ਬ੍ਰਿਟੇਨ ਦੇ ਰਾਜਕੁਮਾਰ ਵਿਲੀਅਮ ਦੀ ਪਤਨੀ ਕੇਟ ਨੇ ਮਨਾਇਆ ਆਪਣਾ 40ਵਾਂ ਜਨਮ ਦਿਨ

Sunday, Jan 09, 2022 - 09:12 PM (IST)

ਬ੍ਰਿਟੇਨ ਦੇ ਰਾਜਕੁਮਾਰ ਵਿਲੀਅਮ ਦੀ ਪਤਨੀ ਕੇਟ ਨੇ ਮਨਾਇਆ ਆਪਣਾ 40ਵਾਂ ਜਨਮ ਦਿਨ

ਲੰਡਨ-ਬ੍ਰਿਟੇਨ ਦੇ ਰਾਜਕੁਮਾਰ ਵਿਲੀਅਮ ਦੀ ਪਤਨੀ ਕੈਥਰੀਨ (ਕੇਟ) ਮਿਡਲਟਨ ਨੇ ਐਤਵਾਰ ਨੂੰ ਆਪਣਾ 40ਵਾਂ ਜਨਮ ਦਿਨ ਮਨਾਇਆ ਅਤੇ ਇਸ ਮੌਕੇ 'ਤੇ ਤਿੰਨ ਤਸਵੀਰਾਂ ਦਾ ਇਕ ਵਿਸ਼ੇਸ਼ ਸੈੱਟ ਜਾਰੀ ਕੀਤਾ ਗਿਆ ਜਿਸ ਨੂੰ ਇਸ ਸਾਲ ਦੇਸ਼ ਭਰ 'ਚ ਪ੍ਰਦਰਸ਼ਿਤ ਕੀਤਾ ਜਾਵੇਗਾ। 'ਡਚੇਜ ਆਫ ਕ੍ਰੈਂਬਿਜ' ਕੈਥਰੀਨ ਨੇ ਨਾਰਫੋਕ 'ਚ ਆਪਣੀ ਰਿਹਾਇਸ਼ੀ 'ਤੇ ਰਾਜਕੁਮਾਰ ਜਾਰਜ, ਰਾਜਕੁਮਾਰੀ ਸ਼ਾਰਲਟ ਅਤੇ ਰਾਜਕੁਮਾਰ ਲੁਈਸ ਨਾਲ ਜਨਮ ਦਿਨ ਮਨਾਇਆ।

ਇਹ ਵੀ ਪੜ੍ਹੋ : ਕਾਂਗਰਸ, ਬਾਦਲਾਂ ਤੇ ਭਾਜਪਾ ਨੇ ਲੋਕ ਮੁੱਦਿਆਂ 'ਤੇ ਸਿਰਫ਼ ਰਾਜਨੀਤੀ ਕੀਤੀ, ਕੰਮ ਤਾਂ 'ਆਪ' ਹੀ ਕਰਦੀ ਹੈ : ਚੀਮਾ

ਜਨਮ ਦਿਨ ਦੇ ਮੌਕੇ 'ਤੇ ਵਿਸ਼ੇਸ਼ ਰੂਪ ਨਾਲ ਫੈਸ਼ਨ ਫੋਟੋਗ੍ਰਾਫ਼ਰ ਪਾਓਲੋ ਰੋਵੇਰਸੀ ਵੱਲ਼ੋਂ ਖਿੱਚੀਆਂ ਗਈਆਂ ਤਸਵੀਰਾਂ 'ਚ ਮਿਡਲਟਨ ਨੇ ਵੱਖ-ਵੱਖ ਪਹਿਰਾਵੇ ਪਹਿਨੇ ਹਨ ਜਿਨ੍ਹਾਂ ਨੂੰ ਬ੍ਰਿਟੇਨ ਦੇ ਲਗਜ਼ਰੀ 'ਫੈਸ਼ਨ ਹਾਊਸ' ਅਲੈਗਜ਼ੈਂਡਰ ਮਕੱਕਵੀਨ ਨੇ ਬਣਾਇਆ ਹੈ। ਦੋ ਤਸਵੀਰਾਂ 'ਚ ਉਨ੍ਹਾਂ ਨੇ ਮੋਤੀ ਅਤੇ ਹੀਰੇ ਦੇ ਕੰਨ ਦੇ ਗਹਿਣੇ ਪਹਿਨੇ ਹਨ ਜੋ ਉਨ੍ਹਾਂ ਦੀ ਮਰਹੂਮ ਸੱਸ ਰਾਜਕੁਮਾਰੀ ਡਾਇਨਾ ਦੇ ਸਨ।

ਇਹ ਵੀ ਪੜ੍ਹੋ : 10 ਮਾਰਚ ਨੂੰ ਪੰਜਾਬ 'ਚ 'ਆਪ' ਦੀ ਬਣੇਗੀ ਸਰਕਾਰ : ਭਗਵੰਤ ਮਾਨ

ਰੋਵਰਸੀ ਨੇ ਕਿਹਾ ਕਿ 'ਡਚੇਸ ਆਫ਼ ਕੈਂਬ੍ਰਿਜ ਦੀ ਫੋਟੋ ਲੈਣਾ ਮੇਰੇ ਲਈ ਮਾਣ ਦੀ ਗੱਲ ਹੈ ਅਤੇ ਮੈਨੂੰ ਇਸ ਦੀ ਖ਼ੁਸ਼ੀ ਹੈ। ਮੈਂ, ਸਵਾਗਤ ਕਰਨ ਦੇ ਉਸ ਦੇ ਦੋਸਤਾਨਾ ਵਿਵਹਾਰ ਦੇ ਪ੍ਰਤੀ ਧੰਨਵਾਦੀ ਹਾਂ। ਉਨ੍ਹਾਂ ਦੀਆਂ ਅੱਖਾਂ ਦੀ ਚਮਕ ਅਤੇ ਮੁਸਕਾਨ ਨਾਲ ਉਨ੍ਹਾਂ ਦੀ ਦਿਆਲਤਾ ਦਾ ਪਤਾ ਚੱਲਦਾ ਹੈ। ਇਸ ਸਾਲ ਤਿੰਨਾਂ ਤਸਵੀਰਾਂ ਨੂੰ ਬਰਕਸ਼ਾਇਰ, ਸੈਂਟ ਐਡ੍ਰਯੂਜ਼ ਅਤੇ ਐਂਗਲੇਸੇ 'ਚ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਲੰਡਨ ਦੀ ਨੈਸ਼ਨਲ ਪੋਟਰੇਟ ਗੈਲਰੀ 'ਚ ਰੱਖ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਕੋਰੋਨਾ ਦੀ ਰੋਕਥਾਮ ਲਈ ਅਮਰੀਕੀ ਫੌਜ 'ਤੇ ਪਾਬੰਦੀ ਨੂੰ ਲੈ ਕੇ ਹੋਇਆ ਸਮਝੌਤਾ : ਜਾਪਾਨੀ PM

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News