਲ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨਾ ਜ਼ਰੂਰੀ ਹੈ। ਬ੍ਰਿਟੇਨ ਦੇ ਮੁੱਖ ਮੈਡੀਕਲ ਸਲਾਹਕਾਰ ਪ੍ਰੋਫੈਸਰ ਕ੍ਰਿਸ ਵਿੱਟੀ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਕੋਈ ਟੀਕਾ ਨਹੀਂ ਮਿਲ ਜਾਂਦਾ ਉਦੋਂ ਤੱਕ ਜਨਤਕ ਤੌਰ 'ਤੇ ਸਮਾਜਿਕ ਦੂਰੀ ਦੇ ਉਪਾਅ ਸੰਭਵ ਤੌਰ 'ਤੇ 2021 ਤੱਕ ਲਾਗੂ ਰਹਿਣਗੇ।

PunjabKesariB&Q ਦੇ ਬਾਹਰ ਖਰੀਦਦਾਰਾਂ ਦੀ ਕਤਾਰ

PunjabKesariਦੁਪਹਿਰ ਸਮੇਂ ਹਾਈਡ ਪਾਰਕ ਵਿਚ ਬੈਠੀ ਮਹਿਲਾ

PunjabKesariਹਾਈਡ ਪਾਰਕ ਵਿਚ ਆਰਾਮ ਕਰ ਰਿਹਾ ਐਂਬੂਲੈਂਸ ਸਟਾਫ


author

Sanjeev

Content Editor

Related News