ਬ੍ਰਿਟੇਨ ਨਿਊਕਾਸਟਲ ਸ਼ਹਿਰ 'ਚ ਬੇਕਾਬੂ ਕਾਰ ਨੇ ਲੋਕਾਂ ਨੂੰ ਦਰੜਿਆ, 6 ਦੀ ਮੌਤ
Sunday, Jun 25, 2017 - 05:28 PM (IST)

ਲੰਡਨ— ਬ੍ਰਿਟੇਨ ਦੇ ਨਿਊਕਾਸਟਰ ਸ਼ਹਿਰ 'ਚ ਇਕ ਬੇਕਾਬੂ ਕਾਰ ਨੇ ਲੋਕਾਂ ਨੂੰ ਦਰੜ ਦਿੱਤਾ, ਜਿਸ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬ੍ਰਿਟਿਸ਼ ਪੁਲਸ ਨੇ ਦੱਸਿਆ ਕਿ ਇਕ ਨਿਊਕਾਸਟਲ ਸਪੋਰਟਸ ਸੈਂਟਰ ਦੇ ਬਾਹਰ ਹੋਏ ਇਸ ਹਾਦਸੇ ਤੋਂ ਬਾਅਦ ਇਕ 42 ਸਾਲ ਦੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਘਟਨਾ ਅੱਤਵਾਦ ਨਾਲ ਸਬੰਧਿਤ ਨਹੀਂ ਹੈ।