ਬ੍ਰਿਟਿਸ਼ ਮਹਾਰਾਣੀ ਦੇ ਰਿਸ਼ਤੇਦਾਰ ਨੂੰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ 10 ਮਹੀਨੇ ਦੀ ਕੈਦ

Tuesday, Feb 23, 2021 - 08:58 PM (IST)

ਬ੍ਰਿਟਿਸ਼ ਮਹਾਰਾਣੀ ਦੇ ਰਿਸ਼ਤੇਦਾਰ ਨੂੰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ 10 ਮਹੀਨੇ ਦੀ ਕੈਦ

ਲੰਡਨ-ਬ੍ਰਿਟੇਨ ਦੀ ਮਹਾਰਾਣੀ ਐਲੀਜਾਬੇਥ ਦੋ ਦੇ ਇਕ ਰਿਸ਼ਤੇਦਾਰ ਨੂੰ ਸਕਾਟਲੈਂਡ ਸਥਿਤ ਆਪਣੇ ਜੱਦੀ ਘਰ 'ਚ ਇਕ ਬੀਬੀ ਦਾ ਜਿਨਸੀ ਸ਼ੋਸ਼ਣ ਕਰਨ ਨੂੰ ਲੈ ਕੇ 10 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਰਲ ਆਫ ਸਟ੍ਰਾਥਮੋਰ, ਸਾਈਮਨ ਬੋਵਜ਼-ਲਿਉਨ ਨੇ ਫਰਵਰੀ 2020 'ਚ ਗਲੈਮਿਸ ਕਾਸਲ 'ਚ ਇਕ ਬੀਬੀ ਦਾ ਜਿਨਸੀ ਸ਼ੋਸ਼ਣ ਕਰਨ ਦਾ ਅਪਰਾਧ ਸਵੀਕਾਰ ਕੀਤਾ ਹੈ। ਅਦਾਲਤ ਨੇ ਲਿਉਨ (34) ਨੂੰ ਪਿਛਲੇ ਮਹੀਨੇ ਦੋਸ਼ੀ ਕਰਾਰ ਦਿੱਤਾ ਸੀ। ਉਸ ਨੇ ਕਿਹਾ ਕਿ ਮੈਂ ਆਪਣੀਆਂ ਹਰਕਤਾਂ ਨੂੰ ਲੈ ਕੇ ਬਹੁਤ ਸ਼ਰਮਿੰਦਾ ਹਾਂ। ਉਸ ਨੂੰ ਡੁੰਡੀ ਸ਼ੈਰਿਫ ਕੋਰਟ ਨੇ ਮੰਗਲਵਾਰ ਨੂੰ ਸਜ਼ਾ ਸੁਣਾਈ।

ਇਹ ਵੀ ਪੜ੍ਹੋ -ਪਾਕਿ : ਪਿਛਲੇ 50 ਸਾਲਾਂ 'ਚ ਰੇਲਵੇ ਨੂੰ ਹੋਇਆ ਕਰੀਬ 1.2 ਟ੍ਰਿਲੀਅਨ ਰੁਪਏ ਦਾ ਘਾਟਾ

ਇਕ ਵੈਬਸਾਈਟ ਦੀ ਖਬਰ ਮੁਤਾਬਕ ਸ਼ੈਰਿਫ ਅਲੇਸਟੇਅਰ ਕਾਰਮਿਸ਼ਾਇਲ ਨੇ ਅਦਾਲਤ 'ਚ ਲਿਉਨ ਨੂੰ ਕਿਹਾ ਕਿ ਉਸ ਨੇ ਇਸ ਹਮਲੇ ਦੌਰਾਨ ਪੀੜਤਾਂ ਦੀ ਗੁਹਾਰ ਦੀ ਵਾਰ-ਵਾਰ ਅਣਦੇਖੀ ਕੀਤੀ। ਅਦਾਲਤ ਨੇ ਕਿਹਾ ਕਿ ਇਥੇ ਤੱਕ ਕਿ ਹੁਣ ਵੀ ਇਕ ਸਾਲ ਬਾਅਦ ਵੀ ਉਸ ਨੂੰ (ਪੀੜਤਾਂ ਨੂੰ) ਡਰਾਉਣੇ ਸੁਫਨੇ ਆਉਂਦੇ ਹਨ ਅਤੇ ਉਹ ਡਰ ਜਾਂਦੀ ਹੈ ਕਿਉਂਕਿ ਤੁਸੀਂ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਇਸ ਨਾਲ ਉਸ ਦੀ ਮਾਨਸਿਕਤਾ 'ਤੇ ਵੀ ਅਸਰ ਪਿਆ ਹੈ। ਪਿਛਲੇ ਮਹੀਨੇ ਲਿਉਨ ਨੇ ਸਜ਼ਾ ਘੱਟ ਕਰਵਾਉਣ ਲਈ ਆਪਣਾ ਅਪਰਾਧ ਸਵੀਕਾਰ ਕਰਦੇ ਹੋਏ ਕਿਹਾ ਸੀ ਕਿ ਮੇਰੇ ਘਰ 'ਚ ਇਕ ਮਹਿਮਾਨ ਨੂੰ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨ ਦੇ ਕਾਰਣ ਮੈਨੂੰ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ। 

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News